ਵਿਆਹਾਂ ’ਤੇ ਪਿਆ ਕੋਰੋਨਾ ਦਾ ਅਸਰ, ਸਪੀਕਰ ਰਾਣਾ ਕੇ. ਪੀ. ਨੇ ਮੁਲਤਵੀ ਕੀਤਾ ਪੁੱਤਰ ਦਾ ਵਿਆਹ

Monday, Apr 26, 2021 - 12:33 PM (IST)

ਵਿਆਹਾਂ ’ਤੇ ਪਿਆ ਕੋਰੋਨਾ ਦਾ ਅਸਰ, ਸਪੀਕਰ ਰਾਣਾ ਕੇ. ਪੀ. ਨੇ ਮੁਲਤਵੀ ਕੀਤਾ ਪੁੱਤਰ ਦਾ ਵਿਆਹ

ਨੰਗਲ (ਜ.ਬ.)-ਦੇਸ਼ ’ਚ ਵਧ ਰਹੀ ਕੋਰੋਨਾ ਲਾਗ ਦੀ ਬੀਮਾਰੀ ਦੇ ਚੱਲਦੇ ਪੰਜਾਬ ਵਿਧਾਨਸਭਾ ਦੇ ਸਪੀਕਰ ਰਾਣਾ ਕੇ. ਪੀ. ਨੇ ਆਪਣੇ ਪੁੱਤਰ ਵਿਸ਼ਵਪਾਲ ਸਿੰਘ ਦਾ ਵਿਆਹ ਮੁਲਤਵੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਵਿਦੇਸ਼ੀ ਧਰਤੀ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਟਾਂਡਾ ਦੇ ਨੌਜਵਾਨ ਦੀ ਇਟਲੀ ’ਚ ਦਰਦਨਾਕ ਮੌਤ

ਰਾਣਾ ਨੇ ਦੱਸਿਆ ਕਿ ਵਿਆਹ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ ਅਤੇ 7 ਮਈ ਨੂੰ ਉਨ੍ਹਾਂ ਦੇ ਮੁੰਡੇ ਦੀ ਬਰਾਤ ਉਦੈਪੁਰ ਰਾਜਸਥਾਨ ਜਾਣੀ ਸੀ। ਪਹਿਲਾਂ ਉਨ੍ਹਾਂ ਨੇ ਵਿਆਹ ਲਈ ਰੱਖੇ 2 ਹੋਰ ਪ੍ਰੋਗਰਾਮਾਂ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਸੀ ਪਰ ਹੁਣ ਕੋਵਿਡ-19 ਦੇ ਲਗਾਤਾਰ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਉਨ੍ਹਾਂ ਨੇ ਵਿਆਹ ਮੁਲਤਵੀ ਕਰ ਦਿੱਤਾ ਹੈ। 

ਉਨ੍ਹਾਂ ਨੇ ਹੋਰ ਸਾਰੇ ਪ੍ਰੋਗਰਾਮਾਂ ਨੂੰ ਵੀ ਅੱਗੇ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦ ਅਸੀਂ ਖੁਦ ਨਿਯਮਾਂ ਦੀ ਪਾਲਣ ਕਰਾਂਗੇ ਤਾਂ ਹੀ ਦੂਜੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰ ਸਕਾਂਗੇ। ਜਦ ਕੋਰੋਨਾ ਮਹਾਮਾਰੀ ਖਤਮ ਹੋਵੇਗੀ ਉਦੋਂ ਹੀ ਵਿਆਹ ਦੀ ਮਿਤੀ ਤੈਅ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਜਲੰਧਰ: ਲਾੜਾ ਚਾਵਾਂ ਨਾਲ ਵਿਆਹੁਣ ਆਇਆ ਸੀ ਲਾੜੀ, ਪਰ ਪੁਲਸ ਫੜ ਕੇ ਲੈ ਗਈ ਥਾਣੇ (ਤਸਵੀਰਾਂ)


author

shivani attri

Content Editor

Related News