ਸਪਾ ਸੈਂਟਰ 'ਚ ਰੇਡ ਕਰਨ ਗਈ ਪੁਲਸ ਦੇ ਉੱਡੇ ਹੋਸ਼, 16 ਵਿਦੇਸ਼ੀ ਕੁੜੀਆਂ ਨਾਲ ਫੜੇ ਗਏ 8 ਮੁੰਡੇ
Friday, Feb 21, 2025 - 06:24 PM (IST)

ਪਟਿਆਲਾ (ਕਵਲਜੀਤ) : ਏ. ਆਰ. ਕੇ. ਅਤੇ ਸਨਸ਼ਾਈਨ ਸਪਾ ਸੈਂਟਰ 'ਤੇ ਪੁਲਸ ਰੇਡ ਕਰਕੇ 16 ਕੁੜੀਆਂ ਅਤੇ 8 ਮੁੰਡਿਆਂ ਨੂੰ ਗ੍ਰਿਫਤਾਰ ਹੈ। ਸਪਾ ਸੈਂਟਰ 'ਚੋਂ ਗ੍ਰਿਫ਼ਤਾਰ ਕੀਤੀਆਂ ਕੁੜੀਆਂ 'ਚੋਂ 8 ਕੁੜੀਆਂ ਥਾਈਲੈਂਡ ਦੀਆਂ ਰਹਿਣ ਵਾਲੀਆਂ ਹਨ। ਪਟਿਆਲਾ ਦੇ ਸਪੈਸ਼ਲ ਸੈੱਲ ਅਤੇ ਅਰਬਨ ਸਟੇਟ ਥਾਣਾ ਪੁਲਸ ਵੱਲੋਂ ਸਾਂਝੇ ਤੌਰ 'ਤੇ ਕਾਰਵਾਈ ਕਰਦਿਆਂ ਹੋਇਆਂ ਪਟਿਆਲਾ ਦੇ ਅਰਬਨ ਸਟੇਟ ਫੇਸ 1 ਵਿਚ ਚੱਲ ਰਹੇ ਏ. ਆਰ. ਕੇ. ਸਪਾ ਸੈਂਟਰ ਅਤੇ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਚੱਲ ਰਹੇ ਸਨਸ਼ਾਈਨ ਸਪਾ ਸੈਂਟਰ ਵਿਚ ਛਾਪੇਮਾਰੀ ਕੀਤੀ ਗਈ ਜਿਸ ਤੋਂ ਬਾਅਦ ਪੁਲਸ ਨੇ ਮੌਕੇ ਤੋਂ 16 ਕੁੜੀਆਂ ਤੇ 8 ਮੁੰਡਿਆਂ ਨੂੰ ਕਾਬੂ ਕੀਤਾ।
ਇਹ ਵੀ ਪੜ੍ਹੋ : ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਸਵੇਰੇ 8 ਤੋਂ 10 ਵਜੇ ਤੱਕ...
ਇਸ ਮੌਕੇ ਸਪੈਸ਼ਲ ਸੈਲ ਦੇ ਮੁੱਖ ਅਫਸਰ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਾਡੇ ਕੋਲ ਸੂਚਨਾ ਆਈ ਸੀ ਕਿ ਸਪਾ ਸੈਂਟਰਾਂ ਦੀ ਆੜ ਵਿਚ ਜਿਸਮ ਫਰੋਸ਼ੀ ਦਾ ਧੰਦਾ ਚੱਲ ਰਿਹਾ ਹੈ ਜਿਸ ਤੋਂ ਬਾਅਦ ਅਸੀਂ ਟਰੈਪ ਲਗਾ ਕੇ ਦੋ ਸਪਾ ਸੈਂਟਰਾਂ ਉੱਪਰ ਛਾਪੇਮਾਰੀ ਕੀਤੀ ਜਿਸ ਤੋਂ ਬਾਅਦ ਅਸੀਂ ਜਿੱਥੇ ਮੁੰਡੇ ਕੁੜੀਆਂ ਨੂੰ ਗ੍ਰਿਫਤਾਰ ਕੀਤਾ। ਸਪਾ ਸੈਂਟਰ ਚਲਾ ਰਹੇ ਜਤਿੰਦਰ ਕੁਮਾਰ ਅਤੇ ਕਰਮਜੀਤ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਜਿਹੜੀਆਂ ਕੁੜੀਆਂ ਥਾਈਲੈਂਡ ਦੀਆਂ ਰਹਿਣ ਵਾਲੀਆਂ ਹਨ, ਉਨ੍ਹਾਂ ਦੇ ਪਾਸਪੋਰਟ ਅਤੇ ਵੀਜ਼ਾ ਵੀ ਚੈੱਕ ਕੀਤਾ ਜਾਵੇਗਾ। ਇਹ ਸਪਾ ਸੈਂਟਰ ਪਿਛਲੇ 2 ਤੋਂ 3 ਮਹੀਨੇ ਤੋਂ ਚੱਲ ਰਹੇ ਹਨ ਅਤੇ ਇਥੇ ਜਿਸਮ ਫਰੋਸ਼ੀ ਦਾ ਧੰਦਾ ਵੀ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਸਪਾ ਸੈਂਟਰ ਤੋਂ ਗ੍ਰਿਫਤਾਰ ਕੀਤੀ ਗਈਆਂ ਕੁੜੀਆਂ ਅਤੇ ਮੁੰਡਿਆਂ ਨੂੰ ਪਟਿਆਲਾ ਸਪੈਸ਼ਲ ਸੈੱਲ ਅਤੇ ਅਰਬਨ ਅਸਟੇਟ ਥਾਣੇ ਦੀ ਪੁਲਸ ਨੇ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਹੈ।
ਇਹ ਵੀ ਪੜ੍ਹੋ : Punjab ਦੇ ਮੁਲਾਜ਼ਮਾਂ ਦੀ ਤਨਖਾਹਾਂ ਨੂੰ ਲੈ ਕੇ ਅਹਿਮ ਖ਼ਬਰ, ਲੱਗਣ ਵਾਲੀ ਹੈ ਮੌਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e