ਐੱਸ. ਓ. ਯੂ. ਨੇ ਥਾਣਾ ਮਾਡਲ ਟਾਊਨ ਦੇ ਏਰੀਏ ’ਚੋਂ ਚੁੱਕਿਆ ਹੈਰੋਇਨ ਸਮੱਗਲਰ

Monday, Nov 29, 2021 - 03:26 AM (IST)

ਐੱਸ. ਓ. ਯੂ. ਨੇ ਥਾਣਾ ਮਾਡਲ ਟਾਊਨ ਦੇ ਏਰੀਏ ’ਚੋਂ ਚੁੱਕਿਆ ਹੈਰੋਇਨ ਸਮੱਗਲਰ

ਜਲੰਧਰ(ਮਹੇਸ਼)— ਕਮਿਸ਼ਨਰੇਟ ਪੁਲਸ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ (ਐੱਸ. ਓ. ਯੂ.) ਦੀ ਟੀਮ ਨੇ ਥਾਣਾ ਡਵੀਜ਼ਨ ਨੰਬਰ-6 (ਮਾਡਲ ਟਾਊਨ) ਦੇ ਏਰੀਏ ’ਚੋਂ ਇਕ ਨੌਜਵਾਨ ਨੂੰ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ | ਐੱਸ. ਓ. ਯੂ. ਦੇ ਇੰਚਾਰਜ ਐੱਸ. ਆਈ. ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਮਿਲਕਬਾਰ ਚੌਕ ਤੋਂ ਫੜੇ ਗਏ ਮੁਲਜ਼ਮ ਦੀ ਪਛਾਣ ਅਜੇ ਸਹੋਤਾ ਉਰਫ ਗੱਬਰ ਪੁੱਤਰ ਰਾਜ ਕੁਮਾਰ ਵਾਸੀ ਆਬਾਦਪੁਰਾ ਜਲੰਧਰ ਵਜੋਂ ਹੋਈ ਹੈ, ਜੋ ਕਿ ਸ਼ੱਕੀ ਹਾਲਤ ’ਚ ਪੈਦਲ ਆ ਰਿਹਾ ਸੀ | ਜਿਵੇਂ ਹੀ ਉਸ ਨੇ ਪੁਲਸ ਪਾਰਟੀ ਨੂੰ ਦੇਖਿਆ ਤਾਂ ਰਸਤਾ ਬਦਲ ਕੇ ਉਥੋਂ ਖਿਸਕਣ ਦੀ ਕੋੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕਿਆ | ਉਸ ਖਿਲਾਫ ਥਾਣਾ ਡਵੀਜ਼ਨ ਨੰ. 6 ’ਚ ਮਾਮਲਾ ਦਰਜ ਕੀਤਾ ਿਗਅਾ ਅਤੇ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਉਸਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ | ਐੱਸ. ਆਈ. ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਜਾਂਚ ਕਰਨ ਉਪਰੰਤ ਪਤਾ ਚੱਲਿਆ ਹੈ ਕਿ 8ਵੀਂ ਪੜ੍ਹਿਆ 30 ਸਾਲ ਦਾ ਦੋਸ਼ੀ ਅਜੇ ਸਹੋਤਾ ਕੱਪੜੇ ਦੀ ਦੁਕਾਨ ਵਿਚ ਹੈਰੋਇਨ ਦੀ ਸਪਲਾਈ ਕਰਦਾ ਸੀ |


author

Bharat Thapa

Content Editor

Related News