ਸੋਨੂੰ ਕਤਲ ਕੇਸ ’ਚ ਲਾਰੈਂਸ ਬਿਸ਼ਨੋਈ ਵਿਰੁੱਧ ਦੂਜੀ ਵਾਰ ਵਾਰੰਟ ਜਾਰੀ

Sunday, Sep 04, 2022 - 06:10 PM (IST)

ਸੋਨੂੰ ਕਤਲ ਕੇਸ ’ਚ ਲਾਰੈਂਸ ਬਿਸ਼ਨੋਈ ਵਿਰੁੱਧ ਦੂਜੀ ਵਾਰ ਵਾਰੰਟ ਜਾਰੀ

ਚੰਡੀਗੜ੍ਹ (ਸੁਸ਼ੀਲ ਰਾਜ) : ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਬੁੜੈਲ ਜੇਲ੍ਹ ਵਿਚ ਸੋਨੂੰ ਸ਼ਾਹ ਕਤਲ ਕੇਸ ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮਾਸਟਰ ਮਾਈਂਡ ਲਾਰੈਂਸ ਬਿਸ਼ਨੋਈ ਦੇ ਦੂਜੀ ਵਾਰ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਜ਼ਿਲ੍ਹਾ ਅਦਾਲਤ ਵਲੋਂ ਕਤਲ ਕੇਸ ਵਿਚ ਵੀ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਸਨ। ਹੁਣ ਇਸ ਮਾਮਲੇ ਦੀ ਸੁਣਵਾਈ 29 ਸਤੰਬਰ ਨੂੰ ਹੋਵੇਗੀ। ਇਸ ਕੇਸ ਵਿਚ ਲਾਰੈਂਸ ਦੇ ਵਕੀਲ ਤਰਮਿੰਦਰ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਉਹ ਕਿਸੇ ਹੋਰ ਅਪਰਾਧਿਕ ਮਾਮਲੇ ਵਿਚ ਮੋਹਾਲੀ ਪੁਲਸ ਦੀ ਹਿਰਾਸਤ ਵਿਚ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸਨਸਨੀਖੇਜ਼ ਖੁਲਾਸਾ, 4 ਜੇਲ੍ਹਾਂ ’ਚ ਰਚਿਆ ਗਿਆ ਸੀ ਪੂਰਾ ਚੱਕਰਵਿਊ

ਬੁੜੈਲ ਦੇ ਰਹਿਣ ਵਾਲੇ ਸੋਨੂੰ ਸ਼ਾਹ ਦੀ ਉਸ ਦੇ ਦਫ਼ਤਰ ਵਿਚ ਚਾਰ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਸ ਨੇ ਕਤਲ ਕੇਸ ਵਿਚ ਅਭਿਸ਼ੇਕ, ਰਾਜੂ ਬਸੋਦੀ, ਰਾਜਨ ਉਰਫ਼ ਜਾਟ, ਧਰਮਿੰਦਰ, ਮਨਜੀਤ ਅਤੇ ਸ਼ੁਭਮ ਪ੍ਰਜਾਪਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਬਾਕੀ ਮੁਲਜ਼ਮਾਂ ਵਿਚ ਅਭਿਸ਼ੇਕ, ਰਾਜੂ ਬਸੋਦੀ, ਰਾਜਨ ਉਰਫ਼ ਜਾਟ, ਧਰਮਿੰਦਰ, ਮਨਜੀਤ ਅਤੇ ਸ਼ੁਭਮ ਪ੍ਰਜਾਪਤੀ ਸ਼ਾਮਲ ਹਨ। ਸੋਨੂੰ ਸ਼ਾਹ ਨੂੰ ਗ੍ਰਿਫਤਾਰ ਮੁਲਜ਼ਮਾਂ ਨੇ ਮਾਰ ਦਿੱਤਾ ਸੀ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਮਾਨਸਾ ਦੇ ਐੱਸ. ਐੱਸ. ਪੀ. ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News