ਪੁੱਤ ਬਣਿਆ ਕਪੁੱਤ, ਕਹੀ ਮਾਰ ਕੇ ਕੀਤਾ ਮਾਂ ਦਾ ਕਤਲ, ਜਾਣੋ ਪੂਰਾ ਮਾਮਲਾ

Monday, Feb 27, 2023 - 09:14 PM (IST)

ਪੁੱਤ ਬਣਿਆ ਕਪੁੱਤ, ਕਹੀ ਮਾਰ ਕੇ ਕੀਤਾ ਮਾਂ ਦਾ ਕਤਲ, ਜਾਣੋ ਪੂਰਾ ਮਾਮਲਾ

ਲੌਂਗੋਵਾਲ (ਵਸ਼ਿਸ਼ਟ, ਵਿਜੈ) : ਪਿੰਡ ਮੰਡੇਰ ਕਲਾਂ ਵਿਖੇ ਇਕ ਪੁੱਤਰ ਵੱਲੋਂ ਆਪਣੀ ਮਾਂ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ ਗਿਆ। ਸੂਤਰਾਂ ਅਨੁਸਾਰ ਕਿਸਾਨ ਪਰਿਵਾਰ ਨਾਲ ਸਬੰਧਤ ਅਮਰਜੀਤ ਕੌਰ (60) ਪਤਨੀ ਮਿੱਠੂ ਸਿੰਘ ਦੁਪਹਿਰ ਸਮੇਂ ਸੁੱਤੀ ਪਈ ਸੀ ਤਾਂ ਉਸਦੇ ਪੁੱਤਰ ਗੁਰਦੀਪ ਸਿੰਘ (35) ਨੇ ਉਸ ’ਤੇ ਕਹੀ ਨਾਲ ਲਗਾਤਾਰ ਇੰਨੇ ਵਾਰ ਕੀਤੇ ਕਿ ਅਮਰਜੀਤ ਕੌਰ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ। ਦੋਸ਼ੀ ਵੱਲੋਂ ਆਪਣੀ ਮਾਂ ਦਾ ਕਤਲ ਇੰਨੀ ਕਰੂਰਤਾ ਨਾਲ ਕੀਤਾ ਗਿਆ ਸੀ ਕਿ ਉਸਦੀ ਦੇਹ ’ਤੇ ਵੱਡੇ-ਵੱਡੇ ਕੱਟ ਲੱਗੇ ਹੋਏ ਸਨ।

ਇਹ ਵੀ ਪੜ੍ਹੋ : ਚੋਰੀ ਦਾ ਸਾਮਾਨ ਵੰਡਣ ਨੂੰ ਲੈ ਕੇ ਹੋਇਆ ਝਗੜਾ, ਇਕ ਨੌਜਵਾਨ ਦਾ ਕਤਲ

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਸੁਨਾਮ ਭਰਪੂਰ ਸਿੰਘ ਅਤੇ ਐੱਸ. ਐੱਚ. ਓ. ਲੌਂਗੋਵਾਲ ਬਲਵੰਤ ਸਿੰਘ ਮੁਸ਼ਤੈਦੀ ਨਾਲ ਘਟਨਾ ਸਥਾਨ ’ਤੇ ਪੁੱਜੇ ਅਤੇ ਜਾਂਚ ਆਰੰਭ ਕਰ ਦਿੱਤੀ। ਪਿੰਡ ਵਾਸੀਆਂ ਅਨੁਸਾਰ ਆਪਣੀ ਹੀ ਮਾਂ ਦਾ ਕਤਲ ਕਰਨ ਵਾਲੇ ਗੁਰਦੀਪ ਸਿੰਘ ਦਾ ਮਾੜਾ ਸੁਭਾਅ ਹੋਣ ਕਾਰਨ ਉਸਦਾ ਕੁਝ ਸਾਲ ਪਹਿਲਾਂ ਤਲਾਕ ਹੋ ਗਿਆ ਸੀ ਅਤੇ ਹੁਣ ਉਹ ਆਪਣੇ ਮਾਂ-ਬਾਪ ਅਤੇ ਵਿਆਹੁਤਾ ਭੈਣ ਦੇ ਨਾਲ ਰਹਿ ਰਿਹਾ ਸੀ।

ਇਹ ਵੀ ਪੜ੍ਹੋ : ਫਿਰ ਕੰਬੀ ਤੁਰਕੀ ਦੀ ਧਰਤੀ, 5.6 ਦੀ ਤੀਬਰਤਾ ਨਾਲ ਆਇਆ ਭੂਚਾਲ, ਕਈ ਇਮਾਰਤਾਂ ਤਬਾਹ

ਐੱਸ. ਐੱਚ. ਓ. ਬਲਵੰਤ ਸਿੰਘ ਨੇ ਦੱਸਿਆ ਕਿ ਦੋਸ਼ੀ ਗੁਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮ੍ਰਿਤਕਾ ਦੇ ਪਤੀ ਮਿੱਠ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ੀ ਗੁਰਦੀਪ ਸਿੰਘ ਖਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਮ੍ਰਿਤਕ ਦੇਹ ਦਾ ਪੰਚਨਾਮਾ ਕਰਵਾ ਕੇ ਡਾਕਟਰੀ ਮੁਆਇਨੇ ਲਈ ਸੰਗਰੂਰ ਭੇਜਿਆ ਜਾ ਰਿਹਾ ਹੈ।


author

Mandeep Singh

Content Editor

Related News