ਲਵ ਮੈਰਿਜ ਮਗਰੋਂ ਵਿਗੜੇ ਰਿਸ਼ਤੇ! ਜਵਾਈ ਨੇ ਦਾਤਰ ਨਾਲ ਕੀਤਾ ਸਹੁਰੇ ''ਤੇ ਹਮਲਾ
Thursday, Jul 25, 2024 - 03:34 PM (IST)

ਲੁਧਿਆਣਾ (ਜਗਰੂਪ)- ਲਵ ਮੈਰਿਜ ਤੋਂ ਬਾਅਦ ਜਵਾਈ ਜਦੋਂ ਵਿਅਹੁਤਾ ਦੀ ਕੁੱਟਮਾਰ ਕਰਨ ਲੱਗਾ ਤਾਂ ਉਸ ਦਾ ਪਿਤਾ ਆਪਣੀ ਧੀ ਨੂੰ ਆਪਣੇ ਘਰ ਲੈ ਗਿਆ। ਗੁੱਸੇ ’ਚ ਆਏ ਜਵਾਈ ਨੇ ਸਹੁਰੇ ’ਤੇ ਦਾਤਰ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ, ਜਿਸ ’ਤੇ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਥਾਣਾ ਡਵੀਜ਼ਨ ਨੰ. 7 ’ਚ ਨਿਰੰਜਨ ਦਾਸ ਪੁੱਤਰ ਅਮੀ ਚੰਦ ਵਾਸੀ ਬਾਂਗਰੂ ਨੇੜੇ ਖਵਾਜਾ ਕੋਠੀ ਚੌਕ ਲੁਧਿਆਣਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਧੀ ਨੇ ਲਵ ਮੈਰਿਜ ਕਰਵਾਈ ਸੀ। ਬਾਅਦ ’ਚ ਉਸ ਦਾ ਪਤੀ ਉਸ ਨਾਲ ਕੁੱਟਮਾਰ ਕਰਨ ਲੱਗ ਗਿਆ।
ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਜਲੰਧਰ 'ਚ ਸੱਦ ਲਈ High Level ਮੀਟਿੰਗ, ਕੁਝ ਹੀ ਦੇਰ 'ਚ ਹੋਵੇਗੀ ਸ਼ੁਰੂ
ਨਰਿੰਜਨ ਦਾਸ ਨੇ ਅੱਗੇ ਦੱਸਿਆ ਕਿ ਹੋਰ ਤਾਂ ਹੋਰ ਉਹ ਮੈਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਗਿਆ, ਜਿਸ ਕਾਰਨ ਉਸ ਨੇ ਆਪਣੀ ਧੀ ਨੂੰ ਪੇਕੇ ਘਰ ਲੈ ਆਂਦਾ ਸੀ। ਇਸ ਦੌਰਾਨ ਬੀਤੀ 14 ਜੁਲਾਈ ਨੂੰ ਸਵੇਰੇ ਮੈਂ ਤੇ ਮੇਰੀ ਘਰਵਾਲੀ ਮਾਮਤਾ ਅਤੇ ਮੇਰੀ ਬੇਟੀ ਹਰਸ਼ਾ ਐਕਟਿਵਾ ’ਤੇ ਤਾਜਪੁਰ ਰੋਡ ਵੱਲ ਨੂੰ ਜਾ ਰਹੇ ਸਾਂ ਕਿ ਪਿੱਛੋਂ ਮੇਰਾ ਜਵਾਈ ਅਰੁਣ ਮਹਿਰਾ ਵਾਸੀ ਮੁਹੱਲਾ ਬਾਂਗਰੂ ਨੇੜੇ ਖਵਾਜਾ ਕੋਠੀ ਚੌਕ ਐਕਟਿਵਾ ’ਤੇ ਸਵਾਰ ਹੋ ਕੇ ਆਇਆ ਅਤੇ ਮੇਰੇ ਦਾਤਰ ਮਾਰ ਕੇ ਭੱਜ ਗਿਆ।
ਇਹ ਖ਼ਬਰ ਵੀ ਪੜ੍ਹੋ - ਬਜਟ 'ਚ ਪੰਜਾਬ ਦੀ ਅਣਦੇਖੀ ਮਗਰੋਂ CM ਮਾਨ ਨੇ ਲੈ ਲਿਆ ਵੱਡਾ ਫ਼ੈਸਲਾ, MP ਕੰਗ ਨੇ ਕੀਤੇ ਵੱਡੇ ਖ਼ੁਲਾਸੇ (ਵੀਡੀਓ)
ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਥਾਣਾ ਪੁਲਸ ਨੇ ਕਾਰਵਾਈ ਕਰਦੇ ਹੋਏ ਅਰੁਣ ਮਹਿਰਾ ਖ਼ਿਲਾਫ਼ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8