ਸਾਲਿਆਂ ਅਤੇ ਸਹੁਰੇ ਨੂੰ ਫੱਟੜ ਕਰਨ ਵਾਲਾ ਜਵਾਈ ਕਾਬੂ

Tuesday, Aug 01, 2017 - 05:49 PM (IST)

ਸਾਲਿਆਂ ਅਤੇ ਸਹੁਰੇ ਨੂੰ ਫੱਟੜ ਕਰਨ ਵਾਲਾ ਜਵਾਈ ਕਾਬੂ

ਸਾਦਿਕ (ਪਰਮਜੀਤ) : ਬੀਤੀ 28 ਜੁਲਾਈ ਨੂੰ ਗੁਰੂਹਰਸਹਾਏ ਵਾਲੀ ਸੜਕ 'ਤੇ ਪੈਂਦੇ ਪਿੰਡ ਰੁਪਈਆਂ ਵਾਲਾ ਦੇ ਨੇੜੇ ਪਿੰਡ ਦੀ ਲਿੰਕ ਸੜਕ 'ਤੇ ਰਹਿੰਦੇ ਸ਼ਿੰਗਾਰਾ ਸਿੰਘ ਦੇ ਘਰ ਨਸ਼ੇ ਦੀ ਹਾਲਤ ਵਿਚ ਗੋਲੀਆਂ ਚਲਾ ਕੇ ਸਾਲਿਆਂ ਅਤੇ ਸਹੁਰੇ ਨੂੰ ਫੱਟੜ ਕਰਨ ਵਾਲੇ ਜਵਾਈ ਨੂੰ ਸਾਦਿਕ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ. ਆਈ. ਅਮਨਦੀਪ ਸਿੰਘ ਨੇ ਦੱਸਿਆ ਕਿ ਸ਼ਿੰਗਾਰਾ ਸਿੰਘ ਪੁੱਤਰ ਫ਼ੌਜਾ ਸਿੰਘ ਦੀ ਲੜਕੀ ਕੁਲਦੀਪ ਕੌਰ ਜੋ ਸਰਕਾਰੀ ਅਧਿਆਪਕਾ ਹੈ, ਦਾ ਕਰੀਬ 17 ਸਾਲ ਪਹਿਲਾਂ ਵਿਆਹ ਗੁਰਮੀਤ ਸਿੰਘ ਉਰਫ਼ ਰਾਜੂ ਪੁੱਤਰ ਸਵਿੰਦਰ ਸਿੰਘ ਵਾਸੀ ਗੋਇੰਦਵਾਲ ਸਾਹਿਬ ਜੋ ਕਿ ਫਤਿਹਾਬਾਦ ਸਕੂਲ ਵਿਚ ਕਲਰਕ ਹੈ, ਨਾਲ ਹੋਇਆ ਸੀ, ਜਿਨ੍ਹਾਂ ਕੋਲ ਦੋ ਲੜਕੀਆਂ ਹਨ। ਪੀੜਤਾਂ ਨੇ ਬਿਆਨ ਦਿੱਤੇ ਸਨ ਕਿ ਗੁਰਮੀਤ ਸਿੰਘ ਉਨ੍ਹਾਂ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ ਅਤੇ ਕੁੱਟਮਾਰ ਵੀ ਕਰਦਾ ਸੀ। ਰਾਤ 9 ਵਜੇ ਦੇ ਕਰੀਬ ਮੁੱਖ ਗੇਟ ਖੜਕਿਆ ਤਾਂ ਸ਼ਿੰਗਾਰਾ ਸਿੰਘ ਦੇ ਲੜਕੇ ਬਲਜੀਤ ਸਿੰਘ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਅੱਗੋਂ ਸ਼ਰਾਬੀ ਹਾਲਤ ਵਿਚ ਗੁਰਮੀਤ ਸਿੰਘ ਜੋ ਅਸਲੇ ਨਾਲ ਲੈਸ ਸੀ, ਨੇ ਗੋਲੀਆਂ ਚਲਾ ਦਿੱਤੀਆਂ ਜੋ ਲੜਕੇ ਦੇ ਲੱਗੀ, ਉਸ ਨੇ ਬਚਾਅ ਲਈ ਰੌਲਾ ਪਾਇਆ ਤਾਂ ਗੁਰਮੀਤ ਸਿੰਘ ਵਿਹੜੇ ਵਿਚ ਆ ਕੇ ਲਲਕਾਰਦਾ ਰਿਹਾ ਅਤੇ ਉਸ ਨੇ ਕਈ ਗੋਲੀਆਂ ਚਲਾਈਆਂ, ਜਿਸ ਨਾਲ ਸ਼ਿੰਗਾਰਾ ਸਿੰਘ, ਰਣਜੀਤ ਸਿੰਘ ਅਤੇ ਬਲਜੀਤ ਸਿੰਘ ਫੱਟੜ ਹੋ ਗਏ ਅਤੇ ਹਮਲਾਵਰ ਹਨੇਰੇ ਦਾ ਫ਼ਾਇਦਾ ਉਠਾ ਕੇ ਭੱਜਣ ਵਿਚ ਸਫ਼ਲ ਹੋ ਗਿਆ ਸੀ।
ਗੋਲੀਆਂ ਮਾਰਨ ਦੀ ਵਜ੍ਹਾ ਦਾ ਕਾਰਨ ਉਸ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਆਪਣੇ ਪੇਕੇ ਘਰ ਆ ਗਈ ਹੈ ਜਦੋਂ ਕਿ ਉਸ ਦੀ ਪਤਨੀ ਕੁਲਦੀਪ ਕੌਰ ਆਪਣੇ ਘਰ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਉਕਤ ਦੇ ਖਿਲਾਫ਼ ਧਾਰਾ 307 ਆਈ. ਪੀ. ਸੀ, 27/54/59 ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਪੁਲਸ ਨੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।


Related News