ਦੀਵਾਲੀ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਸ਼ੱਕੀ ਹਾਲਾਤ 'ਚ ਪੁੱਤ ਦੀ ਹੋਈ ਮੌਤ

Sunday, Nov 12, 2023 - 04:10 PM (IST)

ਦੀਵਾਲੀ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਸ਼ੱਕੀ ਹਾਲਾਤ 'ਚ ਪੁੱਤ ਦੀ ਹੋਈ ਮੌਤ

ਅੰਮ੍ਰਿਤਸਰ- ਅੰਮ੍ਰਿਤਸਰ ਦੇ ਟਾਂਗਰਾ ਨੇੜੇ ਪਿੰਡ ਮੁਛੱਲ ਵਿਖੇ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਿਥੇ ਪਰਿਵਾਰ 'ਚ ਦੀਵਾਲੀ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਸੀ ਉੱਥੇ ਹੀ ਪੁੱਤਰ ਵੱਲੋਂ ਖੁਦਕੁਸ਼ੀ ਕਰ ਲਈ ਗਈ। ਇਸ ਦੌਰਾਨ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋਇਆ ਹੈ।  ਜਾਣਕਾਰੀ ਮੁਤਾਬਕ ਪਰਿਵਾਰ ਨੇ ਦੱਸਿਆ ਹੈ ਕਿ ਪੂਰਾ ਪਰਿਵਾਰ ਜਲੰਧਰ ਸਤਸੰਗ 'ਤੇ ਗਿਆ ਸੀ ਅਤੇ ਸੁਖਜਿੰਦਰ ਨੇ ਕਿਹਾ ਸੀ ਕਿ  ਉਹ ਬਾਅਦ 'ਚ ਮੋਟਰਸਾਈਕਲ ਦੇ ਆ ਜਾਵੇਗਾ, ਪਰ ਉਹ ਸਤਸੰਗ 'ਤੇ ਨਹੀਂ ਪਹੁੰਚਿਆ। ਜਦੋਂ ਪਰਿਵਾਰ ਨੇ ਘਰ ਆ ਕੇ ਵੇਖਿਆ ਤਾਂ ਸੁਖਜਿੰਦਰ ਲਾਸ਼ ਪੱਖੇ ਨਾਲ ਲਟਕੀ ਹੋਈ ਸੀ। ਇਹ ਸਭ ਦੇਖ ਕੇ ਮ੍ਰਿਤਕ ਦੀ ਮਾਂ ਬੇਸੁਧ ਹੋ ਗਈ। 

ਇਹ ਵੀ ਪੜ੍ਹੋ-  ਪਾਕਿ ’ਚ 18 ਸਾਲਾ ਮੁੰਡੇ ਤੇ 35 ਸਾਲਾ ਕੁੜੀ ਦਾ ਪ੍ਰੇਮ ਵਿਆਹ ਚਰਚਾ 'ਚ, ਲੋਕ ਕਰ ਰਹੇ ਕਈ ਟਿੱਪਣੀਆਂ

ਜਿਥੇ ਲੋਕ ਤਿਉਹਾਰ 'ਤੇ ਖੁਸ਼ੀਆਂ ਮਨਾ ਰਹੇ ਸਨ, ਉਥੇ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ। ਆਖਿਰ ਸੁਖਜਿੰਦਰ ਨੇ ਇਹ ਕਦਮ ਕਿਉਂ ਚੁੱਕਿਆ ਹੈ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਸੀਸੀਟੀਵੀ ਖੰਗਾਲੇ ਜਾ ਰਹੇ । ਜਾਂਚ ਤੋਂ ਬਾਅਦ ਹੀ ਸਾਬਿਤ ਹੋਵੇਗਾ ਕਿ ਸੁਖਜਿੰਦਰ ਨੇ ਇਹ ਕਦਮ ਕਿਉਂ ਚੁੱਕਿਆ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ ਵੱਡੀ ਵਾਰਦਾਤ, ਸ਼ਰੇਆਮ ਗੋਲ਼ੀਆਂ ਮਾਰ ਕੇ ਔਰਤ ਦਾ ਕਤਲ 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News