ਪੁੱਤ ਹੋਇਆ ਕਪੁੱਤ, ਫਗਵਾੜਾ ਵਿਖੇ ਭੂਆ ਨਾਲ ਮਿਲ ਕੇ ਵੇਲਣੇ ਨਾਲ ਮਾਂ ਨੂੰ ਕੁੱਟਿਆ

Monday, Jul 11, 2022 - 06:00 PM (IST)

ਪੁੱਤ ਹੋਇਆ ਕਪੁੱਤ, ਫਗਵਾੜਾ ਵਿਖੇ ਭੂਆ ਨਾਲ ਮਿਲ ਕੇ ਵੇਲਣੇ ਨਾਲ ਮਾਂ ਨੂੰ ਕੁੱਟਿਆ

ਫਗਵਾੜਾ (ਜਲੋਟਾ)- ਫਗਵਾੜਾ ਵਿਖੇ ਸਕੇ ਪੁੱਤਰ ਨੇ ਭੂਆ ਨਾਲ ਮਿਲ ਕੇ ਮਾਂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੁੱਤਰ ਅਤੇ ਆਪਣੀ ਨਨਾਣ ਹੱਥੋਂ ਕੁੱਟਮਾਰ ਦਾ ਸ਼ਿਕਾਰ ਬਣੀ ਹਰਿੰਦਰ ਕੌਰ ਪਤਨੀ ਦਵਿੰਦਰ ਸਿੰਘ ਵਾਸੀ ਨੇੜੇ ਸੁਮਨ ਹਸਪਤਾਲ ਚਾਹਲ ਨਗਰ ਫਗਵਾੜਾ ਨੇ ਥਾਣਾ ਸਿਟੀ ਫਗਵਾੜਾ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਹੈ ਕਿ ਉਸ ਦੇ ਸਕੇ ਪੁੱਤਰ ਗੁਰਿੰਦਰਪਾਲ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਚਾਹਲ ਨਗਰ ਫਗਵਾੜਾ ਅਤੇ ਉਸ ਦੀ ਨਨਾਣ  ਜਸਵਿੰਦਰ ਕੌਰ ਵਾਸੀ ਫਗਵਾੜਾ ਨੇ ਮਿਲ ਕੇ ਉਸ ਦੇ ਘਰ ਵਿਚ ਉਸ ਨਾਲ ਕੁੱਟਮਾਰ ਕੀਤੀ ਹੈ। 

ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਹਰਿੰਦਰ ਕੌਰ ਨੇ ਦੱਸਿਆ ਹੈ ਕਿ ਉਸ ਦਾ ਲੜਕਾ ਗੁਰਿੰਦਰਪਾਲ ਸਿੰਘ ਘਰ ਆਇਆ ਅਤੇ ਰਸੋਈ ਵਿਚ ਚਲਾ ਗਿਆ ਅਤੇ ਇਸ ਤੋਂ ਬਾਅਦ ਉਥੇ ਉਹ ਉਸ ਨਾਲ ਕੁੱਟਮਾਰ ਕਰਨ ਲੱਗ ਪਿਆ ਅਤੇ ਕਹਿਣ ਲੱਗਾ ਕਿ ਮੈਂ ਇਨਵਰਟਰ ਠੀਕ ਕਰਨ ਆਇਆ ਹਾਂ ਅਤੇ ਉਸ ਨੇ ਇਨਵਰਟਰ ਤੋੜ ਦਿੱਤਾ। ਇਸ ਦੌਰਾਨ ਰਸੋਈ ਦਾ ਸਾਮਾਨ ਦੀ ਵੀ ਭੰਨਤੋੜ ਕੀਤੀ। 
ਉਸ ਨੇ ਸੁਰਿੰਦਰ ਕੌਰ ਦੇ ਹੱਥ ਵਿੱਚ ਫੜਿਆ ਵੇਲਣਾ ਫੜ ਕੇ ਉਸ ਦੀ ਖੱਬੀ ਅੱਖ 'ਤੇ ਵਾਰ ਕੀਤਾ ਅਤੇ ਸੱਜੇ ਹੱਥ ਦੀ ਉਂਗਲੀ ਤੋੜ ਦਿੱਤੀ।

ਇਹ ਵੀ ਪੜ੍ਹੋ: ਹੁਣ ਹੁਸ਼ਿਆਰਪੁਰ ਦੀ ਪੁਲਸ ਕਰੇਗੀ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ, ਅਦਾਲਤ ਨੇ ਦਿੱਤਾ 7 ਦਿਨ ਦਾ ਰਿਮਾਂਡ

ਜਸਵਿੰਦਰ ਕੌਰ ਪੌੜ੍ਹੀਆਂ 'ਤੇ ਖੜ੍ਹੀ ਸੀ ਅਤੇ ਕਹਿਣ ਲੱਗੀ ਕਿ ਇਨਵਰਟਰ ਚੰਗੀ ਤਰ੍ਹਾਂ ਠੀਕ ਕਰ ਅਤੇ ਆਪਣੀ ਮਾਂ ਨੂੰ ਸਬਕ ਸਿਖਾ ਤਾਂ ਜੋ ਦੋਬਾਰਾ ਲਾਈਟ ਠੀਕ ਕਰਨ ਨੂੰ ਨਾ ਕਹਿਣ ਲੱਗੇ। ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸ ਦੀ ਨਨਾਣ ਜਸਵਿੰਦਰ ਕੌਰ ਕਰਕੇ ਘਰ ਵਿਚ ਲੜਾਈ ਰਹਿੰਦੀ ਹੈ। ਪੁਲਸ ਨੇ ਦੋਸ਼ੀ ਗੁਰਿੰਦਰਪਾਲ ਸਿੰਘ ਅਤੇ ਜਸਵਿੰਦਰ ਕੌਰ ਖ਼ਿਲਾਫ਼ ਧਾਰਾ 323, 325, 427, 34 ਦੇ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤਕ ਮੁਲਜ਼ਮ ਪੁਲਸ ਗ੍ਰਿਫ਼ਤਾਰੀ ਤੋਂ ਬਾਹਰ ਚੱਲ ਰਹੇ ਹਨ ਪੁਲਸ ਜਾਂਚ ਜਾਰੀ ਹੈ। 

ਇਹ ਵੀ ਪੜ੍ਹੋ: ਸੋਸ਼ਲ ਮੀਡੀਆ ਦਾ ਪਿਆਰ ਚੜ੍ਹਿਆ ਪਰਵਾਨ, ਪਾਕਿਸਤਾਨ ਦੀ ਸ਼ੁਮਾਇਲਾ ਨੇ ਜਲੰਧਰ ਦੇ ਮੁੰਡੇ ਨਾਲ ਕੀਤਾ ਵਿਆਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News