ਪੱਟੀ ''ਚ ਵੱਡੀ ਵਾਰਦਾਤ, ਪੁੱਤਰ, ਦੋਹਤੇ ਤੇ ਧੀ ਵੱਲੋਂ ਪਿਉ ਦਾ ਬੇਰਹਿਮੀ ਨਾਲ ਕਤਲ

Saturday, Nov 28, 2020 - 10:36 PM (IST)

ਪੱਟੀ ''ਚ ਵੱਡੀ ਵਾਰਦਾਤ, ਪੁੱਤਰ, ਦੋਹਤੇ ਤੇ ਧੀ ਵੱਲੋਂ ਪਿਉ ਦਾ ਬੇਰਹਿਮੀ ਨਾਲ ਕਤਲ

ਪੱਟੀ (ਪਾਠਕ, ਸੌਰਭ) : ਬੀਤੀ ਰਾਤ ਪੱਟੀ ਦੀ ਵਾਰਡ ਨੰ 18 ਮੀਰਾ ਬਾਲੀ ਬਸਤੀ ਵਿਚ ਇਕ ਮੀਟ ਵਪਾਰੀ ਜਸਪਾਲ ਸਿੰਘ ਪੁੱਤਰ ਹਰੀ ਸਿੰਘ ਦਾ ਉਸਦੀ ਪਤਨੀ, ਪੁੱਤਰ, ਧੀ ਅਤੇ ਦੋਹਤੇ ਵੱਲੋਂ ਹਮ-ਸਲਾਹ ਹੋ ਕੇ ਸਾਹ ਘੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਸਬੰਧ ਵਿਚ ਪੁਲਸ ਥਾਣਾ ਸਿਟੀ ਪੱਟੀ ਦੇ ਮੁਖੀ ਲਖਵੀਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਇਕ ਸ਼ਹਿਰੀ ਨੇ ਫੋਨ 'ਤੇ ਇਸ ਦੀ ਇਤਲਾਹ ਦਿੱਤੀ ਜਦ ਅਸੀਂ ਸੂਚਨਾ ਮਿਲਣ 'ਤੇ ਘਟਨਾ ਵਾਲੀ ਥਾਂ 'ਤੇ ਪੁੱਜੇ ਤਾਂ ਜਸਪਾਲ ਸਿੰਘ ਦੀ ਲਾਸ਼ ਪਈ ਸੀ।

ਇਹ ਵੀ ਪੜ੍ਹੋ : ਪਟਿਆਲਾ ਜ਼ਿਲ੍ਹੇ 'ਚ ਵੱਡੀ ਵਾਰਦਾਤ, ਚਾਰ ਵਿਅਕਤੀਆਂ ਵਲੋਂ ਔਰਤ ਨਾਲ ਗੈਂਗਰੇਪ

ਮ੍ਰਿਤਕ ਜਸਪਾਲ ਸਿੰਘ ਦੀ ਮਾਂ ਗਿਆਨ ਕੌਰ ਪਤਨੀ ਹਰੀ ਸਿੰਘ ਨੇ ਰੌਦੇ ਹੋਏ ਦੱਸਿਆ ਕਿ ਮੇਰੇ ਪੁੱਤਰ ਦਾ ਕਤਲ ਮੇਰੀ ਨੂੰਹ ਸੀਤਾ ਰਾਣੀ, ਪੋਤਰੇ ਰਛਪਾਲ ਸਿੰਘ ਗੋਰਾ, ਲਵਪ੍ਰੀਤ ਸਿੰਘ ਦੋਹਤਰੇ ਅਤੇ ਸਿਮਰਨ ਜੀਤ ਕੌਰ ਪੋਤਰੀ ਨੇ ਜਸਪਾਲ ਸਿੰਘ ਦਾ ਸਿਰਹਾਣੇ ਨਾਲ ਸਾਹ ਘੁੱਟਕੇ ਕੀਤਾ ਹੈ। ਉਕਤ ਨੇ ਦੱਸਿਆ ਕਿ ਬੀਤੀ ਰਾਤ ਅਸੀਂ ਕਰੀਬ 11. 30 'ਤੇ ਸੌਣ ਲੱਗੇ ਸੀ ਕਿ ਰਾਤ 12 ਵਜੇ ਮੈਂ ਅਪਣੀ ਨੂੰਹ ਸੀਤਾ ਰਾਣੀ ਦੀ ਚੀਖ ਸੁਣ ਕੇ ਉੱਠੀ ਤਾਂ ਦੇਖਿਆ ਕਿ ਕਮਰੇ ਵਿਚ ਮੇਰਾ ਪੋਤਰਾ ਰਛਪਾਲ ਸਿੰਘ ਤੇ ਦੋਹਤਾ ਲਵਪ੍ਰੀਤ ਸਿੰਘ ਮੇਰੇ ਪੁੱਤਰ ਜਸਪਾਲ ਸਿੰਘ ਦੇ ਉਪਰ ਚੜ੍ਹੇ ਹੋਏ ਸਨ ਅਤੇ ਉਸਦੇ ਸਿਰਹਾਣੇ ਨਾਲ ਗੱਲਾ ਘੁੱਟ ਰਹੇ ਸਨ ਅਤੇ ਸੀਤਾ ਰਾਣੀ ਅਤੇ ਸਿਮਰਨ ਜੀਤ ਕੌਰ ਉਨ੍ਹਾਂ ਦੇ ਕੋਲ ਖੜ੍ਹੀਆਂ ਸਨ। ਜਦੋਂ ਮੈਂ ਕਮਰੇ ਵਿਚ ਜਾਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਮੈਂਨੂੰ ਧੱਕੇ ਮਾਰ ਕੇ ਕਮਰੇ ਵਿਚੋਂ ਕਈ ਵਾਰ ਬਾਹਰ ਕੱਢਿਆ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਫਿਰ ਵੱਡੀ ਵਾਰਦਾਤ, ਕਾਰ 'ਚੋਂ ਕੱਢ ਕੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ

ਲਖਵੀਰ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ। ਮਾਮਲੇ ਦੀ ਜਾਂਚ ਕਰਨ ਉਪਰੰਤ ਮ੍ਰਿਤਕ ਜਸਪਾਲ ਸਿੰਘ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਸੀਤਾ ਰਾਣੀ ਪਤਨੀ, ਰਛਪਾਲ ਸਿੰਘ ਪੁੱਤਰ, ਲਵਪ੍ਰੀਤ ਸਿੰਘ ਦੋਹਤਰਾ, ਸਿਮਰਨਜੀਤ ਕੌਰ ਜੋਤੀ ਪੁੱਤਰੀ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਲਾਸ਼ ਨੂੰ ਪੋਸਟਮਾਰਟਮ ਕਰਕੇ ਸਰਕਾਰੀ ਹਸਪਤਾਲ ਪੱਟੀ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਕਤਲ ਕਰਨ ਉਪਰੰਤ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਏ ਸਨ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪੁਲਸ ਵਲੋਂ ਇਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨੇ ਬਦਲ ਦਿੱਤੀ ਨਵਜੋਤ ਸਿੰਘ ਸਿੱਧੂ ਦੀ ਤਕਦੀਰ


author

Gurminder Singh

Content Editor

Related News