ਨਸ਼ਾ ਕਰਨ ਤੋਂ ਰੋਕਣ ''ਤੇ ਪੁੱਤ ਨੇ ਕੁਹਾੜੀ ਨਾਲ ਵੱਢਿਆ ਪਿਓ

Thursday, Feb 15, 2018 - 04:46 PM (IST)

ਮਖੂ (ਵਾਹੀ) : ਪੁਲਸ ਥਾਣਾ ਮਖੂ ਦੇ ਪਿੰਡ ਪੀਰ ਮੁਹਮੰਦ ਵਿਚ ਇਕ ਨਸ਼ੇੜੀ ਨੌਜਵਾਨ ਨੇ ਨਸ਼ਾ ਕਰਨ ਤੋਂ ਰੋਕਣ 'ਤੇ ਆਪਣੇ ਪਿਤਾ ਨੂੰ ਕੁਹਾੜੀਆਂ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪੀਰ ਮੁਹੰਮਦ ਦੇ ਸਾਬਕਾ ਫੌਜੀ ਸੁਬੇਗ ਸਿੰਘ ਪੁੱਤਰ ਮਾਘ ਸਿੰਘ ਨੇ ਆਪਣੇ ਬੇਟੇ ਚਰਨਜੀਤ ਸਿੰਘ ਨੂੰ ਪੜ੍ਹਾਈ ਉਪਰੰਤ ਆਪਣੇ ਵਾਂਗ ਹੀ ਦੇਸ਼ ਦੀ ਸੇਵਾ ਕਰਨ ਲਈ ਫੌਜ ਵਿਚ ਭਰਤੀ ਕਰਵਾਇਆ ਸੀ ਅਤੇ ਰਿਟਾਇਰਮੈਂਟ ਤੋਂ ਕੁਝ ਸਾਲ ਪਹਿਲਾਂ ਚਰਨਜੀਤ ਸਿੰਘ ਨੇ ਨੌਕਰੀ ਛੱਡ ਦਿਤੀ ਅਤੇ ਪਿੰਡ ਆਉਣ ਉਪਰੰਤ ਨਸ਼ੇ ਦੀ ਭੈੜੀ ਅਲਾਮਤ ਚਿੱਟੇ ਦਾ ਸ਼ਿਕਾਰ ਹੋ ਗਿਆ।
ਸੁਬੇਗ ਸਿੰਘ ਆਪਣੇ ਬੇਟੇ ਨੂੰ ਨਸ਼ਾ ਕਰਣ ਤੋਂ ਰੋਕਦਾ ਸੀ ਅਤੇ ਵੀਰਵਾਰ ਦੁਪਹਿਰ ਸਮੇਂ ਵੀ ਨਸ਼ਾ ਕਰਨ ਤੋਂ ਰੋਕਣ 'ਤੇ ਤੈਸ਼ ਵਿਚ ਆਏ ਚਰਨਜੀਤ ਸਿੰਘ ਨੇ ਆਪਣੇ ਪਿਤਾ 'ਤੇ ਕੁਹਾੜੀਆਂ ਨਾਲ ਹਮਲਾ ਕਰਕੇ ਵੱਢ ਦਿਤਾ। ਜ਼ਖਮੀ ਹਾਲਤ ਵਿਚ ਸੁਬੇਗ ਸਿੰਘ ਨੂੰ ਮਖੂ ਲਿਆਂਦਾ ਗਿਆ ਜਿਥੇ ਉਸ ਦੀ ਗੰਭੀਰ ਹਾਲਤ ਵੇਖਦਿਆਂ ਡਾਕਟਰਾਂ ਵਲੋਂ ਉਸ ਨੂੰ ਜ਼ੀਰੇ ਰੈਫਰ ਕਰ ਦਿਤਾ ਗਿਆ ਜਿਥੇ ਉਸ ਦੀ ਮੌਤ ਹੋ ਗਈ। ਪੁਲਸ ਵਲੋਂ ਕਤਲ ਦਾ ਮੁਕਦਮਾਂ ਦਰਜ ਕਰਕੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।


Related News