ਪੁੱਤ ਤੇ ਧੀ ਨਾਲ ਐਕਟਿਵਾ ’ਤੇ ਜਾ ਰਹੀ ਮਾਂ ਨੂੰ ਇੰਝ ਆਈ ਮੌਤ ਕਿ ਸੋਚਿਆ ਨਾ ਸੀ

Tuesday, May 25, 2021 - 06:23 PM (IST)

ਪੁੱਤ ਤੇ ਧੀ ਨਾਲ ਐਕਟਿਵਾ ’ਤੇ ਜਾ ਰਹੀ ਮਾਂ ਨੂੰ ਇੰਝ ਆਈ ਮੌਤ ਕਿ ਸੋਚਿਆ ਨਾ ਸੀ

ਚੱਬੇਵਾਲ (ਗੁਰਮੀਤ) : ਹੁਸ਼ਿਆਰਪੁਰ ਚੰਡੀਗੜ੍ਹ ਮੁੱਖ ਮਾਰਗ ’ਤੇ ਪਿੱਡ ਜੈਤਪੁਰ ਨੇੜੇ ਐਕਟਿਵਾ ਉੱਪਰ ਸੜਕ ਕਿਨਾਰੇ ਲੱਗੇ ਅੰਬ ਦੇ ਵੱਡੇ ਦਰੱਖਤ ਦੇ ਅਚਾਨਕ ਡਿੱਗ ਜਾਣ ਨਾਲ ਭੈਣ-ਭਰਾ ਦੇ ਗੰਭੀਰ ਜ਼ਖ਼ਮੀ ਹੋਣ ਅਤੇ ਉਨ੍ਹਾਂ ਦੀ ਮਾਤਾ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਸ਼ਰਨ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਰਾਜਪੁਰ ਭਾਈਆ ਆਪਣੀ ਮਾਤਾ ਦਰਸ਼ਨ ਕੌਰ ਅਤੇ ਭੈਣ ਬਲਵਿੰਦਰ ਕੌਰ ਨਾਲ ਆਪਣੀ ਐਕਟਿਵਾ ਨੰਬਰ ਪੀ.ਬੀ. 07 ਏ. ਐਕਸ 3538 ’ਤੇ ਸਵਾਰ ਹੋ ਕੇ ਚੱਬੇਵਾਲ ਤੋਂ ਮਾਹਿਲਪੁਰ ਵੱਲ ਜਾ ਰਿਹਾ ਸੀ ਕਿ ਜਦੋਂ ਜੈਤਪੁਰ ਅੱਡੇ ਨੇੜੇ ਪੁੱਜੇ ਤਾਂ ਅਚਾਨਕ ਇਕ ਅੰਬ ਦਾ ਵੱਡਾ ਦਰੱਖਤ ਉਨ੍ਹਾਂ ਉੱਪਰ ਆਣ ਡਿੱਗਾ, ਜਿਸਦੀ ਲਪੇਟ ਵਿਚ ਆਉਣ ਨਾਲ ਦਰਸ਼ਨ ਕੌਰ ਪਤਨੀ ਹਰਦੇਵ ਸਿੰਘ ਵਾਸੀ ਰਾਜਪੁਰ ਭਾਈਆਂ ਦੀ ਮੌਤ ਹੋ ਗਈ।

ਇਸ ਹਾਦਸੇ ’ਚ ਗੁਰਸ਼ਰਨ ਸਿੰਘ ਤੇ ਬਲਵਿੰਦਰ ਕੌਰ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ। ਇਸ ਦੌਰਾਨ ਸਥਾਨਕ ਲੋਕਾਂ ਅਤੇ ਰਾਹਗੀਰਾਂ ਦੀ ਮੱਦਦ ਨਾਲ ਐਕਟਿਵਾ ਸਵਾਰਾਂ ਨੂੰ ਅੰਬ ਦੇ ਦਰੱਖਤ ਹੇਠੋਂ ਬੜੀ ਮੁਸ਼ਕਲ ਨਾਲ ਕੱਢਿਆ ਗਿਆ ਜਿਨ੍ਹਾਂ ਨੂੰ ਐਂਬੂਲੈਂਸ ਰਾਹੀ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਥਾਣਾ ਪੁਲਸ ਚੱਬੇਵਾਲ ਦੇ ਏ.ਐੱਸ.ਆਈ. ਸਤੀਸ਼ ਕੁਮਾਰ ਨੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟ ਲਈ ਭੇਜ ਦਿੱਤਾ ਹੈ।


author

Gurminder Singh

Content Editor

Related News