ਸੋਮ ਪ੍ਰਕਾਸ਼ ਨੂੰ ਜਲਦ ਪਤਾ ਲੱਗ ਜਾਵੇਗਾ ਕਿ ਪਾਵਰ ਲੋਕਾਂ ਕੋਲ ਹੀ ਹੈ: ਡੱਲੇਵਾਲ

10/31/2020 3:48:50 PM

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਕੋਲ ਸ੍ਰੀ ਮੁਕਤਸਰ ਸਾਹਿਬ- ਕੋਟਕਪੂਰਾ ਮੁੱਖ ਮਾਰਗ ਤੇ ਲੱਗੇ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ।ਇਸ ਧਰਨੇ ਨੂੰ ਸੰਬੋਧਨ ਕਰਨ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਲੋਕ ਗਾਇਕ ਹਰਿੰਦਰ ਸੰਧੂ, ਗੁਰਵਿੰਦਰ ਬਰਾੜ ਪਹੁੰਚੇ। ਡੱਲੇਵਾਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਲੋਕ ਲਹਿਰ ਬਣ ਚੁੱਕਾ ਹੈ ਅਤੇ ਦੇਸ਼ ਪੱਧਰ ਤੇ ਸੰਗਠਨਾਂ ਦਾ ਸਾਥ ਮਿਲ ਰਿਹਾ ਹੈ।

PunjabKesari

ਭਾਜਪਾ ਆਗੂ ਸੋਮ ਪ੍ਰਕਾਸ਼ ਵਲੋਂ ਕਿਸਾਨਾਂ ਸਬੰਧੀ ਦਿੱਤੇ ਬਿਆਨ ਕਿ ਕਿਸਾਨ ਕੋਈ ਪਾਵਰ ਹਾਊਸ ਨਹੀਂ ਸਬੰਧੀ ਡੱਲੇਵਾਲ ਨੇ ਕਿਹਾ ਕਿ ਉਹ ਭੁੱਲ ਗਏ ਹਨ, ਪਾਵਰ ਹਮੇਸ਼ਾ ਲੋਕਾਂ ਕੋਲ ਹੀ ਹੁੰਦੀ ਹੈ। ਲੋਕ ਪਾਵਰ ਦਾ ਵੋਟਾਂ 'ਚ ਦਸ ਵੀ ਦੇਣਗੇ। 5 ਨਵੰਬਰ ਦੇ ਭਾਰਤ ਬੰਦ ਸਬੰਧੀ ਡੱਲੇਵਾਲ ਨੇ ਕਿਹਾ ਕਿ ਭਾਰਤ ਬੰਦ ਪੂਰੀ ਤਰ੍ਹਾਂ ਮਜਬੂਤੀ ਨਾਲ ਹੋਵੇ। ਇਸ ਲਈ 3 ਨਵੰਬਰ ਨੂੰ ਮੀਟਿੰਗ ਦਿੱਲੀ ਵਿਖੇ ਹੋਵੇਗੀ।ਉਨ੍ਹਾਂ ਕਿਹਾ ਕਿ ਅੱਜ ਇਹ ਲੋਕਾਂ ਦੇ ਸੰਘਰਸ਼ ਸਦਕਾ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਹੱਕ ਵਿਚ ਮਤਾ ਪਾ ਦਿੱਤਾ ਤੇ ਛਤੀਸਗੜ੍ਹ ਨੇ ਅੱਜ ਮਤਾ ਪਾ ਦਿੱਤਾ ਹੋਰ ਸੂਬੇ ਮਤੇ ਪਾਉਣ ਨੂੰ ਤਿਆਰ ਹਨ। ਇਸ ਮੌਕੇ ਲੋਕ ਗਾਇਕ ਹਰਿੰਦਰ ਸੰਧੂ ਨੇ ਪਰਾਲੀ ਸਬੰਧੀ ਕੇਂਦਰ ਸਰਕਾਰ ਵੱਲੋ ਬਣਾਏ ਨਵੇਂ ਕਾਨੂੰਨ ਸਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਕਿਹਾ ਕਿ ਇਕ ਪਾਸੇ ਨਸ਼ਾ ਸਿਹਤ ਲਈ ਹਾਨੀਕਾਰਕ ਲਿਖ ਨਸ਼ਾ ਵਿਕ ਰਿਹਾ। ਕੱਲ੍ਹ ਨੂੰ ਕਿਸਾਨ ਵੀ ਬੋਰਡ ਲਾ ਕੇ ਪਰਾਲੀ ਸਾੜ ਦੇਣਗੇ ਕਿ ਧੂੰਆ ਸਿਹਤ ਲਈ ਹਾਨੀਕਾਰਕ ਹੈ। ਉਨ੍ਹਾਂ ਕਿਹਾ ਇਕੱਲੀ ਪਰਾਲੀ ਹੀ ਕਿਉਂ ਫੈਕਟਰੀਆਂ 'ਚੋ ਨਿਕਲਣ ਵਾਲਾ ਧੂੰਆ ਵੀ ਪ੍ਰਦੂਸ਼ਣ ਕਰਦਾ ਹੈ।


Shyna

Content Editor

Related News