ਸਿਵਲ ਹਸਪਤਾਲ ਤੋਂ ਹਵਾਲਾਤੀ ਬਾਥਰੂਮ ਜਾਣ ਦੇ ਬਹਾਨੇ ਫਰਾਰ
Sunday, Jun 10, 2018 - 05:47 AM (IST)
ਕਪੂਰਥਲਾ, (ਮਲਹੋਤਰਾ)- ਕਪੂਰਥਲਾ ਦੇ ਮਾਡਰਨ ਜੇਲ ਤੋਂ ਸਿਵਲ ਹਸਪਤਾਲ ਇਲਾਜ ਲਈ ਲਿਆਂਦੇ ਹਵਾਲਾਤੀ ਦੇ ਚਕਮਾ ਦੇ ਕੇ ਭੱਜਣ ਦੀ ਖਬਰ ਮਿਲੀ ਹੈ। ਸੂਚਨਾ ਮਿਲਦੇ ਹੀ ਸਿਟੀ ਪੁਲਸ ਨੇ ਛਾਪੇਮਾਰੀ ਤੇ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਤਜਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਨਿਵਾਸੀ ਲਾਂਬੜਾ ਜ਼ਿਲਾ ਜਲੰਧਰ ਇਕ ਮਾਮਲੇ 'ਚ ਕਪੂਰਥਲਾ ਮਾਡਰਨ ਜੇਲ ਦਾ ਹਵਾਲਾਤੀ ਸੀ। ਪੁਲਸ ਸੂਤਰਾਂ ਅਨੁਸਾਰ ਸ਼ਨੀਵਾਰ ਦੀ ਸ਼ਾਮ ਨੂੰ ਉਹ ਸਿਵਲ ਹਸਪਤਾਲ 'ਚ ਇਲਾਜ ਹੇਤੂ ਲਿਆਂਦਾ ਗਿਆ ਸੀ, ਜੋ ਪਿਸ਼ਾਬ ਦੇ ਬਹਾਨੇ ਬਾਥਰੂਮ ਗਿਆ ਤੇ ਰੋਸ਼ਨਦਾਨ ਦੇ ਰਸਤੇ ਭੱਜ ਗਿਆ। ਥਾਣਾ ਸਿਟੀ ਪੁਲਸ ਨੇ ਸੂਚਨਾ ਮਿਲਣ 'ਤੇ ਸਿਵਲ ਹਸਪਤਾਲ ਤੋਂ ਭੱਜੇ ਹਵਾਲਾਤੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
