ਫੌਜੀ ਜਵਾਨ ਦੀ ਟ੍ਰੇਨ ਦੇ ਬਾਥਰੂਮ ''ਚੋਂ ਮਿਲੀ ਲਾਸ਼, ਫੈਲੀ ਸਨਸਨੀ
Monday, May 18, 2026 - 02:57 PM (IST)
ਕਲਾਨੌਰ (ਹਰਜਿੰਦਰ ਗੋਰਾਇਆ/ਮਨਮੋਹਨ)- ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਤਿਹਾਸਕ ਕਸਬਾ ਕਲਾਨੌਰ ਦਾ ਫੌਜੀ ਜਵਾਨ ਜੋ ਛੁੱਟੀ ਕੱਟ ਕੇ ਵਾਪਸ ਜਾ ਰਿਹਾ ਸੀ ਉਸ ਦੀ ਰੇਲ ਗੱਡੀ ਦੇ ਬਾਥਰੂਮ 'ਚੋਂ ਲਾਸ਼ ਮਿਲੀ ਹੈ। ਮ੍ਰਿਤਕ ਫੌਜੀ ਨੌਜਵਾਨ ਦੇ ਪਿਤਾ ਸਾਬਕਾ ਫੌਜੀ ਰਜਿੰਦਰ ਸਿੰਘ ਭੰਗੂ ਜੋ ਸਾਬਕਾ ਸੈਨਿਕ ਯੂਨੀਅਨ ਦੇ ਬਲਾਕ ਪ੍ਰਧਾਨ ਵੀ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਸਪੁੱਤਰ ਲੈਂਸ ਨਾਇਕ ਪ੍ਰਭਸ਼ਰਨ ਸਿੰਘ ਦੀ ਯੂਨਿਟ ਜੰਮੂ-ਕਸ਼ਮੀਰ ਤੋਂ ਬਦਲ ਕੇ ਮੇਰਠ ਸ਼ਿਫਟ ਹੋਈ ਸੀ। ਇਸ ਤੋਂ ਬਾਅਦ ਪ੍ਰਭਸ਼ਰਨ ਸਿੰਘ ਕਲਾਨੌਰ ਵਿਖੇ ਸੱਤ ਦਿਨਾਂ ਦੀ ਛੁੱਟੀ ਕੱਟ ਕੇ ਬੀਤੇ ਦਿਨ ਆਪਣੇ ਇਕ ਸਾਥੀ ਨਾਲ ਰੇਲ ਗੱਡੀ ਰਾਹੀਂ ਮੇਰਠ ਡਿਊਟੀ ਲਈ ਰਵਾਨਾ ਹੋਇਆ ਸੀ।
ਇਹ ਵੀ ਪੜ੍ਹੋ- ਪੰਜਾਬ: ਇਨ੍ਹਾਂ ਵਾਹਨਾਂ 'ਤੇ ਮੁਕੰਮਲ ਪਾਬੰਦੀ ਦੇ ਹੁਕਮ, ਸੜਕਾਂ/ਜਨਤਕ ਥਾਵਾਂ ’ਤੇ ਚਲਾਉਣ ਦੀ ਮਨਾਹੀ
ਭਾਈ ਰਜਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਜਦੋਂ ਉਸ ਦਾ ਸਾਥੀ ਮੇਰਠ ਪਹੁੰਚਿਆ ਅਤੇ ਰੇਲ ਗੱਡੀ ਤੋਂ ਉਤਰਣ ਲੱਗਾ ਤਾਂ ਪ੍ਰਭਸ਼ਰਨ ਸਿੰਘ ਆਪਣੀ ਸੀਟ 'ਤੇ ਮੌਜੂਦ ਨਹੀਂ ਸੀ। ਇਸ ਦੌਰਾਨ ਉਸ ਦੇ ਸਾਥੀ ਨੇ ਉਸ ਦਾ ਸਮਾਨ ਉਤਾਰ ਲਿਆ, ਪਰ ਪ੍ਰਭਸ਼ਰਨ ਸਿੰਘ ਦਾ ਕੋਈ ਪਤਾ ਨਾ ਲੱਗਣ 'ਤੇ ਤੁਰੰਤ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਅਤੇ ਉਸ ਦੀ ਭਾਲ ਸ਼ੁਰੂ ਕੀਤੀ ਗਈ। ਇਸ ਉਪਰੰਤ ਪੁਲਸ ਅਤੇ ਜੀਆਰਪੀ ਦੀ ਮਦਦ ਨਾਲ ਪ੍ਰਭਸ਼ਰਨ ਸਿੰਘ ਦੇ ਮੋਬਾਈਲ ਦੀ ਲੋਕੇਸ਼ਨ ਰਾਜਸਥਾਨ ਵਿੱਚ ਮਿਲੀ। ਜਦੋਂ ਅਗਲੀ ਕਾਰਵਾਈ ਕੀਤੀ ਗਈ ਤਾਂ ਜੋਧਪੁਰ ਨੇੜੇ ਰੇਲ ਗੱਡੀ ਰੋਕ ਕੇ ਬਾਥਰੂਮ ਦਾ ਦਰਵਾਜ਼ਾ ਤੋੜਿਆ ਗਿਆ, ਜਿੱਥੋਂ ਪ੍ਰਭਸ਼ਰਨ ਸਿੰਘ ਦੀ ਮ੍ਰਿਤਕ ਦੇਹ ਬਰਾਮਦ ਹੋਈ।
ਇਹ ਵੀ ਪੜ੍ਹੋ- ਹੁਣ ਜੁਗਾੜੂ ਵਾਹਨ ਤਿਆਰ ਕਰਨ ਵਾਲਿਆਂ ਤੇ ਚਲਾਉਣ ਵਾਲਿਆਂ ਦੀ ਵੀ ਖੈਰ ਨਹੀਂ
ਪ੍ਰਭਸ਼ਰਨ ਸਿੰਘ ਆਪਣੇ ਪਿੱਛੇ ਸੱਤ ਸਾਲ ਦੀ ਇਕ ਧੀ ਅਤੇ ਪੰਜ ਸਾਲ ਦਾ ਇਕ ਪੁੱਤਰ ਛੱਡ ਗਿਆ ਹੈ। ਲੈਂਸ ਨਾਇਕ ਪ੍ਰਭਸ਼ਰਨ ਸਿੰਘ ਦੀ ਮ੍ਰਿਤਕ ਦੇਹ ਕਲਾਨੌਰ ਲਿਆਉਣ ਲਈ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਆਰਮੀ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੁਖਦਾਈ ਖ਼ਬਰ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ: 600 ਮੁਲਾਜ਼ਮਾਂ 'ਤੇ ਡਿੱਗੀ ਗਾਜ਼, ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ, ਜਾਣੋ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
