ਚੰਡੀਗੜ੍ਹ ਦੇ GMCH-32 ਹਸਪਤਾਲ 'ਚ OPD ਦਾ ਸਮਾਂ ਬਦਲਿਆ, ਪੜ੍ਹੋ ਕੀ ਹੈ ਨਵਾਂ ਸ਼ਡਿਊਲ

Thursday, May 14, 2026 - 04:08 PM (IST)

ਚੰਡੀਗੜ੍ਹ ਦੇ GMCH-32 ਹਸਪਤਾਲ 'ਚ OPD ਦਾ ਸਮਾਂ ਬਦਲਿਆ, ਪੜ੍ਹੋ ਕੀ ਹੈ ਨਵਾਂ ਸ਼ਡਿਊਲ

ਚੰਡੀਗੜ੍ਹ (ਸ਼ੀਨਾ) : ਇੱਥੇ ਜੀ. ਐੱਮ. ਸੀ. ਐੱਚ-32 ਅਤੇ ਸੈਕਟਰ-48 ਸਥਿਤ ਸਾਊਥ ਕੈਂਪਸ ਹਸਪਤਾਲ ’ਚ ਗਰਮੀਆਂ ਦੀਆਂ ਛੁੱਟੀਆਂ ਨੂੰ ਧਿਆਨ ’ਚ ਰੱਖਦਿਆਂ ਓ. ਪੀ. ਡੀ. ਦੇ ਸਮੇਂ ’ਚ ਤਬਦੀਲੀ ਕੀਤੀ ਗਈ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਨਵਾਂ ਸ਼ਡਿਊਲ 16 ਮਈ 2026 ਤੋਂ 23 ਜੁਲਾਈ 2026 ਤੱਕ ਲਾਗੂ ਰਹੇਗਾ। ਨਵੇਂ ਸਮਿਆਂ ਮੁਤਾਬਕ ਓ. ਪੀ. ਡੀ. ਲਈ ਰਜਿਸਟ੍ਰੇਸ਼ਨ ਸਵੇਰੇ 7 ਵਜੇ ਤੋਂ 10 ਵਜੇ ਤੱਕ ਹੋਵੇਗੀ, ਜਦੋਂ ਕਿ ਮਰੀਜ਼ਾਂ ਦੀ ਜਾਂਚ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਬਲੱਡ ਕੁਲੈਕਸ਼ਨ ਸੈਂਟਰ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਤੈਅ ਕੀਤਾ ਗਿਆ ਹੈ। ਹਸਪਤਾਲ ਪ੍ਰਬੰਧਨ ਨੇ ਦੱਸਿਆ ਕਿ ਇਹ ਬਦਲਾਅ ਗਰਮੀ ਦੇ ਵੱਧਦੇ ਤਾਪਮਾਨ ਨੂੰ ਦੇਖਦਿਆਂ ਕੀਤੇ ਗਏ ਹਨ ਤਾਂ ਜੋ ਮਰੀਜ਼ਾਂ ਨੂੰ ਸਵੇਰ ਦੇ ਸਮੇਂ ਵਧੀਆ ਸਹੂਲਤ ਮਿਲ ਸਕੇ। ਇਸ ਦੇ ਨਾਲ ਹੀ ਜੀ. ਐੱਮ. ਸੀ. ਐੱਚ-32 ’ਚ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ 24 ਘੰਟੇ ਜਾਰੀ ਰਹਿਣਗੀਆਂ।


author

Babita

Content Editor

Related News