ਸੱਜ-ਧੱਜ ਕੇ ਉਡੀਕਦੀ ਰਹਿ ਗਈ ਲਾੜੀ, ਐਨ ਸਮੇਂ ''ਤੇ ਵਿਆਹ ਤੋਂ ਮੁਕਰਿਆ ਫ਼ੌਜੀ, 3 ਸਾਲਾਂ ਤੋਂ ਚੱਲ ਰਹੀ ਸੀ ਪ੍ਰੇਮ ਕਹਾਣੀ

Wednesday, Mar 13, 2024 - 12:27 PM (IST)

ਸੱਜ-ਧੱਜ ਕੇ ਉਡੀਕਦੀ ਰਹਿ ਗਈ ਲਾੜੀ, ਐਨ ਸਮੇਂ ''ਤੇ ਵਿਆਹ ਤੋਂ ਮੁਕਰਿਆ ਫ਼ੌਜੀ, 3 ਸਾਲਾਂ ਤੋਂ ਚੱਲ ਰਹੀ ਸੀ ਪ੍ਰੇਮ ਕਹਾਣੀ

ਗੜ੍ਹਸ਼ੰਕਰ/ਨਵਾਂਸ਼ਹਿਰ (ਸੰਜੀਵ): ਨਵਾਂਸ਼ਹਿਰ ਦੀ ਇਕ ਲਾੜੀ ਬੀਤੇ ਦਿਨੀਂ ਲਾਲ ਸੂਹੇ ਜੋੜੇ ਵਿਚ ਸੱਜ-ਧੱਜ ਕੇ ਲਾੜੇ ਦਾ ਇੰਤਜ਼ਾਰ ਕਰਦੀ ਰਹੀ, ਪਰ ਉਹ ਬਾਰਾਤ ਲੈ ਕੇ ਨਹੀਂ ਆਇਆ। ਲਾੜੇ ਸਮੇਤ ਉਸ ਦੇ ਪੂਰੇ ਪਰਿਵਾਰ ਨੇ ਫ਼ੋਨ ਬੰਦ ਕਰ ਲਿਆ ਤੇ ਬਾਕੀ ਰਿਸ਼ਤੇਦਾਰਾਂ ਨੇ ਵੀ ਫ਼ੋਨ ਨਹੀਂ ਚੁੱਕਿਆ। ਲਾੜਾ ਭਾਰਤੀ ਫ਼ੌਜ ਵਿਚ ਹੈ ਤੇ ਇਸ ਵੇਲੇ 3 ਮਹੀਨੇ ਦੀਆਂ ਛੁੱਟੀਆਂ 'ਤੇ ਆਇਆ ਹੋਇਆ ਹੈ। 

ਇਹ ਖ਼ਬਰ ਵੀ ਪੜ੍ਹੋ - ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਵੱਡਾ ਬਿਆਨ- 'ਅੱਜ ਸਿਆਸਤ 'ਚ ਲਿਆ ਦੇਵਾਂਗੇ ਭੂਚਾਲ' (ਵੀਡੀਓ)

ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾੜੀ ਨੇ ਦੱਸਿਆ ਕਿ ਉਹ ਪਿੰਡ ਸਡੋਆ ਜ਼ਿਲ੍ਹਾ ਨਵਾਂਸ਼ਹਿਰ ਦੀ ਰਹਿਣ ਵਾਲੀ ਹੈ ਤੇ ਉਸ ਦਾ ਲਖਬੀਰ ਸਿੰਘ ਪੁੱਤਰ ਮੱਖਣ ਸਿੰਘ ਪਿੰਡ ਠੀਕਰੀਵਾਲ ਜ਼ਿਲ੍ਹਾ ਬਰਨਾਲਾ ਨਾਲ ਵਿਆਹ ਹੋਣਾ ਸੀ। ਲਖਬੀਰ ਸਿੰਘ ਫ਼ੌਜ ਵਿਚ ਕੰਮ ਕਰਦਾ ਹੈ। ਉਹ ਪਿਛਲੇ 3 ਸਾਲਾਂ ਤੋਂ ਇਕ ਦੂਜੇ ਨੂੰ ਪਿਆਰ ਕਰਦੇ ਸਨ। ਹੁਣ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਪੱਕਾ ਹੋਇਆ ਸੀ। 12 ਮਾਰਚ ਨੂੰ ਮੁੰਡੇ ਵਾਲਿਆਂ ਨੇ ਪਿੰਡ ਧਮਾਈ ਦੇ ਇਕ ਪੈਲੇਸ ਵਿਚ ਬਾਰਾਤ ਲੈ ਕੇ ਆਉਣਾ ਸੀ। ਉਸ ਨੇ ਦੱਸਿਆ ਕਿ ਮਾਈਆਂ ਤੋਂ ਇਕ ਦਿਨ ਪਹਿਲਾਂ ਲਖਬੀਰ ਨੇ ਫ਼ੋਨ ਕਰ ਕੇ ਕਿਹਾ ਕਿ ਮੇਰੀ ਮਾਂ ਇਸ ਰਿਸ਼ਤੇ ਲਈ ਨਹੀਂ ਮੰਨ ਰਹੀ। ਉਸ ਤੋਂ ਬਾਅਦ ਸਾਰਿਆਂ ਦਾ ਫ਼ੋਨ ਬੰਦ ਹੋ ਗਿਆ। ਇਸ ਮਗਰੋਂ ਅਸੀਂ ਸਾਰੇ ਪਿੰਡ ਠੀਕਰੀਵਾਲ ਉਨ੍ਹਾਂ ਦੇ ਘਰ ਗੱਲ ਕਰਨ ਲਈ ਗਏ ਤਾਂ ਮੁੰਡੇ ਦੇ ਪਿਓ ਨੇ ਮੇਰੀ ਮਾਂ ਨੂੰ ਬੁਰਾ ਭਲਾ ਬੋਲ ਕੇ ਸਾਡੇ ਮੂੰਹ 'ਤੇ ਦਰਵਾਜ਼ਾ ਬੰਦ ਕਰ ਦਿੱਤਾ। ਇਸ ਮਗਰੋਂ ਮੁੰਡੇ ਵਾਲਿਆਂ ਨੇ ਆਪਣੇ ਰਿਸ਼ਤੇਦਾਰ ਤੇ ਗੁਆਂਢੀਆਂ ਨੂੰ ਇਕੱਠੇ ਕਰ ਲਿਆ ਤੇ ਸਾਡੇ ਨਾਲ ਕੁੱਟਮਾਰ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ - ਗ੍ਰਹਿ ਮੰਤਰਾਲੇ ਨੇ ਕਿਸਾਨ ਅੰਦੋਲਨ ਕਾਰਨ ਬਦਲਿਆ ਫ਼ੈਸਲਾ! ਹੁਣ ਸੁਰਿੰਦਰ ਸਿੰਘ ਯਾਦਵ ਹੋਣਗੇ ਚੰਡੀਗੜ੍ਹ ਦੇ ਨਵੇਂ DGP

ਉਸ ਨੇ ਅੱਗੇ ਦੱਸਿਆ ਕਿ ਉਨ੍ਹਾਂ ਵੱਲੋਂ ਬਰਨਾਲਾ ਦੇ ਸਦਰ ਥਾਣੇ ਵਿਚ ਸ਼ਿਕਾਇਤ ਦਿੱਤੀ ਗਈ ਸੀ। ਉਸ ਵੇਲੇ ਪੁਲਸ ਨੇ ਕਿਹਾ ਸੀ ਕਿ ਤੁਸੀਂ ਵਿਆਹ ਦੀਆਂ ਤਿਆਰੀਆਂ ਕਰ ਕੇ ਰੱਖੋ, ਅਸੀਂ ਲਾੜੇ ਸਮੇਤ ਬਾਰਾਤ ਲੈ ਕੇ ਆਵਾਂਗੇ। ਪਰ ਵਿਆਹ ਵਾਲੇ ਦਿਨ ਬਾਰਾਤ ਨਹੀਂ ਆਈ। ਉਸ ਨੇ ਕਿਹਾ ਕਿ ਉਸ ਵੇਲੇ ਲਖਬੀਰ ਦੀ ਭੈਣ ਰਾਹੀਂ ਇਹ ਰਿਸ਼ਤਾ ਹੋਇਆ ਸੀ। ਲਖਬੀਰ ਕੌਰ ਨੇ ਇਹ ਵੀ ਕਿਹਾ ਸੀ ਕਿ ਅਸੀਂ ਕੋਰਟ ਮੈਰਿਜ ਕਰਵਾ ਲੈਂਦੇ ਹਾਂ, ਪਰ ਅਸੀਂ ਉਸ ਤੋਂ ਮਨਾ ਕਰ ਦਿੱਤਾ ਤੇ ਕਿਹਾ ਕਿ ਅਸੀਂ ਵਿਆਹ ਹੀ ਕਰਨਾ ਹੈ। ਬਾਰਾਤ ਨਾ ਆਉਣ ਤੋਂ ਮਾਯੂਸ ਲਾੜੀ ਨੇ ਕਿਹਾ ਕਿ ਉਹ ਹੁਣ ਆਪਣੇ ਰਿਸ਼ਤੇਦਾਰਾਂ ਨੂੰ ਕੀ ਜਵਾਬ ਦੇਵੇਗੀ। ਉਸ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।

ਇਹ ਖ਼ਬਰ ਵੀ ਪੜ੍ਹੋ - ਨਸ਼ੇ ਨੇ ਇਕ ਹੋਰ ਘਰ 'ਚ ਵਿਛਾਏ ਸੱਥਰ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਪੁੱਤ

20-25 ਲੱਖ ਰੁਪਏ ਵੀ ਲੈ ਚੁੱਕਿਆ ਸੀ ਲਾੜਾ

ਕੁੜੀ ਨੇ ਦੱਸਿਆ ਕਿ ਉਹ ਸ਼ੇਅਰ ਚਾਰਟ ਏਜੰਸੀ ਵਿਚ ਬਿਜ਼ਨੈੱਸ ਕਰਦੀ ਹੈ। ਲਖਬੀਰ ਸਿੰਘ ਉਸ ਤੋਂ ਇਮੋਸ਼ਨਲ ਬਲੈਕਮੇਲ ਕਰ ਕੇ 20-25 ਲੱਖ ਰੁਪਏ ਵੀ ਲੈ ਚੁੱਕਿਆ ਸੀ। ਕਦੀ ਉਹ ਕਹਿੰਦਾ ਸੀ ਕਿ ਮੈਨੂੰ ਬਲੱਡ ਕੈਂਸਰ ਹੈ ਤੇ ਕਦੀ ਕੁਝ, ਪਰ ਘਰ ਵਾਲਿਆਂ ਨੇ ਉਸ ਨੂੰ ਅਜਿਹੀ ਕੋਈ ਬਿਮਾਰੀ ਹੋਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਉਸ ਨੇ ਲਖਬੀਰ ਨੂੰ ਬੈਂਕ ਰਾਹੀਂ ਹੀ ਪੈਸੇ ਭੇਜੇ ਹਨ, ਜਿਸ ਦੀ ਸਾਰੀ ਡਿਟੇਲ ਵੀ ਉਸ ਕੋਲ ਹੈ। ਉਸ ਨੇ ਮੀਡੀਆ ਸਾਹਮਣੇ ਵੀ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ, ਪਰ ਪੁਲਸ ਮੌਕੇ 'ਤੇ ਨਹੀਂ ਪਹੁੰਚੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News