ਹੁਣ 10 ਮਰਲੇ ਤੋਂ ਉੱਪਰ ਦੇ ਘਰਾਂ ਲਈ ਸੋਲਰ ਪਲਾਂਟ ਲਾਉਣਾ ਲਾਜ਼ਮੀ, ਵਿਭਾਗ ਵੱਲੋਂ ਲਿਆ ਗਿਆ ਫ਼ੈਸਲਾ

Monday, Sep 19, 2022 - 11:15 AM (IST)

ਹੁਣ 10 ਮਰਲੇ ਤੋਂ ਉੱਪਰ ਦੇ ਘਰਾਂ ਲਈ ਸੋਲਰ ਪਲਾਂਟ ਲਾਉਣਾ ਲਾਜ਼ਮੀ, ਵਿਭਾਗ ਵੱਲੋਂ ਲਿਆ ਗਿਆ ਫ਼ੈਸਲਾ

ਚੰਡੀਗੜ੍ਹ (ਪਾਲ) : ਸ਼ਹਿਰ 'ਚ 10 ਮਰਲੇ (250 ਗਜ਼) ਤੋਂ ਉੱਪਰ ਵਾਲੇ ਘਰਾਂ ’ਤੇ ਸੋਲਰ ਪਾਵਰ ਪਲਾਂਟ ਲਾਉਣਾ ਲਾਜ਼ਮੀ ਹੋਵੇਗਾ। ਇਸ ਸਬੰਧੀ ਫ਼ੈਸਲਾ ਲੈਂਦਿਆਂ ਵਾਤਾਵਰਣ ਵਿਭਾਗ ਨੇ ਕਿਹਾ ਹੈ ਕਿ ਇਸ ਦਾ ਲੋਕਾਂ ਨੂੰ ਕਾਫ਼ੀ ਫ਼ਾਇਦਾ ਹੋਵੇਗਾ। ਇਸ ਤੋਂ ਪਹਿਲਾਂ 500 ਗਜ਼ ਤੋਂ ਵੱਧ ਦੇ ਘਰਾਂ 'ਚ ਸੋਲਰ ਪਾਵਰ ਪਲਾਂਟ ਲਾਉਣਾ ਲਾਜ਼ਮੀ ਹੈ। ਜ਼ਿਆਦਾਤਰ ਲੋਕਾਂ ਨੇ ਆਪਣੇ ਘਰਾਂ 'ਚ ਬੂਟੇ ਵੀ ਲਾਏ ਹੋਏ ਹਨ, ਜਿਸ ਦਾ ਉਨ੍ਹਾਂ ਨੂੰ ਕਾਫ਼ੀ ਫ਼ਾਇਦਾ ਹੋ ਰਿਹਾ ਹੈ। ਇਸ ਕਾਰਨ ਹੁਣ 10 ਮਰਲੇ ਤੋਂ ਉੱਪਰ ਵਾਲੇ ਘਰਾਂ 'ਚ ਸੋਲਰ ਪਾਵਰ ਪਲਾਂਟ ਲਾਉਣਾ ਲਾਜ਼ਮੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਇਕ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ 10 ਮਰਲੇ (250 ਗਜ਼) ਤੋਂ ਉੱਪਰ ਵਾਲੇ ਘਰਾਂ ’ਤੇ ਸੋਲਰ ਪਾਵਰ ਪਲਾਂਟ ਲਾਉਣਾ ਲਾਜ਼ਮੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਮੋਹਾਲੀ ਦੀ ਯੂਨੀਵਰਸਿਟੀ 'ਚ 60 ਕੁੜੀਆਂ ਦੀ ਨਹਾਉਂਦੀਆਂ ਦੀ ਵੀਡੀਓ ਵਾਇਰਲ, 8 ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼ (ਵੀਡੀਓ)

500 ਗਜ਼ ਤੋਂ ਉੱਪਰ ਵਾਲੇ ਘਰਾਂ 'ਚ ਸੋਲਰ ਪਾਵਰ ਪਲਾਂਟ ਲਾਉਣਾ ਲਾਜ਼ਮੀ ਕਰਨ ਨਾਲ ਲੋਕਾਂ ਨੂੰ ਬਹੁਤ ਫ਼ਾਇਦਾ ਹੋਇਆ ਹੈ। ਵਿਭਾਗ ਦੀ ਕੋਸ਼ਿਸ਼ ਹੈ ਕਿ ਇਹ ਲਾਭ 250 ਗਜ਼ ਤੋਂ ਵੱਧ ਵਾਲੇ ਮਾਲਕਾਂ ਨੂੰ ਵੀ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਨੇ ਇਕ ਵਾਰ ਘਰ 'ਚ ਸੋਲਰ ਪਾਵਰ ਪਲਾਂਟ ਲਾਇਆ ਹੈ, ਉਸ ਦਾ ਬਿਜਲੀ ਦਾ ਬਿੱਲ ਬਹੁਤ ਘੱਟ ਜਾਂ ਜ਼ੀਰੋ ਹੋ ਗਿਆ ਹੈ। ਇਸ ਦੇ ਹੋਰ ਵੀ ਕਈ ਫ਼ਾਇਦੇ ਹਨ। ਇਸ ਲਈ ਇਹ ਪ੍ਰਸਤਾਵ ਬਣਾ ਕੇ ਅਸਟੇਟ ਦਫ਼ਤਰ ਨੂੰ ਭੇਜਿਆ ਗਿਆ ਹੈ। ਇਸ ਨੂੰ ਲਾਗੂ ਕਰਨ ਲਈ ਬਿਲਡਿੰਗ ਉੱਪ-ਨਿਯਮਾਂ ਵਿਚ ਵੀ ਸੋਧ ਕਰਨ ਦੀ ਲੋੜ ਪਵੇਗੀ। ਇਸ ਲਈ ਅਸਟੇਟ ਦਫ਼ਤਰ ਦੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਇਤਰਾਜ਼ਯੋਗ ਵਾਇਰਲ ਵੀਡੀਓ ਮਾਮਲੇ 'ਚ 'ਯੂਨੀਵਰਸਿਟੀ' ਦਾ ਪਹਿਲਾ ਬਿਆਨ, ਦੱਸੀ ਅਸਲ ਸੱਚਾਈ
ਘੱਟੋ-ਘੱਟ ਦੀ ਸ਼ਰਤ ’ਚ ਵੀ ਹੋਵੇਗੀ ਸੋਧ
ਉਨ੍ਹਾਂ ਕਿਹਾ ਕਿ ਇਮਾਰਤ ’ਤੇ ਘੱਟੋ-ਘੱਟ ਸਮਰੱਥਾ ਵਾਲਾ ਸੂਰਜੀ ਊਰਜਾ ਪਲਾਂਟ ਲਾਉਣ ਦੀ ਸ਼ਰਤ 'ਚ ਵੀ ਸੋਧ ਕੀਤੀ ਜਾ ਰਹੀ ਹੈ। ਇਸ ਨਿਯਮ ਕਾਰਨ ਇਹ ਹੋਇਆ ਹੈ ਕਿ ਜਿਹੜੀਆਂ ਇਮਾਰਤਾਂ ਦੀ ਸਮਰੱਥਾ ਜ਼ਿਆਦਾ ਹੈ, ਉਹ ਵੀ ਘੱਟ ਸਮਰੱਥਾ ਵਾਲੇ ਸੋਲਰ ਪਾਵਰ ਪਲਾਂਟ ਲਾ ਰਹੀਆਂ ਹਨ। ਇਸ ਲਈ ਇਮਾਰਤ ਦੀ ਫਿਜ਼ੀਬਿਲਟੀ ਦਾ ਅਧਿਐਨ ਕੀਤਾ ਜਾਵੇਗਾ ਅਤੇ ਉਸ ਇਮਾਰਤ 'ਚ ਜਿੰਨੀ ਵੀ ਸਮਰੱਥਾ ਹੋਵੇਗੀ, ਸੋਲਰ ਪਾਵਰ ਪਲਾਂਟ ਲਾਉਣ ਦਾ ਸੁਝਾਅ ਦਿੱਤਾ ਜਾਵੇਗਾ।
ਜੇ. ਈ. ਆਰ. ਸੀ. ਦੀ ਮਨਜ਼ੂਰੀ ਦੇ ਇੰਤਜ਼ਾਰ ’ਚ ਰੈਸਕੋ ਮਾਡਲ
ਚੰਡੀਗੜ੍ਹ ਵਾਤਾਵਰਣ ਵਿਭਾਗ ਨੇ ਬਿਨਾਂ ਕਿਸੇ ਲਾਗਤ ਦੇ ਘਰਾਂ ਦੀ ਛੱਤ ’ਤੇ ਸੋਲਰ ਪਲਾਂਟ ਲਾਉਣ ਲਈ ਰੈਸਕੋ ਮਾਡਲ ਲਿਆਂਦਾ ਸੀ ਪਰ ਹੁਣ ਤਕ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਕਿਉਂਕਿ ਮਾਡਲ ਨੂੰ ਲਾਗੂ ਕਰਨ ਤੋਂ ਪਹਿਲਾਂ ਕ੍ਰੈਸਟ ਨੇ ਜੁਆਇੰਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਜੇ. ਈ. ਆਰ. ਸੀ.) ਤੋਂ ਮਨਜ਼ੂਰੀ ਲੈਣੀ ਹੈ। ਇਸ ਮਾਡਲ ਤਹਿਤ ਕੰਪਨੀ ਵਲੋਂ ਬਿਨਾਂ ਕਿਸੇ ਖਰਚੇ ਦੇ ਲੋਕਾਂ ਦੇ ਘਰਾਂ ਦੀ ਛੱਤ ’ਤੇ ਸੋਲਰ ਪੈਨਲ ਲਾਏ ਜਾਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News