ਭੀਮ ਵੜੈਚ ਦੇ SOI ਸਰਪ੍ਰਸਤ ਬਣਨ ‘ਤੇ ਆਸਟਰੇਲੀਅਨ ਪੰਜਾਬੀਆਂ ‘ਚ ਖੁਸ਼ੀ ਦੀ ਲਹਿਰ

Sunday, May 02, 2021 - 12:24 AM (IST)

ਭੀਮ ਵੜੈਚ ਦੇ SOI ਸਰਪ੍ਰਸਤ ਬਣਨ ‘ਤੇ ਆਸਟਰੇਲੀਅਨ ਪੰਜਾਬੀਆਂ ‘ਚ ਖੁਸ਼ੀ ਦੀ ਲਹਿਰ

ਆਸਟਰੇਲੀਆ (ਮਨਦੀਪ ਸੈਣੀ/ਰਮਨ ਸੋਢੀ)- ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ ਇੰਡੀਆਂ ਦੀ ਨਵੀਂ ਟੀਮ ਦਾ ਗਠਨ ਕੀਤਾ ਗਿਆ ਜਿਸ ਵਿੱਚ ਭੀਮ ਵੜੈਚ ਨੂੰ ਸੰਗਠਨ ਦਾ ਸਰਪ੍ਰਸਤ ਚੁਣਿਆ ਗਿਆ ਹੈ। ਵੜੈਚ ਦੇ ਸਰਪਰਸਤ ਬਣਨ ‘ਤੇ ਜਿੱਥੇ ਪੰਜਾਬ ਦੇ ਨੌਜਵਾਨਾਂ ਅਤੇ ਕਲਾਕਾਰ ਤਪਕੇ ‘ਚ ਖੁਸ਼ੀ ਦੀ ਲਹਿਰ ਹੈ ਉੱਥੇ ਆਸਟਰੇਲੀਆ ਵੱਸਦੇ ਪੰਜਾਬੀਆਂ ਨੇ ਵੀ ਉਨ੍ਹਾਂ ਦੀ ਨਿਯੁਕਤੀ ਦੀ ਖੁਸ਼ੀ ਮਨਾਈ ਹੈ। 
ਮੈਲਬਰਨ ਤੋਂ ਪਨਵਿਕ ਗਰੁੱਪ ਦੇ ਮਾਲਕ ਰੁਪਿੰਦਰ ਬਰਾੜ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਭੀਮ ਵਰਗੇ ਯੋਗ ਵਿਅਕਤੀ ਨੂੰ ਪਾਰਟੀ ਨੇ ਵਿਦਿਆਰਥੀ ਵਰਗ ਦੀ ਕਮਾਨ ਸੌਂਪੀ ਹੈ। ਇਸ ਤੋਂ ਇਲਾਵਾ ਕੁਲਦੀਪ ਉੱਪਲ, ਛਿੰਕੂ ਨਾਭਾ, ਬਲਵਿੰਦਰ ਲਾਲੀ, ਹਰਿੰਦਰ ਬੱਲ ਅਤੇ ਵਿਕਰਮ ਢਿੱਲੋਂ ਨੇ ਵੀ ਉਨ੍ਹਾਂ ਦੀ ਨਿਯੁਕਤੀ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਸਮੂਹ ਪੰਜਾਬੀਆਂ ਨੇ ਆਪਣੇ ਵੱਲੋਂ ਦਾਅਵਾ ਕੀਤਾ ਕਿ ਉਹ ਹਰ ਪੱਖ ਤੋਂ ਭੀਮ ਵੜੈਚ ਦੀ ਸਿਆਸੀ ਪਾਰੀ ਦੀ ਕਾਮਯਾਬੀ ਲਈ ਮਦਦ ਕਰਨਗੇ। 
ਗੌਰਤਲਬ ਹੈ ਕਿ ਭੀਮ ਵੜੈਚ ਅਕਾਲੀ ਦਲ ਦੇ ਪੁਰਾਣੇ ਵਰਕਰ ਹਨ ਜਿੰਨਾ ਨੂੰ ਬੀਤੇ ਦਿਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ SOI ਸਰਪ੍ਰਸਤ ਲਗਾਇਆ ਗਿਆ ਹੈ। ਇਸਦੇ ਨਾਲ ਹੀ ਭੀਮ ਵੜੈਚ ਦੀ ਸੰਗੀਤ ਜਗਤ ਵਿੱਚ ਵੀ ਚੰਗੀ ਪਛਾਣ ਹੈ, ਜਿਸ ਕਾਰਨ ਮਕਬੂਲ ਕਲਾਕਾਰ ਉਨ੍ਹਾਂ ਦੇ ਬੇਹੱਦ ਕਰੀਬੀ ਹਨ।


author

Bharat Thapa

Content Editor

Related News