ਪਿੰਡ ਗੁਰਨੇ ਕਲਾਂ ਵਿਖੇ ਜਨਤਕ ਥਾਵਾਂ ''ਤੇ ਪੌਦੇ ਲਗਾਉਣ ਦਾ ਸਮਾਜ ਸੇਵੀਆਂ ਨੇ ਚੁੱਕਿਆ ਬੀੜਾ

Sunday, Jul 21, 2024 - 10:56 AM (IST)

ਪਿੰਡ ਗੁਰਨੇ ਕਲਾਂ ਵਿਖੇ ਜਨਤਕ ਥਾਵਾਂ ''ਤੇ ਪੌਦੇ ਲਗਾਉਣ ਦਾ ਸਮਾਜ ਸੇਵੀਆਂ ਨੇ ਚੁੱਕਿਆ ਬੀੜਾ

ਬੁਢਲਾਡਾ (ਮਨਜੀਤ) : ਨੇੜਲੇ ਪਿੰਡ ਗੁਰਨੇ ਕਲਾਂ ਵਿਖੇ ਉੱਘੇ ਸਮਾਜ ਸੇਵੀ ਰਾਜਿੰਦਰ ਸਿੰਘ ਦੀ ਅਗਵਾਈ 'ਚ ਨੌਜਵਾਨਾਂ ਨੇ ਮਿਲ ਕੇ ਪਿੰਡ 'ਚ ਜਨਤਕ ਥਾਵਾਂ 'ਤੇ ਫਲਦਾਰ, ਫੁੱਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ। ਰਾਜਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਪੌਦਿਆਂ ਦੀ ਸਾਂਭ-ਸੰਭਾਲ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤੀ ਜਾਵੇਗੀ। ਵਾਤਾਵਰਣ ਨੂੰ ਹਰਾ-ਭਰਾ ਬਣਾਉਣ ਲਈ ਯਤਨ ਜਾਰੀ ਰਹਿਣਗੇ।

ਉਨ੍ਹਾਂ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਦੀਆਂ ਖੁਸ਼ੀਆਂ ਮੌਕੇ ਅਤੇ ਆਪਣੇ ਵਡੇਰਿਆਂ ਦੀ ਯਾਦ 'ਚ ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨ। ਇਸ ਮੌਕੇ ਲਾਡੀ ਸਿੰਘ, ਹਰਪ੍ਰੀਤ ਹੈਪੀ, ਗੁਰਪ੍ਰੀਤ ਬਚੀ, ਕਾਲੂ ਸਿੰਘ, ਮਨਿੰਦਰ ਸਿੰਘ, ਗਗਨ ਸਿੰਘ, ਗੁਰਵਿੰਦਰ ਸਿੰਘ, ਅਵਤਾਰ ਸਿੰਘ ਤੋਂ ਇਲਾਵਾ ਹੋਰ ਵੀ ਨੌਜਵਾਨ ਮੌਜੂਦ ਸਨ।  
 


author

Babita

Content Editor

Related News