ਸਰਕਾਰੀ ਅਨਾਜ ਦੀਆਂ ਬੋਰੀਆਂ ''ਚ ਪਾਣੀ ਪਾਉਂਦਿਆਂ ਦੀ ਵੀਡੀਓ ਵਾਇਰਲ
Sunday, Aug 30, 2020 - 06:46 PM (IST)
ਜਲੰਧਰ : ਸੋਸ਼ਲ ਮੀਡੀਆ ਤੇ ਇੰਨੀ ਦਿਨੀਂ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜੋ ਸੋਸ਼ਲ ਐਕਟੀਵਿਸਟ ਪ੍ਰਧਾਨ ਮੰਤਰੀ ਬਾਜੇਖਾਨਾ ਵੱਲੋਂ ਬਣਾਈ ਗਈ ਹੈ। ਵੀਡੀਓ 'ਚ ਗਰੀਬਾਂ ਨੂੰ ਵੰਡੀ ਜਾਣ ਵਾਲੀ ਕਣਕ 'ਚ ਸ਼ਰੇਆਮ ਪਾਣੀ ਮਿਲਾਇਆ ਜਾ ਰਿਹਾ ਹੈ। ਹਾਲਾਂਕਿ ਇਹ ਸਾਫ਼ ਨਹੀਂ ਹੋ ਸਕਿਆ ਕਿ ਇਹ ਵੀਡੀਓ ਕਦੋਂ ਅਤੇ ਕਿੱਥੋਂ ਦੀ ਹੈ ਪਰ ਤਸਵੀਰਾਂ ਸਾਫ਼ ਬਿਆਨ ਕਰਦੀਆਂ ਹਨ ਕਿ ਕਿਸ ਤਰ੍ਹਾਂ ਪਾਣੀ ਨਾਲ ਕਣਕ ਦਾ ਭਾਰ ਵਧਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਬਾਜੇਖਾਨੇ ਵੱਲੋਂ ਜਿੱਥੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਕੋਸਿਆ ਜਾ ਰਿਹਾ ਹੈ, ਉੱਥੇ ਹੀ ਸਰਕਾਰ ਨੂੰ ਮਸਲੇ ਵੱਲ ਧਿਆਨ ਦੇਣ ਦੀ ਵੀ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਰੋਨਾ ਕਾਰਣ ਅੰਮ੍ਰਿਤਸਰ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਦੀ ਮੌਤ
ਇਥੇ ਇਹ ਵੀ ਦੱਸਣਯੋਗ ਹੈ ਕਿ ਕਣਕ ਦੇ ਗਿੱਲੇ ਹੋਣ ਨਾਲ ਜਿੱਥੇ ਇਸ ਵਿਚ ਕੀੜੇ ਆਦਿ ਪੈਣ ਦਾ ਖ਼ਤਰਾ ਵੱਧ ਜਾਂਦਾ ਹੈ ਉਥੇ ਹੀ ਇਸ ਨੂੰ ਖਾਣ ਵਾਲਿਆਂ ਨੂੰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਡਰ ਵੀ ਬਣਿਆ ਰਹਿੰਦਾ ਹੈ।
ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਸਰਕਾਰੀ ਰਾਸ਼ਣ ਵਿਚ ਅਜਿਹੀ ਧਾਂਦਲੀ ਸਾਹਮਣੇ ਆਈ ਹੋਵੇ, ਇਸ ਤੋਂ ਪਹਿਲਾਂ ਲੁਧਿਆਣਾ ਦੇ ਇਕ ਸਕੂਲ ਵਿਖੇ ਲਾਕ ਡਾਊਨ ਦੌਰਾਨ ਗਰੀਬਾਂ ਨੂੰ ਵੰਡੀਆਂ ਜਾਣ ਵਾਲੀਆਂ ਰਾਸ਼ਣ ਦੀਆਂ ਸੈਂਕੜੇ ਕਿੱਟਾਂ ਪਈਆਂ ਮਿਲੀਆਂ ਸਨ। ਜਿਸ ਦੀ ਸਰਕਾਰ ਵਲੋਂ ਬਕਾਇਦਾ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਮਸ਼ਹੂਰ ਬਾਡੀ ਬਿਲਡਰ ਸਤਨਾਮ ਖੱਟੜਾ ਦੀ ਮੌਤ ਨੇ ਫੈਲਾਈ ਸਨਸਨੀ, ਚਾਚੇ ਨੇ ਬਿਆਨ ਕੀਤਾ ਪੂਰਾ ਸੱਚ