ਦੇਖ ਲਓ ਸੁਖਬੀਰ ਬਾਦਲ ਦੇ ਹਲਕੇ ਦਾ ਹਾਲ, ਹੈਰਾਨ ਰਹਿ ਜਾਓਗੇ ਪੁਲਸ ਦੀ ਇਹ ਕਰਤੂਤ ਦੇਖ ਕੇ (ਵੀਡੀਓ)
07/27/2016 7:22:28 PM
ਜਲਾਲਾਬਾਦ : ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਹਲਕੇ ਜਲਾਲਾਬਾਦ ਦੇ ਪਿੰਡ ਸੁਖੇਰਾ ਬੋਦਲਾ ''ਚ ਪੰਜਾਬ ਪੁਲਸ ਦੀ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ। ਇਸ ਘਟਨਾ ਦੀ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ''ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਪੰਜਾਬ ਪੁਲਸ ਦੇ ਕਰਮਚਾਰੀ ਇਕ ਪਰਿਵਾਰ ਦੇ ਮੈਂਬਰਾਂ ਨਾਲ ਕੁੱਟਮਾਰ ਅਤੇ ਔਰਤਾਂ ਨਾਲ ਖਿੱਚ-ਧੂਹ ਕਰਦੇ ਨਜ਼ਰ ਆ ਰਹੇ ਹਨ।
ਜਾਣਕਾਰੀ ਮੁਤਾਬਕ ਪੁਲਸ ਕਰਮਚਾਰੀ ਦੋ ਪਰਿਵਾਰਾਂ ਵਿਚਕਾਰ ਹੋ ਰਹੇ ਝਗੜੇ ਨੂੰ ਸੁਲਝਾਉਣ ਪਹੁੰਚੇ ਸਨ ਪਰ ਬਾਅਦ ਵਿਚ ਆਪ ਹੀ ਇਸ ਘਟਨਾ ਨੂੰ ਅੰਜਾਮ ਦੇ ਬੈਠੇ। ਫਿਲਹਾਲ ਇਸ ਮਾਮਲੇ ''ਚ ਪੁਲਸ ਵਲੋਂ ਅਣਪਛਾਤੀਆਂ ਔਰਤਾਂ ਖਿਲਾਫ ਪੁਲਸ ਕਾਰਵਾਈ ''ਚ ਵਿਘਨ ਪਾਉਣ ਦਾ ਮਾਮਲਾ ਦਰਜ ਕੀਤਾ ਹੈ। ''ਜਗ ਬਾਣੀ'' ਵਲੋਂ ਜਦੋਂ ਪੁਲਸ ਨੂੰ ਇਸ ਵੀਡੀਏ ਦੀ ਪੁਸ਼ਟੀ ਲਈ ਸੰਪਰਕ ਕੀਤਾ ਗਿਆ ਤਾਂ ਪੁਲਸ ਵਲੋਂ ਕੋਈ ਜੁਆਬ ਨਹੀਂ ਦਿੱਤਾ ਗਿਆ।