ਹੁਣ ਸਿੱਧੂ ਨੇ ਟਵਿੱਟਰ 'ਤੇ ਵੀ ਮਾਰਿਆ ਛੱਕਾ

Wednesday, May 01, 2019 - 05:33 PM (IST)

ਹੁਣ ਸਿੱਧੂ ਨੇ ਟਵਿੱਟਰ 'ਤੇ ਵੀ ਮਾਰਿਆ ਛੱਕਾ

ਜਲੰਧਰ—ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਸਾਰੀਆਂ ਸਿਆਸੀ ਪਾਰਟੀਆਂ ਇਨ੍ਹਾਂ ਆਮ ਚੋਣਾਂ ਦੌਰਾਨ ਸੋਸ਼ਲ ਮੀਡੀਆ ਦੀ ਵਧੀਆ ਵਰਤੋਂ ਕਰਨ ਤੇ ਉਨ੍ਹਾਂ ਨੂੰ ਆਪਣੇ ਹੱਕ 'ਚ ਭੁਗਤਾਉਣ 'ਚ ਲੱਗੀਆਂ ਹੋਈਆਂ ਹਨ। ਭਾਰਤੀ ਕ੍ਰਿਕਟਰ ਟੀਮ ਦੇ ਮੈਂਬਰ ਤੋਂ ਸਿਆਸੀ ਆਗੂ ਬਣੇ ਤੇ ਹੁਣ ਪੰਜਾਬ ਸਰਕਾਰ 'ਚ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਤਾਂ ਇਸ ਸਮੇਂ ਉਹ ਫੇਸਬੁੱਕ ਟਵਿੱਟਰ 'ਤੇ ਪੂਰੀ ਤਰ੍ਹਾਂ ਛਾਏ ਹੋਏ ਹਨ। ਉਨ੍ਹਾਂ ਦੇ ਟਵਿੱਟਰ ਅਕਾਉਂਟ 'ਤੇ 6 ਲੱਖ ਤੋਂ ਵਧ ਫਾਲੋਅਰਸ ਹਨ।

 

PunjabKesari
 

ਟਵਿੱਟਰ 'ਤੇ ਫਾਲੋਅਰਜ਼ ਅਮਰਿੰਦਰ ਤੋਂ ਵੀ ਜ਼ਿਆਦਾ
ਜਾਣਕਾਰੀ ਮੁਤਾਬਕ ਫੇਸਬੁੱਕ ਦੇ ਇਲਾਵਾ ਟਵਿੱਟਰ 'ਤੇ ਵੀ ਨਵਜੋਤ ਸਿੱਧੂ ਦੀ ਪੂਰੀ ਬੱਲੇ-ਬੱਲੇ ਹੈ। ਰਿਕਾਰਡ ਦੇ ਮੁਤਾਬਕ 9 ਨਵੰਬਰ, 2018 ਨੂੰ ਬਣੇ ਉਨ੍ਹਾਂ ਦੇ ਆਫੀਸ਼ੀਅਲ ਟਵਿੱਟਰ ਅਕਾਉਂਟ 'ਤੇ ਇਸ ਸਮੇਂ 6 ਲੱਖ ਤੋਂ ਵਧ ਫਾਲੋਅਰਸ ਹੋ ਚੁੱਕੇ ਹਨ ਜਦਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਟਵਿੱਟਰ ਅਕਾਉਂਟ ਦੇਖਿਆ ਜਾਵੇ ਤਾਂ ਉਨ੍ਹਾਂ ਦੇ ਫਾਲੋਅਰਸ ਦੀ ਗਿਣਤੀ 5.10 ਲੱਖ ਹੈ। ਇਸੇ ਤਰ੍ਹਾਂ ਸੁਖਬੀਰ ਬਾਦਲ ਨੂੰ ਟਵਿੱਟਰ 'ਤੇ 3.32 ਲੱਖ ਲੋਕ ਫਾਲੋ ਕਰਦੇ ਹਨ।


author

Shyna

Content Editor

Related News