ਸੋਸ਼ਲ ਮੀਡੀਆ ’ਤੇ ਅਸ਼ਲੀਲ ਤਸਵੀਰਾਂ ਪਾਉਣ ਵਾਲਾ ਨਾਮਜ਼ਦ
Tuesday, Jun 26, 2018 - 01:45 AM (IST)
ਬਠਿੰਡਾ(ਬਲਵਿੰਦਰ)-ਇਕ ਵਿਆਹੁਤਾ ਦੀਆਂ ਤਸਵੀਰਾਂ ਨੂੰ ਅਸ਼ਲੀਲ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਵਾਲੇ ਵਿਅਕਤੀ ਨੂੰ ਨਾਮਜ਼ਦ ਕੀਤਾ ਗਿਆ ਹੈ। ਐੱਨ.ਐੱਫ. ਐੱਲ. ਕਾਲੋਨੀ ਦੀ ਵਿਆਹੁਤਾ ਦੀ ਸ਼ਿਕਾਇਤ ਅਨੁਸਾਰ ਉਹ ਜਲੰਧਰ ਦੀ ਰਹਿਣ ਵਾਲੀ ਹੈ ਤੇ ਬਠਿੰਡਾ ’ਚ ਸਹੁਰਾ ਘਰ ਹੈ। ਉਨ੍ਹਾਂ ਦੀ ਪਰਿਵਾਰਕ ਜਾਣ-ਪਛਾਣ ’ਚ ਇਕ ਵਿਅਕਤੀ ਰਾਕੇਸ਼ ਜੇਨਾ ਵਾਸੀ ਪਾਣੀਪਤ (ਹਰਿਆਣਾ) ਨੇ ਉਸ ਦੀਆਂ ਕੁਝ ਤਸਵੀਰਾਂ ਨੂੰ ਕੰਪਿਊਟਰ ਦੀ ਮਦਦ ਨਾਲ ਅਸ਼ਲੀਲ ਬਣਾ ਲਿਆ। ਫਿਰ ਉਸਨੂੰ ਧਮਕੀ ਦਿੱਤੀ ਕਿ ਜੇਕਰ ਇਕ ਲੱਖ ਰੁਪਏ ਨਾ ਦਿੱਤੇ ਤਾਂ ਉਹ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦੇਵੇਗਾ। ਇਹ ਤਸਵੀਰਾਂ ਉਸਦੇ ਪਤੀ, ਭਰਾ ਤੇ ਹੋਰਨਾਂ ਨੂੰ ਵੀ ਭੇਜੀਆਂ ਗਈਆਂ, ਜਿਸ ਨਾਲ ਉਸਦੀ ਬਦਨਾਮੀ ਹੋਈ ਹੈ। ਥਾਣਾ ਮੁਖੀ ਸ਼ਿਵ ਚੰਦ ਨੇ ਕਿਹਾ ਕਿ ਉਕਤ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ, ਜਦਕਿ ਉਸਦੀ ਗ੍ਰਿਫ਼ਤਾਰੀ ਲਈ ਵੀ ਟੀਮ ਭੇਜੀ ਗਈ ਹੈ ਪਰ ਉਹ ਫਰਾਰ ਹੈ। ਜਲਦੀ ਹੀ ਉਕਤ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
