ਸੋਸ਼ਲ ਮੀਡੀਆ ''ਤੇ ਵਾਇਰਲ ਕਾਂਗਰਸੀ ਕੌਂਸਲਰ ਪਤੀ ਦੀਆਂ ਅਸ਼ਲੀਲ ਫੋਟੋਆਂ ਸ਼ਹਿਰ ''ਚ ਬਣੀਆਂ ਚਰਚਾ ਦਾ ਵਿਸ਼ਾ

Thursday, Apr 12, 2018 - 04:42 AM (IST)

ਸੋਸ਼ਲ ਮੀਡੀਆ ''ਤੇ ਵਾਇਰਲ ਕਾਂਗਰਸੀ ਕੌਂਸਲਰ ਪਤੀ ਦੀਆਂ ਅਸ਼ਲੀਲ ਫੋਟੋਆਂ ਸ਼ਹਿਰ ''ਚ ਬਣੀਆਂ ਚਰਚਾ ਦਾ ਵਿਸ਼ਾ

ਲੁਧਿਆਣਾ(ਰਿਸ਼ੀ)-ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਕਾਂਗਰਸੀ ਕੌਂਸਲਰ ਦੇ ਪਤੀ ਦੀਆਂ ਅਸ਼ਲੀਲ ਫੋਟੋਆਂ ਵਾਇਰਲ ਹੋ ਗਈਆਂ, ਜੋ ਸ਼ਹਿਰ 'ਚ ਚਰਚਾ ਦਾ ਵਿਸ਼ਾ ਬਣ ਗਈਆਂ। ਸਵੇਰ ਤੋਂ ਸ਼ਾਮ ਤੱਕ ਹਰ ਕਾਂਗਰਸੀ ਦੀ ਜ਼ੁਬਾਨ 'ਤੇ ਇਨ੍ਹਾਂ ਫੋਟੋਆਂ ਨੂੰ ਲੈ ਕੇ ਆਪਣੇ ਵਿਚਾਰ ਦਿੱਤੇ ਜਾ ਰਹੇ ਸਨ। ਜਾਣਕਾਰੀ ਅਨੁਸਾਰ ਕੁੱਝ ਸਮਾਂ ਪਹਿਲਾਂ ਹੀ ਕਾਂਗਰਸੀ ਕੌਂਸਲਰ ਦਾ ਪਤੀ ਆਪਣੇ ਦੋਸਤ ਨਾਲ ਘੁੰਮਣ ਵਿਦੇਸ਼ ਗਿਆ ਸੀ, ਜਿੱਥੇ ਇਕ ਹੋਟਲ ਵਿਚ ਅੱਯਾਸ਼ੀ ਕਰਦੇ ਸਮੇਂ ਸਾਥੀਆਂ ਨੇ ਉਸ ਦੀਆਂ ਨਗਨ ਫੋਟੋਆਂ ਖਿੱਚ ਲਈਆਂ, ਜੋ ਕਿ ਕਿਸੇ ਨੇ ਵਟਸਐਪ 'ਤੇ ਭੇਜ ਦਿੱਤੀਆਂ। ਕੁਝ ਹੀ ਮਿੰਟਾਂ 'ਚ ਫੋਟੋਆਂ ਅੱਗ ਦੀ ਤਰ੍ਹਾਂ ਫੈਲ ਗਈਆਂ, ਜੋ ਕਿ ਸ਼ਾਮ ਤੱਕ ਹਰ ਕਾਂਗਰਸੀ ਦੇ ਮੋਬਾਇਲ ਫੋਨ 'ਤੇ ਸਨ।
ਕੈਪਟਨ ਅਤੇ ਤਿਵਾੜੀ ਦੇ ਨਾਲ ਵੀ ਪਾਈ ਫੋਟੋ 
ਜਿੱਥੇ ਇਕ ਪਾਸੇ ਕਾਂਗਰਸੀ ਕੌਂਸਲਰ ਪਤੀ ਦੀਆਂ ਅਸ਼ਲੀਲ ਫੋਟੋਆਂ ਇਕ-ਦੂਜੇ ਨੂੰ ਭੇਜੀਆਂ ਜਾ ਰਹੀਆਂ ਸਨ, ਉਥੇ ਇਸੇ ਦੇ ਨਾਲ ਉਸ ਦੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਸੰਸਦ ਮੈਂਬਰ ਮੁਨੀਸ਼ ਤਿਵਾੜੀ ਦੇ ਨਾਲ ਵੀ ਫੋਟੋਆਂ ਪਾਈਆਂ ਗਈਆਂ। 


Related News