ਸੋਸ਼ਲ ਮੀਡੀਆ ’ਤੇ ਬਜ਼ੁਰਗ ਦੀ ਵੀਡੀਓ ਵਾਇਰਲ, ਪੁਲਸ ਜਾਂਚ ''ਚ ਜੁਟੀ

Wednesday, Oct 29, 2025 - 01:27 PM (IST)

ਸੋਸ਼ਲ ਮੀਡੀਆ ’ਤੇ ਬਜ਼ੁਰਗ ਦੀ ਵੀਡੀਓ ਵਾਇਰਲ, ਪੁਲਸ ਜਾਂਚ ''ਚ ਜੁਟੀ

ਮੋਗਾ (ਆਜ਼ਾਦ) : ਧਰਮਕੋਟ ਥਾਣੇ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡ ਬਾਜੇਕੇ ਦੇ ਵਸਨੀਕ ਬਜ਼ੁਰਗ ਹਰਜਿੰਦਰ ਸਿੰਘ ਨੂੰ ਮੋਟਰਸਾਈਕਲ ਸਵਾਰਾਂ ਵਲੋਂ ਕੁੱਟ-ਮਾਰ ਕਰਕੇ ਉਸ ਤੋਂ ਨਕਦੀ ਅਤੇ ਮੋਬਾਈਲ ਖੋਹਣ ਦੀ ਵੀਡੀਓ ਵਾਇਰਲ ਹੋਣ ’ਤੇ ਜਾਣਕਾਰੀ ਦਿੰਦਿਆਂ ਧਰਮਕੋਟ ਥਾਣੇ ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਵਾਇਰਲ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਂਚ ਦੌਰਾਨ ਪਤਾ ਲੱਗਾ ਕਿ 25 ਅਕਤੂਬਰ ਨੂੰ ਜਦੋਂ ਉਹ ਫਤਹਿਗੜ੍ਹ ਪੰਜਤੂਰ ਤੋਂ ਆਪਣੇ ਪਿੰਡ ਬਾਜੇਕੇ ਜਾ ਰਿਹਾ ਸੀ ਤਾਂ ਮੋਟਰਸਾਈਕਲਾਂ ’ਤੇ ਸਵਾਰ ਨੌਜਵਾਨਾਂ ਨੇ ਉਸਨੂੰ ਲੱਤਾਂ ਮਾਰ ਕੇ ਕੁੱਟਣ ਦੀ ਕੋਸ਼ਿਸ਼ ਕੀਤੀ। ਬਾਅਦ ਵਿਚ ਉਨ੍ਹਾਂ ਨੇ ਉਸਨੂੰ ਘੇਰ ਲਿਆ, ਉਸ ’ਤੇ ਹਮਲਾ ਕੀਤਾ ਅਤੇ ਉਸਦਾ ਮੋਬਾਈਲ ਫੋਨ ਅਤੇ 7-8 ਹਜ਼ਾਰ ਰੁਪਏ ਦੀ ਨਗਦੀ ਖੋਹ ਲਈ। ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਲਾਕੇ ਦੇ ਸੀ. ਸੀ. ਟੀ. ਵੀ. ਫੁਟੇਜ ਦੀ ਸਮੀਖਿਆ ਕਰ ਰਹੀ ਹੈ। ਲੁਟੇਰਿਆਂ ਨੂੰ ਜਲਦੀ ਹੀ ਫੜਨ ਦੀ ਉਮੀਦ ਹੈ। ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


author

Gurminder Singh

Content Editor

Related News