ਬੱਚੇ ਨੂੰ ਸਕੂਲ ਤੋਂ ਲਿਆ ਰਹੀ ਮਹਿਲਾ ਨਾਲ ਹੋ ਗਈ ਲੁੱਟ! CCTV ''ਚ ਕੈਦ ਹੋਈ ਘਟਨਾ
Friday, Aug 28, 2026 - 05:23 PM (IST)
ਲੁਧਿਆਣਾ (ਰਾਜ): ਸਕੂਲ ਤੋਂ ਛੁੱਟੀ ਹੋਣ ਮਗਰੋਂ ਬੱਚੇ ਨੂੰ ਘਰ ਲਿਆ ਰਹੀ ਇਕ ਮਹਿਲਾ ਨਾਲ ਲੁੱਟ ਹੋ ਗਈ। ਬਾਈਕ ਸਵਾਰ ਨੇ ਬੱਚੇ ਨੂੰ ਗੋਦੀ ਚੁੱਕ ਕੇ ਪੈਦਲ ਜਾ ਰਹੀ ਮਹਿਲਾ ਦੇ ਗਲੇ ਵਿਚੋਂ ਸੋਨੇ ਦੀ ਚੇਨ ਲਾਹ ਲਈ। ਮਹਿਲਾ ਲੁਟੇਰਿਆਂ ਨੂੰ ਫੜਣ ਲਈ ਉਨ੍ਹਾਂ ਦੇ ਮਗਰ ਵੀ ਦੌੜੀ, ਪਰ ਉਹ ਤੇਜ਼ੀ ਨਾਲ ਫ਼ਰਾਰ ਹੋ ਗਏ। ਇਹ ਪੂਰੀ ਵਾਰਦਾਤ ਗਲੀ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ।
ਇਲਾਕਾ ਨਿਵਾਸੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀ. ਸੀ. ਟੀ. ਵੀ. ਫੁਟੇਜ ਦੇ ਅਧਾਰ 'ਤੇ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਤੇ ਇਲਾਕੇ ਵਿਚ ਪੁਲਸ ਦੀ ਗਸ਼ਤ ਵਧਾਈ ਜਾਵੇ, ਤਾਂ ਜੋ ਮਹਿਲਾਵਾਂ ਤੇ ਬੱਚੇ ਸੁਰੱਖਿਅਤ ਮਹਿਸੂਸ ਕਰ ਸਕਣ। ਪੁਲਸ ਨੇ ਫੁਟੇਜ ਨੂੰ ਕਬਜ਼ੇ ਵਿਚ ਲੈ ਕੇ ਅਣਪਛਾਤੇ ਸਨੈਚਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
