ਐਕਟਿਵਾ ਸਵਾਰ ਮਾਂ-ਧੀ ਤੋਂ ਮੋਬਾਇਲ ਤੇ ਨਕਦੀ ਲੈ ਕੇ ਸਨੈਚਰ ਫਰਾਰ

Saturday, Oct 10, 2020 - 12:59 PM (IST)

ਐਕਟਿਵਾ ਸਵਾਰ ਮਾਂ-ਧੀ ਤੋਂ ਮੋਬਾਇਲ ਤੇ ਨਕਦੀ ਲੈ ਕੇ ਸਨੈਚਰ ਫਰਾਰ

ਲੁਧਿਆਣਾ (ਰਿਸ਼ੀ) : ਡੀ. ਐੱਮ. ਸੀ. ਹਸਪਤਾਲ ਤੋਂ ਘਰ ਵਾਪਸ ਜਾ ਰਹੀ ਐਕਟਿਵਾ ਸਵਾਰ ਮਾਂ-ਧੀ ਨੂੰ ਮੋਟਰਸਾਈਕਲ ਸਵਾਰ ਸਨੈਚਰਾਂ ਨੇ ਆਪਣਾ ਸ਼ਿਕਾਰ ਬਣਾਇਆ ਅਤੇ ਹੱਥ ’ਚ ਫੜ੍ਹਿਆ ਪਰਸ ਲੈ ਉੱਡੇ। ਪਰਸ 'ਚ ਮੋਬਾਇਲ, 90 ਹਜ਼ਾਰ ਦੀ ਨਕਦੀ ਸਮੇਤ ਕੀਮਤੀ ਸਾਮਾਨ ਸੀ। ਹਾਲ ਦੀ ਘੜੀ ਥਾਣਾ ਡਵੀਜ਼ਨ ਨੰਬਰ-8 ਦੀ ਪੁਲਸ ਨੇ ਅਣਪਛਾਤੇ ਸਨੈਚਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸ਼ਸ਼ੀ ਵਾਸੀ ਨਿਊ ਮਾਧੋਪੁਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਆਪਣੀ ਧੀ ਨਾਲ ਰਾਤ ਲਗਭਗ 8.30 ਐਕਟਿਵਾ ’ਤੇ ਹਸਪਤਾਲ ਤੋਂ ਘਰ ਵਾਪਸ ਜਾ ਰਹੀ ਸੀ। ਦੰਡੀ ਸਵਾਮੀ ਚੌਂਕ ਕੋਲੋਂ ਮੋਟਰਸਾਈਕਲ ਸਵਾਰ ਸਨੈਚਰ ਵਾਰਦਾਤ ਕਰ ਕੇ ਫਰਾਰ ਹੋ ਗਏ। ਪੁਲਸ ਮੁਤਾਬਕ ਇਲਾਕੇ 'ਚ ਲੱਗੇ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਫੁਟੇਜ ’ਚ ਮੋਟਰਸਾਈਕਲ ਦਾ ਨੰਬਰ ਕਲੀਅਰ ਨਹੀਂ ਦਿਖ ਰਿਹਾ।


author

Babita

Content Editor

Related News