ਸੱਪ ਅੰਡੇ ਦਿੰਦੇ ਹਨ ਜਾਂ ਬੱਚੇ, ਡਰੋ ਨਾ ਦੇਖੋ ਇਸ ਦਾ ਵੀਡੀਓ
Sunday, Jun 25, 2017 - 01:21 PM (IST)

ਨਵੀਂ ਦਿੱਲੀ — ਸ਼ੁਰੂ ਤੋਂ ਇਹ ਹੀ ਸੁਣਦੇ ਆ ਰਹੇ ਹਾਂ ਕਿ ਸੱਪ ਅੰਡੇ ਦਿੰਦੇ ਹਨ, ਜਿਸ 'ਚੋਂ ਬੱਚੇ ਨਿਕਲਦੇ ਹਨ। ਕਦੇ ਵੀ ਕਿਸੇ ਨੇ ਸੱਪ ਨੂੰ ਬੱਚੇ ਦਿੰਦੇ ਨਹੀਂ ਦੇਖਿਆ ਹੋਵੇਗਾ। ਪੂਰੀ ਦੁਨੀਆਂ 'ਚ ਕਈ ਜਾਤੀਆਂ ਦੇ ਸੱਪ ਮਿਲਦੇ ਹਨ ਅਤੇ ਹਰੇਕ ਸੱਪ ਆਪਣੀ ਵਿਲੱਖਣਤਾ ਕਾਰਨ ਆਪਣੀ ਵੱਖਰੀ ਪਛਾਣ ਰੱਖਦਾ ਹੈ। ਇਸੇ ਤਰ੍ਹਾਂ ਭਾਰਤ 'ਚ ਵੀ ਇਸ ਤਰ੍ਹਾਂ ਦੇ ਸੱਪ ਹੁੰਦੇ ਹਨ ਜੋ ਵਿਵਿਪੇਰਸ ਹੁੰਦੇ ਹਨ। ਮਤਲਬ ਧਣਧਾਰੀ ਜੀਵਾਂ ਦੀ ਤਰ੍ਹਾਂ ਹੀ ਬੱਚੇ ਦਿੰਦੇ ਹਨ। ਅਜਗਰ,ਧਾਮਨ ਆਦਿ ਪ੍ਰਜਾਤੀਆਂ ਦੇ ਸੱਪ ਅੰਡੇ ਦਿੰਦੇ ਹਨ ਜਦੋਂਕਿ ਰਸਲ, ਧੋਣਸ, ਹਰਾ ਲਤਾ ਸੱਪ, ਸਮੁੰਦਰੀ ਸੱਪ ਆਦਿ ਬੱਚੇ ਨੂੰ ਜਨਮ ਦਿੰਦੇ ਹਨ। ਮਾਹਰਾਂ ਦੀ ਮੰਨੀਏ ਤਾਂ ਦੁਨੀਆਂ ਭਰ 'ਚ ਸੱਪਾਂ ਦੀਆਂ ਪ੍ਰਜਾਤੀਆਂ 'ਚੋਂ ਸਿਰਫ 70 ਫੀਸਦੀ ਹੀ ਅੰਡੇ ਦਿੰਦੀਆਂ ਹਨ, ਜਿਨ੍ਹਾਂ 'ਚੋਂ ਸਿਰਫ 30 ਫੀਸਦੀ ਹੀ ਬੱਚੇ ਪੈਦਾ ਕਰਦੇ ਹਨ।
सांप भी बच्चा देता है।
Posted by Love Forever on Sunday, June 25, 2017
ਇਸ ਵੀਡੀਓ 'ਚ ਸੱਪ ਇਕੋ ਵਾਰ 15 ਬੱਚਿਆਂ ਨੂੰ ਸੜਕ ਦੇ ਕਿਨਾਰੇ ਜਨਮ ਦੇ ਰਿਹਾ ਹੈ।