ਸਾਰੀ ਰਾਤ ਮੌਤ ਦੇ ਸਾਏ ਹੇਠ ਸੁੱਤਾ ਰਿਹਾ ਪਰਿਵਾਰ! ਸਵੇਰੇ ਉੱਠਦੇ ਸਾਰ ਪੈ ਗਈਆਂ ਭਾਜੜਾਂ

Tuesday, Aug 27, 2024 - 11:32 AM (IST)

ਸਾਰੀ ਰਾਤ ਮੌਤ ਦੇ ਸਾਏ ਹੇਠ ਸੁੱਤਾ ਰਿਹਾ ਪਰਿਵਾਰ! ਸਵੇਰੇ ਉੱਠਦੇ ਸਾਰ ਪੈ ਗਈਆਂ ਭਾਜੜਾਂ

ਫਾਜ਼ਿਲਕਾ (ਸੁਨੀਲ ਨਾਗਪਾਲ): ਜਲਾਲਾਬਾਦ 'ਚ ਇਕ ਘਰ ਦੇ AC ਵਾਲੇ ਕਮਰੇ 'ਚ ਜ਼ਹਿਰੀਲਾ ਸੱਪ ਜਾ ਵੜਿਆ। ਸਾਰੀ ਰਾਤ ਪਰਿਵਾਰ ਇਕ ਹੀ ਕਮਰੇ 'ਚ ਸੁੱਤਾ ਰਿਹਾ, ਪਰ ਇਸ ਦਾ ਖ਼ੁਲਾਸਾ ਉਸ ਸਮੇਂ ਹੋਇਆ ਜਦੋਂ ਘਰ ਦੀ ਔਰਤ ਨੇ ਕਮਰੇ ਦੀ ਸਫਾਈ ਸ਼ੁਰੂ ਕੀਤੀ ਤਾਂ ਉਸ 'ਚੋਂ ਸੱਪ ਨਿਕਲਿਆ। ਇਹ ਦੇਖ ਕੇ ਘਰ ਦੇ ਲੋਕ ਬਾਹਰ ਭੱਜ ਗਏ। ਬਾਅਦ 'ਚ ਉਕਤ ਸੱਪ ਨੂੰ ਸਥਾਨਕ ਵਿਅਕਤੀ ਨੇ ਫੜ ਕੇ ਬੋਤਲ 'ਚ ਬੰਦ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਪਾਸਪੋਰਟ ਬਣਵਾਉਣ ਵਾਲਿਆਂ ਲਈ ਬੇਹੱਦ ਅਹਿਮ ਖ਼ਬਰ

ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਪਿੰਡ ਢੰਡੀ ਕਦੀਮ ਵਿਚ ਇਕ ਘਰ ਦੇ AC ਵਾਲੇ ਕਮਰੇ 'ਚੋਂ ਜ਼ਹਿਰੀਲਾ ਸੱਪ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰਾ ਪਰਿਵਾਰ ਇਸੇ ਕਮਰੇ ਵਿਚ ਸੁੱਤਾ ਹੋਇਆ ਸੀ। ਸਵੇਰੇ ਜਦੋਂ ਘਰ ਦੀ ਔਰਤ ਨੇ ਸਫ਼ਾਈ ਕਰਨ ਲੱਗਿਆ ਬੈੱਡ ਦੇ ਹੇਠਾਂ ਝਾੜੂ ਮਾਰਿਆ ਤਾਂ ਥੱਲਿਓਂ ਜ਼ਹਿਰੀਲਾ ਸੱਪ ਨਿਕਲਿਆ। ਔਰਤ ਤੁਰੰਤ ਬੱਚਿਆਂ ਨੂੰ ਲੈ ਕੇ ਬਾਹਰ ਨੂੰ ਭੱਜ ਗਈ। ਇਸ ਮਗਰੋਂ ਪਿੰਡ ਵਾਲੇ ਇਕੱਠੇ ਹੋ ਗਏ ਤੇ ਵਿਅਕਤੀ ਨੇ ਸੱਪ ਨੂੰ ਫੜ ਕੇ ਬੋਤਲ ਵਿਚ ਬੰਦ ਕਰ ਦਿੱਤਾ। ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਦੱਸ ਦਈਏ ਕਿ ਬਰਸਾਤ ਦੇ ਮੌਸਮ ਵਿਚ ਜੰਗਲੀ ਜਾਨਵਰ ਅਕਸਰ ਠੰਡੇ ਅਤੇ ਸੁੱਕੇ ਸਥਾਨਾਂ 'ਤੇ ਘੁੰਮਦੇ ਰਹਿੰਦੇ ਹਨ, ਇਸ ਲਈ ਇਹ ਖ਼ਬਰ ਵੀ ਤੁਹਾਨੂੰ ਸਾਵਧਾਨ ਕਰਦੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News