ਖੇਤਾਂ ''ਚ ਕੰਮ ਕਰ ਰਹੇ ਮਜ਼ਦੂਰ ਨੂੰ ਸੱਪ ਨੇ ਡੱਸਿਆ, ਹਾਲਤ ਵਿਗੜੀ

07/30/2017 6:26:46 PM

ਕਪੂਰਥਲਾ(ਮਲਹੋਤਰਾ)— ਇਥੋਂ ਦੇ ਪਿੰਡ ਰਮੀਦੀ 'ਚ ਇਕ ਕਿਸਾਨ ਦੇ ਖੇਤਾਂ 'ਚ ਕੰਮ ਕਰ ਰਹੇ ਮਜ਼ਦੂਰ ਨੂੰ ਸੱਪ ਨੇ ਡੱਸ ਲਿਆ, ਜਿਸ ਨਾਲ ਉਸ ਦੀ ਹਾਲਤ ਵਿਗੜਨ ਲੱਗੀ। ਲੋਕਾਂ ਦੀ ਮਦਦ ਨਾਲ ਉਸ ਨੂੰ ਤੁਰੰਤ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਹਸਪਤਾਲ 'ਚ ਮੌਜੂਦ ਡਾਕਟਰ ਨੇ ਉਸ ਦੀ ਹਾਲਤ ਚਿੰਤਾਜਨਕ ਦੱਸੀ ਹੈ। ਮਿਲੀ ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਇਲਾਜ ਅਧੀਨ ਹਰਚਰਨ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਰਮੀਦੀ ਦੇ ਸਾਥੀ ਨੇ ਦੱਸਿਆ ਕਿ ਹਰਭਜਨ ਸਿੰਘ ਕਿਸਾਨ ਗੁਰਪ੍ਰੀਤ ਸਿੰਘ ਦੇ ਖੇਤਾਂ 'ਚ ਕੰਮ ਕਰ ਰਿਹਾ ਸੀ ਕਿ ਅਚਾਨਕ ਉਥੋਂ ਨਿਕਲੇ ਸੱਪ ਨੇ ਉਸ ਨੂੰ ਡੱਸ ਲਿਆ, ਜਿਸ ਨਾਲ ਉਸ ਦੀ ਹਾਲਤ ਗੰਭੀਰ ਰੂਪ ਤੌਰ 'ਤੇ ਖਰਾਬ ਹੋ ਗਈ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।


Related News