ਲੜਕੀ ਤੋਂ ਪਰਸ ਖੋਹ ਕੇ ਫਰਾਰ ਹੋਣ ਵਾਲਾ ਗ੍ਰਿਫਤਾਰ

Friday, Nov 24, 2017 - 07:43 AM (IST)

ਲੜਕੀ ਤੋਂ ਪਰਸ ਖੋਹ ਕੇ ਫਰਾਰ ਹੋਣ ਵਾਲਾ ਗ੍ਰਿਫਤਾਰ

ਪਟਿਆਲਾ  (ਬਲਜਿੰਦਰ)  - ਦੋ ਦਿਨ ਪਹਿਲਾਂ ਸ਼ਹਿਰ ਦੀ ਗੁਰਬਖਸ਼ ਕਾਲੋਨੀ ਵਿਚੋਂ ਦੀਪਿਕਾ ਸ਼ਰਮਾ ਨਾਂ ਦੀ ਲੜਕੀ ਤੋਂ ਪਰਸ ਖੋਹ ਕੇ ਫਰਾਰ ਹੋਣ ਵਾਲੇ ਵਿਅਕਤੀ ਨੂੰ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਅਰਬਨ ਅਸਟੇਟ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਵੱਲੋਂ ਤੇਜਿੰਦਰ ਸਿੰਘ ਉਰਫ ਰੂਬਲ ਵਾਸੀ ਤਫੱਜ਼ਲਪੁਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਤੇਜਿੰਦਰ ਸਿੰਘ ਤੋਂ ਖੋਹਿਆ ਗਿਆ ਪਰਸ, ਏ. ਟੀ. ਐੱਮ., ਕੈਸ਼ ਅਤੇ ਫੋਨ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰੀ ਤੋਂ ਬਾਅਦ ਤੇਜਿੰਦਰ ਸਿੰਘ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਜੇਲ ਭੇਜ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਤੇਜਿੰਦਰ ਖਿਲਾਫ ਪਹਿਲਾਂ ਹੀ 4 ਤੋਂ ਜ਼ਿਆਦਾ ਕੇਸ ਦਰਜ ਹਨ। ਉਹ ਹਾਲ ਹੀ ਵਿਚ ਹਰਿਆਣਾ ਜੇਲ 'ਚੋਂ ਰਿਹਾਅ ਹੋ ਕੇ ਆਇਆ ਹੈ।


Related News