ਚਰਸ ਦੀ ਸਪਲਾਈ ਦੇਣ ਜਾ ਰਿਹਾ ਸਮੱਗਲਰ ਗ੍ਰਿਫਤਾਰ

Monday, Jun 19, 2017 - 08:17 AM (IST)

ਚਰਸ ਦੀ ਸਪਲਾਈ ਦੇਣ ਜਾ ਰਿਹਾ ਸਮੱਗਲਰ ਗ੍ਰਿਫਤਾਰ

ਜਲੰਧਰ, (ਜਤਿੰਦਰ, ਰਾਜੇਸ਼)- ਚਰਸ ਦੀ ਸਪਲਾਈ ਦੇਣ ਜਾ ਰਹੇ ਸਮੱਗਲਰ ਨੂੰ ਥਾਣਾ 8 ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ, ਜਿਸ ਕੋਲੋਂ ਪੁਲਸ ਨੇ 100 ਗ੍ਰਾਮ ਚਰਸ ਬਰਾਮਦ ਕੀਤੀ ਹੈ। ਫੜੇ ਗਏ ਸਮੱਗਲਰ ਦੀ ਪਛਾਣ ਤਰੁਣ ਕੁਮਾਰ ਪੁੱਤਰ ਸੁਰੇਸ਼ ਚੱਢਾ ਨਿਵਾਸੀ ਬਲਦੇਵ ਨਗਰ ਦੇ ਤੌਰ 'ਤੇ ਹੋਈ ਹੈ। ਥਾਣਾ 8 ਦੇ ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਜਸਵਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਲਾਕੇ ਵਿਚ ਇਕ ਨੌਜਵਾਨ ਘੁੰਮ ਕੇ ਨਸ਼ਾ ਸਮਗਲਿੰਗ ਕਰ ਰਿਹਾ ਹੈ, ਜਿਸ ਦੀ ਸੂਚਨਾ ਮਿਲਦੇ ਸਾਰ ਹੀ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਛਾਪਾਮਾਰੀ ਕਰਕੇ ਤਰੁਣ ਕੁਮਾਰ ਨੂੰ ਕਾਬੂ ਕਰ ਲਿਆ, ਜਿਸ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 100 ਗ੍ਰਾਮ ਚਰਸ ਬਰਾਮਦ ਹੋਈ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।


Related News