ਏ. ਸੀ. ਪੀ. ਬਿਮਲਕਾਂਤ ਤੇ ਪਾਰਟਨਰ ਨਸ਼ਾ ਸਮੱਗਲਰ ਜੀਤਾ ਮੌੜ ਦਾ ਸਾਥੀ ਵੀ ਅਮਰੀਕਾ ’ਚ ਗ੍ਰਿਫਤਾਰ

Monday, Feb 14, 2022 - 10:53 PM (IST)

ਏ. ਸੀ. ਪੀ. ਬਿਮਲਕਾਂਤ ਤੇ ਪਾਰਟਨਰ ਨਸ਼ਾ ਸਮੱਗਲਰ ਜੀਤਾ ਮੌੜ ਦਾ ਸਾਥੀ ਵੀ ਅਮਰੀਕਾ ’ਚ ਗ੍ਰਿਫਤਾਰ

ਲੁਧਿਆਣਾ/ਅਮਰੀਕਾ (ਅਨਿਲ) : ਇੰਟਰਨੈਸ਼ਨਲ ਡਰੱਗਸ ਰੈਕੇਟ ਮਾਮਲੇ ’ਚ ਫੜੇ ਗਏ ਨਸ਼ਾ ਸਮੱਗਲਰ ਰਣਜੀਤ ਸਿੰਘ ਉਰਫ ਜੀਤਾ ਮੌੜ ਅਤੇ ਰਿਟਾ. ਏ. ਸੀ. ਪੀ. ਬਿਮਲਕਾਂਤ ਨੂੰ ਲੈ ਕੇ ਨਵੇਂ ਖੁਲਾਸੇ ਹੋ ਰਹੇ ਹਨ। ਸ਼ਨੀਵਾਰ ਨੂੰ ਜੀਤਾ ਮੌੜ ਦੇ ਘਰ ਸਰਚ ਤੋਂ ਬਾਅਦ ਐੱਸ. ਟੀ. ਐੱਫ. ਦੀ ਟੀਮ ਨੇ ਉਸ ਤੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਜੀਤਾ ਮੌੜ ਨੇ ਫੋਨ ’ਤੇ ਮਿਲੇ ਕੁਝ ਨੰਬਰਾਂ ਦੇ ਸਬੰਧ ਵਿਚ ਪੁੱਛਗਿੱਛ ਕੀਤੀ ਗਈ। ਇਸ ਸਬੰਧੀ ਐੱਸ. ਟੀ. ਐੱਫ. ਦੇ ਏ. ਆਈ. ਜੀ. ਸਨੇਹਦੀਪ ਸ਼ਰਮਾ ਅਤੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਜੀਤਾ ਮੌੜ ਦੇ ਘਰ ਕੱਲ ਜੋ ਰਜਿਸਟਰੀਆਂ, ਬੈਂਕ ਖਾਤਿਆਂ ਦੀਆਂ ਪਾਸ ਬੁੱਕਾਂ, ਕਈ ਇਕਰਾਰਨਾਮੇ ਅਤੇ ਹਲਫੀਆ ਬਿਆਨ ਮਿਲੇ ਸਨ। ਉਸ ਸਬੰਧੀ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਫਿਰ ਸਾਹਮਣੇ ਆਈ ਨਵਜੋਤ ਸਿੱਧੂ ਦੀ ਨਾਰਾਜ਼ਗੀ, ਪ੍ਰਿਯੰਕਾ ਗਾਂਧੀ ਦੇ ਸਾਹਮਣੇ ਸਟੇਜ ’ਤੇ ਬੋਲਣ ਤੋਂ ਕੀਤਾ ਇਨਕਾਰ

ਖ਼ਬਰ ਮਿਲੀ ਹੈ ਕਿ ਜੀਤਾ ਮੌੜ ਦਾ ਇਕ ਸਾਥੀ ਕੁਝ ਦੇਰ ਪਹਿਲਾਂ ਅਮਰੀਕਾ ਵਿਚ ਨਸ਼ੇ ਸਮੇਤ ਫੜਿਆ ਗਿਆ ਹੈ। ਉੁਸ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ਨੀਵਾਰ ਅਤੇ ਐਤਵਾਰ ਸਰਕਾਰੀ ਛੁੱਟੀ ਹੋਣ ਦੇ ਕਾਰਨ ਜੀਤਾ ਮੌੜ ਦੇ ਬੈਂਕ ਖਾਤਿਆਂ ਦੀ ਜਾਂਚ ਨਹੀਂ ਹੋ ਸਕੀ। ਹੁਣ ਸੋਮਵਾਰ ਨੂੰ ਜੀਤਾ ਮੌੜ ਦੇ ਦਰਜਨਾਂ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾਵੇਗੀ। ਇਸ ਮਾਮਲੇ ਵਿਚ ਜੀਤਾ ਮੌੜ ਦੇ ਨਾਲ ਕਿਹੜੇ-ਕਿਹੜੇ ਸਮੱਗਲਰ ਹਨ, ਇਸ ਦੀ ਪ੍ਰਾਪਰਟੀ ਬਿਜ਼ਨੈੱਸ ਵਿਚ ਪੈਸੇ ਲਗਾਏ ਹੋਏ ਹਨ। ਇਸ ਬਾਰੇ ਵੀ ਜਲਦ ਖੁਲਾਸਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ’ਚ ਤੇਜ਼ ਹੋਈ ਬਗਾਵਤ, ਸੰਸਦ ਮੈਂਬਰ ਜਸਬੀਰ ਡਿੰਪਾ ਨੇ ਕੀਤਾ ਵੱਡਾ ਧਮਾਕਾ

ਉਧਰ ਜਾਣਕਾਰੀ ਮਿਲੀ ਹੈ ਕਿ ਜੀਤਾ ਮੌੜ ਦੇ ਫੋਨ ’ਚੋਂ ਜਿਨ੍ਹਾਂ ਕੁਝ ਅਫਸਰਾਂ ਦੇ ਨੰਬਰ ਸਾਹਮਣੇ ਆਏ ਹਨ, ਉਨ੍ਹਾਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਇਨ੍ਹਾਂ ਅਫਸਰਾਂ ਦਾ ਆਖਿਰ ਜੀਤਾ ਨਾਲ ਲਿੰਕ ਕੀ ਸੀ ਕਿਉਂ ਜੀਤਾ ਦੇ ਫੋਨ ’ਤੇ ਅਫਸਰਾਂ ਦੇ ਕਾਲ ਆਉਂਦੇ-ਜਾਂਦੇ ਸੀ। ਇਥੇ ਹੀ ਬਸ ਨਹੀਂ ਕੁਝ ਰਾਜਨੀਤਕ ਲੋਕਾਂ ਨਾਲ ਵੀ ਨਜ਼ਦੀਕੀ ਸਬੰਧ ਸਾਹਮਣੇ ਆ ਰਹੇ ਹਨ, ਜਿਸ ਬਾਰੇ ਜਲਦ ਹੀ ਖੁਲਾਸਾ ਹੋ ਸਕਦਾ ਹੈ।

ਇਹ ਵੀ ਪੜ੍ਹੋ : ਮੋਗਾ : ਸਕੀ ਨਾਬਾਲਗ ਭਤੀਜੀ ਦੀ ਪੱਤ ਲੁੱਟਣ ਵਾਲੇ ਤਾਏ ਨੂੰ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News