ਪੰਜਾਬ ''ਚ ''ਧੁੰਦ'' ਕਾਰਨ ਘਟੀ ਵਿਜ਼ੀਬਿਲਟੀ, ਰਾਹਗੀਰ ਹੋ ਰਹੇ ਪਰੇਸ਼ਾਨ
Tuesday, Dec 22, 2020 - 01:13 PM (IST)
ਨਾਭਾ (ਰਾਹੁਲ) : ਉੱਤਰੀ ਭਾਰਤ 'ਚ ਪੈ ਰਹੀ ਕੜਾਕੇ ਦੀ ਠੰਡ ਨੇ ਕੰਬਣੀ ਛੇੜ ਦਿੱਤੀ ਹੈ। ਦੂਜੇ ਪਾਸੇ ਪਹਾੜੀ ਇਲਾਕਿਆਂ 'ਚ ਲਗਾਤਾਰ ਬਰਫਬਾਰੀ ਹੋ ਰਹੀ ਹੈ। ਉੱਥੇ ਹੀ ਪੰਜਾਬ 'ਚ ਧੁੰਦ ਦੇ ਨਾਲ ਵਿਜ਼ੀਬਿਲਟੀ ਘੱਟ ਗਈ ਹੈ। ਭਾਵੇਂ ਕਿ ਧੁੰਦ ਦੇ ਨਾਲ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਕਿਸਾਨਾਂ ਦੀ ਕਣਕ ਦੀ ਫ਼ਸਲ ਲਈ ਧੁੰਦ ਬਹੁਤ ਹੀ ਲਾਹੇਵੰਦ ਹੈ। ਧੁੰਦ ਦੇ ਨਾਲ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ।
ਨਾਭਾ ਵਿਖੇ ਲਗਾਤਾਰ ਧੁੰਦ ਦੀ ਚਾਦਰ ਨੇ ਵਾਹਨਾਂ ਦੀਆਂ ਬਰੇਕਾਂ ਲਗਾ ਦਿੱਤੀਆਂ ਹਨ ਅਤੇ ਵਿਜ਼ੀਬਿਲਟੀ ਬਿਲਕੁਲ ਹੀ ਘੱਟ ਗਈ ਹੈ। ਇਸ ਮੌਕੇ ਕਿਸਾਨ ਗੁਰਪ੍ਰੀਤ ਸਿੰਘ ਅਤੇ ਕਿਸਾਨ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਇਹ ਧੁੰਦ ਫ਼ਸਲ ਲਈ ਬਹੁਤ ਹੀ ਲਾਹੇਬੰਦ ਹੈ। ਇਸ ਧੁੰਦ ਦੇ ਨਾਲ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਜੋ ਵਾਹਨ ਸੜਕਾਂ 'ਤੇ ਚੱਲ ਰਹੇ ਹਨ, ਇਹ ਧੁੰਦ ਉਨ੍ਹਾਂ ਲਈ ਬਹੁਤ ਹੀ ਘਾਤਕ ਹੈ ਕਿਉਂਕਿ ਧੁੰਦ ਦੇ ਨਾਲ ਹਾਦਸੇ ਹੋਣ ਦਾ ਡਰ ਜ਼ਿਆਦਾ ਹੁੰਦਾ ਹੈ।