SMO ਦੀ ਸਰਕਾਰੀ ਰਿਹਾਇਸ਼ ਬਣੀ ਅਯਾਸ਼ੀ ਦਾ ਅੱਡਾ, ਜੋੜੇ ਦੇ ਕਮਰੇ ’ਚ ਪਾਏ ਜਾਣ ’ਤੇ ਸ਼ੁਰੂ ਹੋਈ ਵਿਭਾਗੀ ਜਾਂਚ

Saturday, Aug 27, 2022 - 09:14 AM (IST)

ਤਰਨਤਾਰਨ (ਰਮਨ) - ਸਿਵਲ ਹਸਪਤਾਲ ਕੰਪਲੈਕਸ ’ਚ ਬਣੀ ਨਵੀਂ ਐੱਸ. ਐੱਮ. ਓ. ਦੀ ਰਿਹਾਇਸ਼ ਅੱਜਕਲ ਅਯਾਸ਼ੀ ਦਾ ਟਿਕਾਣਾ ਬਣ ਗਈ ਹੈ। ਹਾਲਾਂਕਿ ਇਸ ਰਿਹਾਇਸ਼ ਵਿਚ ਕੋਈ ਸੀਨੀਅਰ ਮੈਡੀਕਲ ਅਫ਼ਸਰ ਨਹੀਂ ਰਹਿ ਰਿਹਾ ਪਰ ਇਸ ਦੀ ਚਾਬੀ ਸੰਭਾਲਣ ਵਾਲੇ ਐਸ਼ ਕਰਦੇ ਵੇਖੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਸ ਰਿਹਾਇਸ਼ ’ਚ ਪੁੱਜੇ ਜੋੜੇ ਦੀ ਭਿਣਕ ਲੱਗਣ ਤੋਂ ਬਾਅਦ ਉਸ ਦੀ ਅੰਦਰਖਾਤੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੜ੍ਹੋ ਇਹ ਵੀ ਖ਼ਬਰ: ਨੀਰਜ ਚੋਪੜਾ ਨੇ ਡਾਇਮੰਡ ਲੀਗ ਜਿੱਤ ਰਚਿਆ ਇਤਿਹਾਸ, ਇਹ ਖਿਤਾਬ ਨੂੰ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ

ਸਥਾਨਕ ਅੰਮ੍ਰਿਤਸਰ ਰੋਡ ਵਿਖੇ ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਦੇ ਕੁਆਰਟਰਾਂ ਨਜ਼ਦੀਕ ਬਣਾਈ ਗਈ ਨਵੀਂ ਸੀਨੀਅਰ ਮੈਡੀਕਲ ਅਫ਼ਸਰ ਦੀ ਰਿਹਾਇਸ਼ ਅੱਜਕਲ ਅਯਾਸ਼ੀ ਦਾ ਅੱਡਾ ਸਾਬਤ ਹੋਣ ਲੱਗ ਪਈ ਹੈ, ਜੋ ਹਸਪਤਾਲ ਵਿਚ ਬੜੀ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਕੁਝ ਦਿਨ ਪਹਿਲਾਂ ਸੀਨੀਅਰ ਮੈਡੀਕਲ ਅਫਸਰ ਦੀ ਰਿਹਾਇਸ਼, ਜਿਸ ਦੀ ਚਾਬੀ ਹਸਪਤਾਲ ਦੀ ਇਕ ਮਹਿਲਾ ਸਟਾਫ ਕੋਲ ਮੌਜੂਦ ਰਹਿੰਦੀ ਹੈ, ਨੇ ਆਪਣੇ ਪ੍ਰੇਮੀ ਜਾਂ ਫਿਰ ਮੰਗੇਤਰ ਦੱਸੇ ਜਾਂਦੇ ਨੌਜਵਾਨ ਨੂੰ ਬੁਲਾ ਲਿਆ, ਜਿਨ੍ਹਾਂ ਵੱਲੋਂ ਰਿਹਾਇਸ਼ ਅੰਦਰ ਕਮਰੇ ਦਾ ਦਰਵਾਜ਼ਾ ਵੀ ਬੰਦ ਕਰ ਲਿਆ ਗਿਆ। ਇਸ ਸਰਕਾਰੀ ਰਿਹਾਇਸ਼ ਅੰਦਰ ਪੁੱਜੇ ਨੌਜਵਾਨ ਦੀ ਭਿਣਕ ਲੱਗਣ ਤੋਂ ਬਾਅਦ ਹਸਪਤਾਲ ਅੰਦਰ ਖੁਸਰ-ਫੁਸਰ ਸ਼ੁਰੂ ਹੋ ਗਈ ਅਤੇ ਕਈ ਘੰਟੇ ਦਰਵਾਜ਼ਾ ਨਾ ਖੁੱਲ੍ਹਣ ਤੋਂ ਬਾਅਦ ਮੌਕੇ ’ਤੇ ਸੀਨੀਅਰ ਸਟਾਫ ਨਰਸਾਂ ਮੌਕੇ ’ਤੇ ਪੁੱਜ ਗਈਆਂ। ਲਗਾਤਾਰ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਅੰਦਰੋਂ ਕੋਈ ਬਾਹਰ ਨਹੀਂ ਆਇਆ।

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ: 5 ਭੈਣਾਂ ਦੇ ਇਕਲੌਤੇ ਭਰਾ ਦੀ ਗੁਜਰਾਤ 'ਚ ਮੌਤ, ਵੀਡੀਓ ਬਣਾ ਮੰਗੀ ਸੀ ਮਦਦ

ਇਹ ਮਾਮਲਾ ਗੰਭੀਰ ਹੁੰਦਾ ਦੇਖ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਮਨਦੀਪ ਸਿੰਘ ਪੱਡਾ ਦੇ ਧਿਆਨ ’ਚ ਲਿਆਂਦਾ ਗਿਆ, ਜਿਨ੍ਹਾਂ ਵੱਲੋਂ ਹੋਰ ਸਟਾਫ ਨੂੰ ਮੌਕੇ ’ਤੇ ਭੇਜ ਜ਼ਬਰਦਸਤੀ ਦਰਵਾਜ਼ਾ ਖੁਲ੍ਹਵਾਇਆ ਗਿਆ। ਇਸ ਦੌਰਾਨ ਕਮਰੇ ਅੰਦਰੋਂ ਇਕ ਮਹਿਲਾ ਬਾਹਰ ਨਿਕਲੀ, ਜਿਸ ਨੇ ਕਮਰੇ ਵਿਚ ਮੌਜੂਦ ਨੌਜਵਾਨ ਨੂੰ ਆਪਣਾ ਮੰਗੇਤਰ ਦੱਸਿਆ। ਹਸਪਤਾਲ ਦਾ ਸਟਾਫ ਇਕੱਠਾ ਹੋਣ ਤੋਂ ਕੁਝ ਸਮੇਂ ਬਾਅਦ ਕਮਰੇ ਵਿਚ ਮੌਜੂਦ ਨੌਜਵਾਨ ਸਰਕਾਰੀ ਰਿਹਾਇਸ਼ ਤੋਂ ਖਿਸਕ ਗਿਆ। ਕਮਰੇ ’ਚੋਂ ਮਿਲੀ ਮਹਿਲਾ ਕੌਣ ਸੀ, ਇਸ ਦਾ ਪਤਾ ਲਾਇਆ ਜਾ ਰਿਹਾ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਕਮਰੇ ਵਿਚ ਸ਼ਰਾਬ ਦੀ ਬੋਤਲ ਅਤੇ ਹੋਰ ਸਾਮਾਨ ਬਰਾਮਦ ਹੋਇਆ। ਇਸ ਸਰਕਾਰੀ ਰਿਹਾਇਸ਼ ਦੀ ਦੁਰਵਰਤੋਂ ਕਰਨ ਦੇ ਸਬੰਧ ਵਿਚ ਹਸਪਤਾਲ ਪ੍ਰਸ਼ਾਸਨ ਵੱਲੋਂ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਵਿਚ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਇਸ ਰਿਹਾਇਸ਼ ਨੂੰ ਪਹਿਲਾਂ ਉਕਤ ਨੌਜਵਾਨ ਕਿੰਨੀ ਵਾਰ ਆ ਚੁੱਕਾ ਹੈ।

ਪੜ੍ਹੋ ਇਹ ਵੀ ਖ਼ਬਰ: ਸ਼ਰਮਨਾਕ: ਪਠਾਨਕੋਟ ’ਚ ਗੁੱਜਰ ਨੇ ਮਾਂ ਨਾਲ ਮਿਲ ਘਰਵਾਲੀ ਨੂੰ ਕੁੱਟ-ਕੁੱਟ ਕੀਤਾ ਅੱਧਮਰੀ, ਵੀਡੀਓ ਵਾਇਰਲ

ਇਸ ਸਬੰਧੀ ਗੱਲਬਾਤ ਕਰਦੇ ਹੋਏ ਸਿਵਲ ਹਸਪਤਾਲ ਦੇ ਮੌਜੂਦਾ ਸੀਨੀਅਰ ਮੈਡੀਕਲ ਅਫਸਰ ਡਾ. ਰਮਨਦੀਪ ਸਿੰਘ ਪੱਡਾ ਨੇ ਦੱਸਿਆ ਕਿ ਇਸ ਸਰਕਾਰੀ ਰਿਹਾਇਸ਼ ਦਾ ਕਬਜ਼ਾ ਪਹਿਲੇ ਐੱਸ. ਐੱਮ. ਓ. ਪਾਸ ਹੈ, ਇਸ ’ਚ ਮੇਰਾ ਕੋਈ ਵਾਸਤਾ ਨਹੀਂ ਹੈ। ਇਸ ਰਿਹਾਇਸ਼ ਦੀ ਦੁਰਵਰਤੋਂ ਬਾਬਤ ਸਾਰਾ ਮਾਮਲਾ ਲਿਖਤੀ ਤੌਰ ’ਤੇ ਸਿਵਲ ਸਰਜਨ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦਾ ਮਾਹੌਲ ਕਿਸੇ ਕੀਮਤ ’ਤੇ ਵਿਗੜਨ ਨਹੀਂ ਦਿੱਤਾ ਜਾਵੇਗਾ। ਸਿਵਲ ਸਰਜਨ ਡਾ. ਸੀਮਾ ਨੇ ਦੱਸਿਆ ਕਿ ਸਰਕਾਰੀ ਰਿਹਾਇਸ਼ ਦੀ ਦੁਰਵਰਤੋਂ ਕਰਨ ਸਬੰਧੀ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ, ਜਿਸ ਵਿਚ ਜੋ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਰਕਾਰੀ ਰਿਹਾਇਸ਼ ਦੀ ਜ਼ਿੰਮੇਵਾਰੀ ਪੁਰਾਣੇ ਐੱਸ. ਐੱਮ. ਓ. ਪਾਸੋਂ ਲੈ ਕੇ ਮੌਜੂਦਾ ਐੱਸ. ਐੱਮ. ਓ. ਡਾ. ਪੱਡਾ ਨੂੰ ਦਿੱਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ਦੇ 4 ਸਾਲਾ ਹਰਨਵ ਨੇ ਤੋੜਿਆ ਵਿਸ਼ਵ ਰਿਕਾਰਡ, ਟੀ. ਵੀ. ਵੇਖਣ ਦੀ ਚੇਟਕ ਦਾ ਇੰਝ ਲਿਆ ਲਾਹਾ

 


rajwinder kaur

Content Editor

Related News