ਸਮਾਰਟ ਫੋਨ ਮਿਲਣ ''ਤੇ ਭਾਵੁਕ ਹੋਈ ਵਿਦਿਆਰਥਣ, ਕਿਹਾ ਮੈਂ ਆਪਣੇ ਮਾਂ-ਬਾਪ ਲਈ ਕੁੱਝ ਕਰਨਾ ਚਾਹੁੰਦੀ ਹਾਂ

8/12/2020 4:51:55 PM

ਚੰਡੀਗੜ੍ਹ: ਸਮਾਰਟ ਫੋਨ ਮਿਲਣ 'ਤੇ ਭਾਵੁਕ ਹੋਈ ਇਕ ਵਿਦਿਆਰਥਣ ਨੇ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਧੰਨਵਾਦ ਕਰਦਿਆਂ ਵਿਦਿਆਰਥਣ ਨੇ ਕਿਹਾ ਕਿ ਉਹ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਉਸ ਦੇ ਪਿਤਾ ਜੀ ਮਜ਼ਦੂਰ ਹਨ। ਉਸ ਦੇ 11ਵੀਂ ਜਮਾਤ 'ਚੋਂ 85 ਫੀਸਦੀ ਤੋਂ ਵੱਧ ਨੰਬਰ ਆਏ ਹਨ। ਕੋਰੋਨਾ ਮਹਾਮਾਰੀ ਦੇ ਕਾਰਨ ਪਿਛਲੇ ਕੁਝ ਮਹੀਨਿਆ ਤੋਂ ਸਕੂਲ ਬੰਦ ਹਨ, ਜਿਸ ਕਰਕੇ ਉਸ ਨੂੰ ਲੱਗਾ ਕਿ ਉਸ ਦੀ ਪੜ੍ਹਾਈ ਬਹੁਤ ਪਿੱਛੇ ਜਾ ਰਹੀ ਹੈ। ਮੇਰੇ ਮਾਤਾ-ਪਿਤਾ ਨੂੰ ਮੇਰੇ ਤੋਂ ਬਹੁਤ ਉਮੀਦਾ ਹਨ ਕਿ ਮੈਂ ਪੜ੍ਹ-ਲਿੱਖ ਕੇ ਅੱਗੇ ਵਧਾਂਗੀ ਅਤੇ ਉਨ੍ਹਾਂ ਦਾ ਨਾਂ ਰੋਸ਼ਨ ਕਰਾਂਗੀ। ਅੱਗੇ ਬੋਲਦੇ ਹੋਏ ਵਿਦਿਆਰਥਣ ਨੇ ਕਿਹਾ ਕਿ ਮੇਰੇ ਪਿਤਾ ਦੀ ਮਜ਼ਦੂਰ ਹਨ। ਸਾਡੇ ਕੋਲ ਇਕ ਹੀ ਫੋਨ ਸੀ ਜੋ ਮੇਰੇ ਪਿਤਾ ਜੀ ਕੰਮ 'ਤੇ ਜਾਣ ਵੇਲੇ ਨਾਲ ਲੈ ਜਾਂਦੇ ਸਨ ਤੇ ਮੈਨੂੰ ਪੜ੍ਹਨ 'ਚ ਬੇਹੱਦ ਮੁਸ਼ਕਲ ਹੁੰਦੀ ਸੀ।

ਇਹ ਵੀ ਪੜ੍ਹੋ: ਇੰਤਜ਼ਾਰ ਖ਼ਤਮ: ਅੱਜ ਕੈਪਟਨ ਦੇ ਮਿਲ ਰਹੇ ਨੇ ਸਮਾਰਟ ਫੋਨ

ਜ਼ਿਕਰਯੋਗ ਹੈ ਕਿ ਕੈਪਟਨ ਵਲੋਂ ਚੋਣਾਂ ਦੌਰਾਨ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਗਿਆ ਸੀ ਤੇ ਅੱਜ ਸਾਢੇ ਤਿੰਨ ਸਾਲ ਬਾਅਦ ਉਸ ਵਾਅਦੇ ਨੂੰ ਪੂਰਾ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸ ਦੇਈਏ ਕਿ ਕੈਪਟਨ ਦੇ ਵੰਡੇ ਇਸ ਫੋਨ ਨੂੰ ਆਨ ਕਰਦੇ ਹੀ ਕੈਪਟਨ ਦੀ ਤਸਵੀਰ ਆ ਜਾਵੇਗੀ।

ਇਹ ਵੀ ਪੜ੍ਹੋ: ਘਰਾਂ 'ਚ ਕੰਮ ਕਰਨ ਵਾਲੀ ਮਾਂ ਦੀ ਧੀ ਬਣੀ ਗੋਲਡ ਮੈਡਲਿਸਟ, ਸੁਣੋ ਪੂਰੀ ਦਾਸਤਾਨ

ਇਹ ਵੀ ਪੜ੍ਹੋ: ਪਤਨੀ ਤੋਂ ਲੈਣਾ ਚਾਹੁੰਦਾ ਸੀ ਤਲਾਕ, ਦਬਾਅ ਪਾਉਣ ਲਈ ਕੀਤਾ ਵੱਡਾ ਕਾਰਾ


Shyna

Content Editor Shyna