ਮੁੱਲਾਂਪੁਰ ਦਾਖਾ: ਝੁੱਗੀ ਨੂੰ ਲੱਗੀ ਭਿਆਨਕ ਅੱਗ, ਜਿਊਂਦੇ ਸੜੇ ਪਿਓ-ਪੁੱਤ

Tuesday, Dec 31, 2019 - 11:23 AM (IST)

ਮੁੱਲਾਂਪੁਰ ਦਾਖਾ: ਝੁੱਗੀ ਨੂੰ ਲੱਗੀ ਭਿਆਨਕ ਅੱਗ, ਜਿਊਂਦੇ ਸੜੇ ਪਿਓ-ਪੁੱਤ

ਮੁੱਲਾਂਪੁਰ ਦਾਖਾ (ਕਾਲੀਆ) — ਇਥੋਂ ਦੇ ਪ੍ਰੇਮ ਨਗਰ 'ਚ ਇਕ ਝੁੱਗੀ ਨੂੰ ਭਿਆਨਕ ਅੱਗ ਲੱਗ ਗਈ। ਇਸ ਦਰਦਨਾਕ ਹਾਦਸੇ 'ਚ ਪਿਓ-ਪੁੱਤ ਜਿਊਂਦੇ ਸੜ ਗਏ। ਕੌਂਸਲਰ ਜਸਵਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਝੁੱਗੀ 'ਚ ਸੁੱਤੇ ਪਿਓ-ਪੁੱਤ ਦੀ ਜਿਊਂਦੇ ਸੜਨ ਕਾਰਨ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਨਾਰਾਇਣ 36 ਸਾਲ ਅਤੇ ਉਸ ਦਾ ਪੁੱਤਰ ਰੌਸ਼ਨ 13 ਸਾਲ ਵਜੋਂ ਹੋਈ ਹੈ।

PunjabKesari

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨਾਰਾਇਣ ਦੀ ਪਤਨੀ ਆਪਣੀ ਧੀ ਕੋਲ ਬਿਹਾਰ ਗਈ ਸੀ, ਜਿਸ ਕਾਰਨ ਦੋਵੇਂ ਪਿਓ-ਪੁੱਤ ਝੁੱਗੀ 'ਚ ਇਕੱਲੇ ਸਨ। ਮੌਕੇ 'ਤੇ ਪਹੁੰਚੀ ਥਾਣਾ ਦਾਖਾ ਪੁਲਸ ਵੱਲੋਂ ਝੁੱਗੀ ਨੂੰ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਏ. ਐੱਸ. ਆਈ. ਨਿਰਮਲ ਸਿੰਘ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।


author

shivani attri

Content Editor

Related News