ਤਨਖਾਹ ਨਾ ਮਿਲਣ ਕਾਰਨ ਪਾਵਰਕਾਮ ਕਰਮਚਾਰੀਆਂ ਵੱਲੋਂ ਨਾਅਰੇਬਾਜ਼ੀ
Wednesday, Feb 07, 2018 - 02:44 AM (IST)
ਬਾਘਾਪੁਰਾਣਾ, (ਰਾਕੇਸ਼)- ਪਾਵਰਕਾਮ ਕਰਮਚਾਰੀਆਂ ਵੱਲੋਂ ਜਨਵਰੀ ਮਹੀਨੇ ਦੀ ਤਨਖਾਹ ਤੇ ਪੈਨਸ਼ਨ ਸਮੇਂ 'ਤੇ ਨਾ ਮਿਲਣ ਦੇ ਰੋਸ ਤਹਿਤ ਤੀਸਰੇ ਦਿਨ ਵੀ ਡਵੀਜ਼ਨ ਪੱਧਰੀ ਰੋਸ ਰੈਲੀ ਕਰ ਕੇ ਪਾਵਰਕਾਮ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਪੀ. ਐੱਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ ਦੇ ਨਛੱਤਰ ਸਿੰਘ ਰਣੀਆਂ, ਜਸਵੀਰ ਸਿੰਘ ਬਰਾੜ ਆਲਮਵਾਲਾ, ਆਈ. ਟੀ. ਐਸੋਸੀਏਸ਼ਨ ਦੇ ਗੁਰਮੇਲ ਸਿੰਘ ਬਰਾੜ, ਅਵਤਾਰ ਸਿੰਘ ਘੋਲੀਆ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਬਲਵੰਤ ਸਿੰਘ ਘੋਲੀਆ, ਗੁਰਦੇਵ ਸਿੰਘ ਡੇਮਰੂ, ਟੀ. ਐੱਸ. ਯੂ. ਦੇ ਪਾਲ ਸਿੰਘ ਰਾਊਕੇ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਤੇ ਪਾਵਰਕਾਮ ਤੋਂ ਮੰਗ ਕੀਤੀ ਕਿ ਜਨਵਰੀ ਮਹੀਨੇ ਦੀ ਤਨਖਾਹ ਤੇ ਪੈਨਸ਼ਨ ਸਮੇਂ 'ਤੇ ਦਿੱਤੀ ਜਾਵੇ, ਸਰਕਾਰੀ ਥਰਮਲ ਪਲਾਂਟ ਬੰਦ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ, ਛਾਂਟੀ ਕੀਤੇ ਠੇਕਾ ਮੁਲਾਜ਼ਮ ਕੰਮ 'ਤੇ ਰੱਖੇ ਜਾਣ, ਪੀ. ਟੀ. ਐੱਸ. ਵਰਕਰਾਂ ਨੂੰ ਜਾਰੀ ਕੀਤੇ ਨੋਟਿਸ ਵਾਪਸ ਲਏ ਜਾਣ, ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ, ਮਹਿੰਗਾਈ ਭੱਤੇ ਦੀਆਂ ਜਨਵਰੀ 2017 ਤੇ ਜੁਲਾਈ 2017 ਦੀਆਂ ਕਿਸ਼ਤਾਂ ਸਮੇਂ 'ਤੇ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ
ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਸਮੇਂ 'ਤੇ ਪੈਨਸ਼ਨ ਤੇ ਤਨਖਾਹ ਦਾ ਭੁਗਤਾਨ ਨਾ ਕੀਤਾ ਗਿਆ ਤਾਂ ਬਿਜਲੀ ਕਰਮਚਾਰੀ ਸਹਿਯੋਗੀ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
