ਪਾਵਰ ਕਾਮ ਮੈਨੇਜਮੈਂਟ ਖਿਲਾਫ ਕੀਤੀ ਨਾਅਰੇਬਾਜ਼ੀ
Friday, Jun 09, 2017 - 12:50 AM (IST)
ਕਿਸ਼ਨਪੁਰਾ ਕਲਾਂ, (ਭਿੰਡਰ)- ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ-ਡਵੀਜ਼ਨ ਭਿੰਡਰ ਕਲਾਂ ਵੱਲੋਂ ਸੂਬਾ ਕਮੇਟੀ ਦੇ ਆਏ ਸੰਘਰਸ਼ ਪ੍ਰੋਗਰਾਮ ਤਹਿਤ ਮੈਨੇਜਮੈਂਟ ਵਿਰੁੱਧ ਗੇਟ ਰੈਲੀ ਕਰ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਬਿਜਲੀ ਮੁਲਾਜ਼ਮਾਂ 'ਤੇ ਕੀਤੇ ਜਾ ਰਹੇ ਹਮਲਿਆ ਖਿਲਾਫ, ਡਿਸਮਿਸ ਕੀਤੇ ਆਗੂਆਂ ਨੂੰ ਬਹਾਲ ਕਰਵਾਉਣ ਅਤੇ ਹੋਰ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਸਰਕਲ ਪੱਧਰ 'ਤੇ ਧਰਨੇ ਦਿੱਤੇ ਜਾਣਗੇ ਅਤੇ ਹਲਕਾ ਐੱਮ. ਐੱਲ. ਏ. ਨੂੰ ਮੰਗ-ਪੱਤਰ ਦਿੱਤੇ ਜਾਣਗੇ।
ਇਸ ਸਮੇਂ ਆਗੂਆਂ ਨੇ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਆਊਟ ਸੋਰਸਿੰਗ ਦੀ ਨੀਤੀ ਬੰਦ ਕੀਤੀ ਜਾਵੇ, ਡਿਸਮਿਸ ਕੀਤੇ ਆਗੂ ਬਹਾਲ ਕੀਤੇ ਜਾਣ, ਵਾਧੂ ਕਰਾਰ ਦਿੱਤੀਆਂ ਸਾਰੀਆਂ ਅਸਾਮੀਆਂ ਬਹਾਲ ਕੀਤੀਆਂ ਜਾਣ, ਪੱਕੀ ਭਰਤੀ ਚਾਲੂ ਕੀਤੀ ਜਾਵੇ, ਠੇਕੇ 'ਤੇ ਰੱਖੇ ਸਾਰੇ ਮੁਲਾਜ਼ਮ ਪੱਕੇ ਕੀਤੇ ਜਾਣ, ਤਨਖਾਹ ਸਾਰੀਆਂ ਕੈਟਾਗਰੀਆਂ 'ਤੇ ਇਕਸਾਰ ਲਾਗੂ ਕੀਤੀ ਜਾਵੇ, ਸਾਲਾਨਾ ਤਰੱਕੀ ਦੀ ਦਰ 5 ਫੀਸਦੀ ਕੀਤੀ ਜਾਵੇ, 15ਵੀਂ ਲੇਬਰ ਕਾਨਫਰੰਸ ਮੁਤਾਬਕ ਸਕੇਲ ਲਾਗੂ ਕੀਤੇ ਜਾਣ, ਵਰਕਚਾਰਜ ਤੇ ਆਰ. ਟੀ. ਐੱਮ. ਵਰਕਮੈਨ ਮੁਲਾਜ਼ਮਾਂ ਨੂੰ ਸਹਾਇਕ ਲਾਈਨਮੈਨ ਬਣਾਇਆ ਜਾਵੇ ਅਤੇ ਮੰਗ-ਪੱਤਰ 'ਚ ਦਰਜ ਮੰਗਾਂ ਦਾ ਸੂਬਾ ਕਮੇਟੀ ਨੂੰ ਮੀਟਿੰਗ ਦੇ ਕੇ ਨਿਪਟਾਰਾ ਕੀਤਾ ਜਾਵੇ।
ਇਸ ਗੇਟ ਰੈਲੀ ਦੌਰਾਨ ਗੁਰਨਾਮ ਸਿੰਘ ਮੱਲ੍ਹੀ, ਸੁਖਮੰਦਰ ਸਿੰਘ, ਜਸਵੀਰ ਸਿੰਘ, ਹਰਮੇਲ ਸਿੰਘ, ਰੇਸ਼ਮ ਸਿੰਘ, ਬੂਟਾ ਸਿੰਘ, ਰਘਬੀਰ ਸਿੰਘ, ਪਾਲ ਸਿੰਘ, ਅੰਗਰੇਜ਼ ਸਿੰਘ, ਸਿਮਰਜੀਤ ਸਿੰਘ, ਬਲਜਿੰਦਰ ਸਿੰਘ, ਦਰਸ਼ਨ ਸਿੰਘ ਆਦਿ ਮੌਜੂਦ ਸਨ।
