ਨਸ਼ੇੜੀ ਨੌਜਵਾਨਾਂ ਦੀ ਗੁੰਡਾਗਰਦੀ ਤੋਂ ਦੁਖੀ ਕਾਲੋਨੀ ਵਾਸੀਆਂ ਕੀਤੀ ਨਾਅਰੇਬਾਜ਼ੀ

Monday, Mar 05, 2018 - 12:36 AM (IST)

ਨਸ਼ੇੜੀ ਨੌਜਵਾਨਾਂ ਦੀ ਗੁੰਡਾਗਰਦੀ ਤੋਂ ਦੁਖੀ ਕਾਲੋਨੀ ਵਾਸੀਆਂ ਕੀਤੀ ਨਾਅਰੇਬਾਜ਼ੀ

ਪਠਾਨਕੋਟ,   (ਸ਼ਾਰਦਾ)-  ਪਿੰਡ ਛੋਟੇਪੁਰ ਦੀ ਪੰਜ ਪੀਰ ਕਾਲੋਨੀ 'ਚ ਇਨ੍ਹੀਂ ਦਿਨੀਂ ਨਸ਼ੇੜੀ ਨੌਜਵਾਨਾਂ ਦੀ ਗੁੰਡਾਗਰਦੀ ਕਾਰਨ ਸਥਾਨਕ ਵਾਸੀਆਂ ਦਾ ਜਿਊਣਾ ਦੁੱਭਰ ਹੋ ਗਿਆ ਹੈ, ਜਿਸ ਤੋਂ ਦੁਖੀ ਹੋ ਕੇ ਅੱਜ ਸਥਾਨਕ ਵਾਸੀਆਂ ਨੇ ਮੈਂਬਰ ਪੰਚਾਇਤ ਜੰਗ ਬਹਾਦਰ ਦੀ ਅਗਵਾਈ ਹੇਠ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ।
ਨਾਅਰੇਬਾਜ਼ੀ ਕਰਨ ਵਾਲਿਆਂ 'ਚ ਪ੍ਰਵੀਨ ਕੁਮਾਰ, ਛੋਟੂ, ਜਰਨੈਲ, ਮੱਖਣ, ਕਾਲਾ, ਸੁਨੀਤਾ ਦੇਵੀ, ਪੰਮੀ ਆਦਿ ਨੇ ਦੱਸਿਆ ਕਿ ਬਾਹਰ ਤੋਂ ਰੋਜ਼ਾਨਾ ਝੁੰਡ ਬਣਾ ਕੇ ਨਸ਼ੇੜੀ ਨੌਜਵਾਨ ਆਉਂਦੇ ਹਨ ਤੇ ਕਾਲੋਨੀ 'ਚ ਸਥਿਤ ਸ੍ਰੀ ਹਨੂਮਾਨ ਮੰਦਰ ਦੇ ਪਿੱਛੇ ਬੈਠ ਕੇ ਨਸ਼ੇ ਦਾ ਸੇਵਨ ਕਰਦੇ ਹਨ ਜਿਨ੍ਹਾਂ ਨੂੰ ਜੇਕਰ ਕੋਈ ਅਜਿਹਾ ਕਰਨ ਤੋਂ ਰੋਕਦਾ ਹੈ ਤਾਂ ਇਹ ਮਨਚਲੇ ਨੌਜਵਾਨ ਉਨ੍ਹਾਂ ਨਾਲ ਕੁੱਟ-ਮਾਰ ਕਰਨ 'ਤੇ ਉਤਰ ਆਉਂਦੇ ਹਨ ਤੇ ਮੰਦੀ ਸ਼ਬਦਾਵਲੀ ਦਾ ਪ੍ਰਯੋਗ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਬਾਰੇ ਕਾਲੋਨੀ ਵਾਸੀਆਂ ਨੇ ਕਈ ਵਾਰ ਪਿੰਡ ਦੀ ਪੰਚਾਇਤ ਨੂੰ ਸ਼ਿਕਾਇਤ ਕੀਤੀ ਹੈ ਪਰ ਉਨ੍ਹਾਂ ਵੱਲੋਂ ਵੀ ਕੋਈ ਯੋਗ ਕਾਰਵਾਈ ਨਾ ਕੀਤੇ ਜਾਣ ਕਾਰਨ ਇਨ੍ਹਾਂ ਗੁੰਡਾ ਨੌਜਵਾਨਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ ਤੇ ਇਨ੍ਹਾਂ ਤੋਂ ਕਾਲੋਨੀ ਵਾਸੀ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਸਬੰਧਤ ਥਾਣੇ 'ਚ ਵੀ ਸ਼ਿਕਾਇਤ ਕੀਤੀ ਪਰ ਇਸ ਦਾ ਕੋਈ ਸਿੱਟਾ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਇਸ ਨਾਲ ਸ਼ਰਧਾਲੂਆਂ ਦੀਆਂ ਧਾਰਮਕ ਭਾਵਨਾਵਾਂ ਨੂੰ ਵੀ ਠੇਸ ਪੁੱਜ ਰਹੀ ਹੈ। 


Related News