ਮਿੱਲ ਪ੍ਰਸ਼ਾਸਨ ਖਿਲਾਫ ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ

02/17/2018 5:17:16 PM


ਗੁਰਦਾਸਪੁਰ (ਵਿਨੋਦ) - ਪੰਜਾਬ ਦੇ ਕਿਸਾਨ ਸਰਕਾਰ ਅਤੇ ਸਨਅਤਕਾਰਾਂ ਦੀਆਂ ਵਧੀਕੀਆਂ ਕਾਰਨ ਅਕਸਰ ਸੰਘਰਸ਼ਸ਼ੀਲ ਰਹਿੰਦੇ ਹਨ।ਅਜਿਹਾ ਹੀ ਇਕ ਮਾਮਲਾ ਜ਼ਿਲਾ ਗੁਰਦਾਸਪੁਰ ਦੀ ਇਕ ਨਿੱਜੀ ਮਾਲਕੀ ਵਾਲੀ ਖੰਡ ਮਿੱਲ ਕੀੜੀ ਅਫਗਾਨਾਂ ਦੇ ਮੁੱਖ ਗੇਟ ਅੱਗੇ ਧਰਨਾ ਮਾਰਨ ਲਈ ਮਜ਼ਬੂਰ ਹੋਣਾ ਪਿਆ।
ਗੰਨਾ ਕਾਸ਼ਤਕਾਰ ਕਿਸਾਨਾਂ ਨੇ ਆਪਣੀਆਂ ਮੰਗਾ ਦੇ ਹੱਕ 'ਚ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਝੰਡੇ ਹੇਠ ਪਿਛਲੇ ਲੰਮੇ ਸਮੇਂ ਤੋਂ ਮਿੱਲ ਪ੍ਰਬੰਧਕਾਂ ਖਿਲਾਫ ਸੰਘਰਸ਼ ਵਿੱਢਿਆ ਹੋਇਆ ਹੈ ਅਤੇ ਬੀਤੇ ਦੋ ਦਿਨ ਤੋਂ ਮਿੱਲ ਦੇ ਮੁੱਖ ਦਾਖਲੇ ਵਾਲੇ ਗੇਟ ਅੱਗੇ ਧਰਨਾ ਲਗਾਇਆ ਸੀ।ਕਿਸਾਨਾਂ ਨੇ ਮਿੱਲ ਮਾਲਕਾਂ, ਪ੍ਰਬੰਧਕਾਂ ਅਤੇ ਗੰਨਾ ਵਿਭਾਗ ਪੰਜਾਬ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਔਲਖ ਨੇ ਕਿਹਾ ਕਿ ਮਿੱਲ ਪ੍ਰਬੰਧਕ ਇਲਾਕੇ ਦੇ ਕਿਸਾਨਾਂ ਨੂੰ ਅਣਗੋਲਿਆਂ ਕਰਕੇ ਬਾਹਰਲੇ ਕਿਸਾਨਾਂ ਨੂੰ ਗੰਨਾ ਪਰਚੀਆਂ ਦਿੰਦੀ ਹੈ । ਦੋ ਮਹੀਨੇ ਬਾਅਦ ਕਿਸਾਨਾਂ ਨੂੰ ਵੇਚੇ ਗੰਨੇ ਦੀ ਅਦਾਇਗੀ ਨਹੀਂ ਕੀਤੀ ਗਈ।ਮਿੱਲ 'ਚ ਗੰਨਾ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਪਾਰਕਿੰਗ ਜਾਂ ਗੰਨਾ ਜਾਰਡ ਨਾ ਹੋਣ ਕਾਰਨ ਸੜਕਾਂ 'ਤੇ ਖੱਜਲ ਖੁਆਰ ਹੋਣਾ ਪੈਂਦਾ ਹੈ। ਮਿੱਲ ਦੇ ਸੁਰੱਖਿਆ ਮੁਲਾਜ਼ਮ ਅਤੇ ਮਿੱਲ ਸਟਾਫ ਕਿਸਾਨਾਂ ਨਾਲ ਧੱਕਾ ਕਰਦੇ ਹਨ।

ਕਿਸਾਨਾਂ ਦੇ ਸੰਘਰਸ਼ ਕਰਨ ਇਕ ਵੀ ਗੰਨੇ ਵਾਲੀ ਟਰਾਲੀ ਮਿੱਲ ਅੰਦਰ ਦਾਖਲ ਨਹੀਂ ਹੋਈ। ਮਿੱਲ ਦੇ ਬਾਹਰ ਪੈਂਦੀਆਂ ਸੜਕਾਂ ਤੇ ਗੰਨੇ ਦੀਆਂ ਭਰੀਆਂ ਟਰਾਲੀਆਂ ਦੀਆਂ ਕਤਾਰਾਂ ਲੱਗ ਗਈਆਂ। ਹਾਲਾਤ ਉਲਝਦੇ ਦੇਖ ਕੇ ਜ਼ਿਲਾ ਪੁਲਸ ਅਤੇ ਬਟਾਲਾ ਪੁਲਸ ਵੱਲੋਂ ਮਿੱਲ ਕੰਪਲੈਕਸ ਅੰਦਰ ਅਤੇ ਬਾਹਰ ਭਾਰੀ ਪੁਲਸ ਡੀ. ਐੱਸ. ਪੀ ਵਰਿੰਦਰਪ੍ਰੀਤ ਸਿੰਘ ਦੀ ਅਗਵਾਈ 'ਚ ਤਾਇਨਾਤ ਸੀ । ਮਿੱਲ ਪ੍ਰਸ਼ਾਸਨ ਵੱਲੋਂ ਹੰਗਾਮੀ ਹਾਲਤਾਂ 'ਚ ਐੱਸ. ਡੀ. ਐੱਮ ਬਟਾਲਾ ਰੋਹਿਤ ਚੌਧਰੀ, ਨਾਇਬ ਤਹਿਸੀਲਦਾਰ ਕਾਦੀਆਂ ਅਮਰਜੀਤ ਸਿੰਘ ਡੀ. ਐੱਸ. ਪੀ ਵਰਿੰਦਰਪ੍ਰੀਤ ਸਿੰਘ ਮਿੱਲ ਦੇ ਪ੍ਰਬੰਧਕ ਅਨਮੋਲਰਤਨ ਸਿੰਘ, ਜੀ. ਐੱਮ. ਓਮਵੀਰ ਅਤੇ ਹੋਰ ਸੀਨੀਅਰ ਮਿੱਲ ਅਧਿਕਾਰੀਆਂ ਵੱਲੋਂ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਮੁਖੀ ਬਲਵਿੰਦਰ ਸਿੰਘ ਰਾਜੂ ਆਦਿ ਅਹੁਦੇਦਾਰਾਂ ਨਾਲ ਮਸਲੇ ਸੰਬੰਧੀ ਮੀਟਿੰਗ ਰੱਖੀ। ਇਸ ਮੌਕੇ ਕਿਸਾਨਾਂ ਦੇ ਵਫਦ ਨੇ ਕਿਹਾ ਕਿ ਅਜਿਹੇ ਸਮਝੌਤੇ ਪਹਿਲਾਂ ਵੀ ਮਿੱਲ ਪ੍ਰਬੰਧਕ ਕਰ ਕੇ ਤੋੜ ਚੁੱਕੇ ਹਨ।ਇਸ ਮੌਕੇ ਐੱਸ. ਡੀ. ਐੱਮ ਬਟਾਲਾ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਹੁਣ ਅਜਿਹਾ ਨਹੀਂ ਹੋਵੇਗਾ।ਇਸ ਤੋਂ ਬਾਅਦ ਐੱਸ. ਡੀ. ਐੱਮ ਨੇ ਖੁਦ ਮਿੱਲ ਪ੍ਰਬੰਧਕਾਂ ਨਾਲ ਕਿਸਾਨਾਂ ਦੇ ਧਰਨੇ 'ਚ ਪਹੁੰਚ ਕੇ ਉਕਤ ਮੰਗਾਂ ਮਨਵਾਉਣ ਦਾ ਐਲਾਨ ਕਰਕੇ ਧਰਨਾ ਖਤਮ ਕਰ ਦਿੱਤਾ।


Related News