ਚੰਡੀਗੜ੍ਹ ''ਚ ''ਛੇਵੀਂ ਵਰਲਡ ਪੰਜਾਬੀ ਕਾਨਫਰੰਸ'' ਦਾ ਆਗਾਜ਼ ਅੱਜ

03/10/2018 9:26:01 AM

ਚੰਡੀਗੜ੍ਹ : ਪੰਜਾਬ 'ਚ ਕਿਸਾਨਾਂ ਵਲੋਂ ਖੁਦਕੁਸ਼ੀ ਕਰਨਾ, ਨੌਜਵਾਨਾਂ ਦਾ ਨਸ਼ਿਆਂ ਵਲ ਵਧਣਾ, ਪੰਜਾਬੀ ਭਾਸ਼ਾ ਦੀ ਬਜਾਏ ਦੂਜੀਆਂ ਭਾਸ਼ਾਵਾਂ ਦਾ ਬੋਲਿਆ ਜਾਣਾ ਅਤੇ ਅਜਿਹੀਆਂ ਬਹੁਤ ਸਾਰੀਆਂ ਸਮੱਸਿਆਵਾਂ ਅਤੇ ਹਾਲਾਤ ਹਨ, ਜੋ ਨਾ ਸਿਰਫ ਪੰਜਾਬ ਦੇ ਵਰਤਮਾਨ, ਸਗੋਂ ਭਵਿੱਖ ਲਈ ਵੀ ਸੰਕਟ ਪੈਦਾ ਕਰ ਰਹੇ ਹਨ। ਇਨ੍ਹਾਂ ਸਾਰਿਆਂ ਨਾਲ ਨਜਿੱਠਣ ਲਈ ਇਕੱਠੇ ਬੈਠ ਕੇ ਚਰਚਾ ਕਰਕੇ ਹੱਲ ਕੱਢਣਾ ਜ਼ਰੂਰੀ ਹੈ। ਇਸੇ ਲਈ ਛੇਵੀਂ 'ਵਰਲਡ ਪੰਜਾਬੀ ਕਾਨਫਰੰਸ' 10 ਅਤੇ 11 ਮਾਰਚ ਨੂੰ ਕਰਵਾਈ ਜਾ ਰਹੀ ਹੈ। ਸ਼ੁੱਕਰਵਾਰ ਨੂੰ ਪੰਜਾਬ ਕਲਾ ਪਰਿਸ਼ਦ ਦੇ ਚੇਅਰਪਰਸਨ ਡਾ. ਸੁਰਜੀਤ ਪਾਤਰ ਅਤੇ ਵਰਲਡ ਪੰਜਾਬੀ ਕਾਨਫਰੰਸ ਸੰਸਥਾ ਦੇ ਚੇਅਰਪਰਸਨ ਹਰਵਿੰਦਰ ਸਿੰਘ ਹੰਸਪਾਲ ਨੇ ਦੱਸਿਆ ਕਿ ਕਾਨਫਰੰਸ ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਯੂਨੀਵਰਸਿਟੀ ਦੇ ਲਾਅ ਆਡੀਟੋਰੀਅਮ 'ਚ ਕੀਤਾ ਜਾਵੇਗਾ। 


Related News