ਵਿਦੇਸ਼ਾਂ ''ਚ ਮਾਂ-ਬੋਲੀ ਪੰਜਾਬੀ ਨੂੰ ਪ੍ਰਫੁਲਿਤ ਕਰਨਾ ਸ਼ਲਾਘਾਯੋਗ : ਕੰਵਰ ਗਰੇਵਾਲ
Thursday, May 09, 2024 - 12:22 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਫੇਰੀ 'ਤੇ ਆਏ ਹੋਏ ਪ੍ਰਸਿੱਧ ਪੰਜਾਬੀ ਗਾਇਕ ਕੰਵਰ ਗਰੇਵਾਲ ਵੱਲੋਂ ਸਿੰਘ ਸਭਾ ਗੁਰਦੁਆਰਾ ਸਾਹਿਬ ਟੈਗਮ (ਬ੍ਰਿਸਬੇਨ) ਵਿਖੇ ਨਤਮਸਤਕ ਹੋਣ ਉਪਰੰਤ ਗੁਰੂਘਰ ਵੱਲੋਂ ਚਲਾਏ ਜਾ ਰਹੇ ਪੰਜਾਬੀ ਸਕੂਲ ਦਾ ਦੌਰਾ ਕੀਤਾ ਗਿਆ। ਇਸ ਮੌਕੇ ਕੰਵਰ ਗਰੇਵਾਲ ਨੇ ਕਿਹਾ ਇੱਥੇ ਪੰਜਾਬੀ ਬੋਲਦੇ ਨਿੱਕੇ ਨਿੱਕੇ ਬੱਚਿਆਂ ਨੂੰ ਵੇਖ ਕੇ ਮਨ ਨੂੰ ਬਹੁਤ ਸਕੂਨ ਮਿਲਿਆ, ਜਿਹੜਾ ਸ਼ਬਦਾਂ ਵਿਚ ਬਿਆਨ ਨਹੀ ਕੀਤਾ ਜਾ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਮਾਂ-ਬੋਲੀ ਦੇ ਪਸਾਰ ਲਈ ਛੋਟੇ ਬੱਚਿਆਂ ਨੂੰ ਪੰਜਾਬੀ ਸਕੂਲ ਰਾਹੀਂ ਸਿੱਖਿਆ ਦੇ ਕੇ ਵਿਦੇਸ਼ਾਂ ‘ਚ ਮਾਂ-ਬੋਲੀ ਨੂੰ ਵੱਧ ਤੋਂ ਵੱਧ ਪ੍ਰਫੁਲਿਤ ਕਰਨਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਸਰਕਾਰ ਦਾ ਅਹਿਮ ਐਲਾਨ, ਵਿਦਿਆਰਥੀ ਵੀਜ਼ਾ ਨਿਯਮ ਕੀਤੇ ਸਖ਼ਤ
ਇਸ ਮੌਕੇ ਸਿੰਘ ਸਭਾ ਬ੍ਰਿਸਬੇਨ ਗੁਰਦੁਆਰਾ ਸਾਹਿਬ ਟੈਗਮ ਦੇ ਡਾਇਰੈਕਟਰ ਸੁਰਜੀਤ ਬਾਜਾ ਖਾਨਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਵੇਲੇ ਲਗਭਗ 200 ਬੱਚੇ ਹਰਮੋਨੀਅਮ, ਤਬਲਾ ਟ੍ਰੇਨਿੰਗ, ਪੰਜਾਬੀ ਕਲਾਸ, ਕੋਡਿੰਗ ਕਲਾਸ, ਸਾਇੰਸ, ਮੈਥ ਦੀਆ ਕਲਾਸਾ ਲਗਾ ਕੇ ਸਿੱਖਿਆ ਲੈ ਰਹੇ ਹਨ। ਸਕੂਲ ਦਾ ਸਮਾਂ ਸਵੇਰੇ 8 ਵਜੇ ਤੋ 2 ਤੱਕ ਹੁੰਦਾ ਹੈ, ਸਕੂਲ ਵਿਚ ਪੰਜਾਬੀ ਲਾਇਬ੍ਰੇਰੀ ਹੈ। ਇਸ ਮੌਕੇ ਮਾਸਟਰ ਪਰਮਿੰਦਰ ਸਿੰਘ, ਸੰਤੋਖ ਸਿੰਘ ਜੌਹਲ, ਬਲਵਿੰਦਰ ਸਿੰਘ ਬਿੰਦਾ, (ਸਾਰੇ ਡਾਇਰੈਕਟਰ) ਤੇ ਗੁਰੂਘਰ ਦੇ ਗ੍ਰੰਥੀ ਸਿੰਘ ਸਾਹਿਬ ਭਾਈ ਅਮਰਜੀਤ ਸਿੰਘ ਨਾਗਰਾ ਸਮੇਤ ਸਮੂਹ ਸਕੂਲ ਸਟਾਫ ਅਤੇ ਬ੍ਰਿਸਬੇਨ ਦੀਆ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।