ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਵਿਵਾਦ ’ਚ ਘਿਰੇ ਨਵਜੋਤ ਸਿੱਧੂ, ਅਮਰੀਕਾ ਤੋਂ ਆਈ ਭੈਣ ਨੇ ਲਗਾਏ ਵੱਡੇ ਦੋਸ਼

Friday, Jan 28, 2022 - 11:09 PM (IST)

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਵਿਵਾਦ ’ਚ ਘਿਰੇ ਨਵਜੋਤ ਸਿੱਧੂ, ਅਮਰੀਕਾ ਤੋਂ ਆਈ ਭੈਣ ਨੇ ਲਗਾਏ ਵੱਡੇ ਦੋਸ਼

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਚੋਣਾਂ ਤੋਂ ਪਹਿਲਾਂ ਪਰਿਵਾਰਕ ਵਿਵਾਦ ਵਿਚ ਘਿਰ ਗਏ ਹਨ। ਅਮਰੀਕਾ ਤੋਂ ਆਈ ਸਿੱਧੂ ਦੀ ਭੈਣ ਸੁਮਨ ਤੂਰ ਨੇ ਵੱਡੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਿਤਾ ਭਗਵੰਤ ਸਿੰਘ ਸਿੱਧੂ ਦੀ ਮੌਤ ਤੋਂ ਬਾਅਦ ਮਾਂ ਨਿਰਮਲ ਭਗਵੰਤ ਅਤੇ ਵੱਡੀ ਭੈਣ ਨੂੰ ਘਰੋਂ ਕੱਢ ਦਿੱਤਾ ਸੀ। ਇਥੇ ਹੀ ਬਸ ਨਹੀਂ ਸ਼ੈਰੀ (ਨਵਜੋਤ ਸਿੱਧੂ) ਨੇ ਮੀਡੀਆ ਵਿਚ ਬਿਆਨ ਦੇ ਕੇ ਝੂਠ ਬੋਲਿਆ ਕਿ ਮੇਰੇ ਮਾਤਾ-ਪਿਤਾ ਨਿਆਇਕ ਤੌਰ ’ਤੇ ਵੱਖ ਹੋਏ ਹਨ। ਸਿੱਧੂ ਉਸ ਸਮੇਂ ਆਪਣੀ ਉਮਰ 2 ਸਾਲ ਦੱਸ ਰਹੇ ਹਨ ਪਰ ਇਹ ਸਭ ਝੂਠ ਹੈ।

ਇਹ ਵੀ ਪੜ੍ਹੋ : ਦੋ ਦਿਮਾਗ, ਦੋ ਦਿਲ ਤੇ ਇਕ ਧੜ ਵਾਲੇ ਸੋਹਣਾ-ਮੋਹਣਾ ਪਾਉਣਗੇ ਵੋਟ, ਕੀਤਾ ਗਿਆ ਇਹ ਖਾਸ ਪ੍ਰਬੰਧ

ਐੱਨ. ਆਰ. ਆਈ. ਭੈਣ ਸੁਮਨ ਤੂਰ ਨੇ ਕਿਹਾ ਕਿ ਉਹ ਸ਼ੈਰੀ (ਨਵਜੋਤ ਸਿੱਧੂ) ਤੋਂ 15 ਸਾਲ ਵੱਡੀ ਹੈ ਅਤੇ ਅਮਰੀਕਾ ਵਿਚ ਰਹਿੰਦੀ ਹੈ। ਸਿੱਧੂ ਨੇ ਬਿਆਨ ਦਿੱਤਾ ਸੀ ਕਿ ਮਾਂ ਦੀ ਜੂਡੀਸ਼ੀਅਲ ਸੈਪਰੇਸਨ ਹੋਈ ਹੈ, ਉਸ ਸਮੇਂ ਮੈਂ ਦੋ ਸਾਲ ਦਾ ਸੀ। ਮੇਰੀਆਂ ਮਾਵਾਂ ਭੈਣਾਂ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਹੈ, ਇਸ ਕਰਕੇ ਮੇਰੀ ਮਾਂ ਕਚਹਿਰੀ ਵਿਚ ਵੀ ਗਈ। ਸੁਮਨ ਨੇ ਕਿਹਾ ਕਿ ਮੈਂ ਸੋਚਦੀ ਹਾਂ ਕਿ ਇਹ ਬਿਆਨ ਸ਼ੈਰੀ ਨੇ ਸਿਰਫ ਪੈਸੇ ਪਿੱਛੇ ਦਿੱਤਾ ਸੀ, ਇਸ ਲਈ ਸ਼ੈਰੀ ਨੇ ਮਾਂ ਨੂੰ ਜਾਇਦਾਦ ’ਚੋਂ ਕੱਢਿਆ ਸੀ। ਸਮੁਨ ਨੇ ਕਿਹਾ ਕਿ ਉਹ ਇਸ ਮਾਮਲੇ ’ਤੇ ਸਿੱਧੂ ਨੂੰ ਮਿਲਣ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰ ਵੀ ਗਈ ਸੀ ਪਰ ਉਨ੍ਹਾਂ ਨੇ ਗੇਟ ਹੀ ਨਹੀਂ ਖੋਲ੍ਹਿਆ। ਇਥੋਂ ਤਕ ਕਿ ਉਸ ਨੂੰ ਵਟਸਐਪ ਤੋਂ ਵੀ ਬਲਾਕ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ : ਮਜੀਠੀਆ ਮਾਮਲੇ ’ਤੇ ਸੁੱਖੀ ਰੰਧਾਵਾ ਦਾ ਵੱਡਾ ਬਿਆਨ, ਕਿਹਾ ਮਾਵਾਂ ਦੀਆਂ ਬਦ-ਦੁਆਵਾਂ ਕਾਰਨ ਰੱਦ ਹੋਈ ਜ਼ਮਾਨਤ

ਬਹੁਤ ਕਰੂਰ ਹੈ ਸ਼ੈਰੀ
ਸੁਮਨ ਤੂਰ ਨੇ ਕਿਹਾ ਕਿ ਸ਼ੈਰੀ (ਨਵਜੋਤ ਸਿੱਧੂ) ਬਹੁਤ ਕਰੂਰ ਹੈ। ਉਨ੍ਹਾਂ ਕਿਹਾ ਕਿ 1986 ਵਿਚ ਜਦੋਂ ਪਿਤਾ ਭਗਵੰਤ ਸਿੰਘ ਦਾ ਭੋਗ ਸੀ ਤਾਂ ਉਸ ਦੇ ਤੁਰੰਤ ਬਾਅਦ ਸ਼ੈਰੀ ਨੇ ਮਾਂ ਨਾਲ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ। ਸੁਮਨ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਨੇ ਆਪਣਾ ਅਕਸ ਬਚਾਉਣ ਲਈ ਦਿੱਲੀ ਦੇ ਚੱਕਰ ਕੱਢੇ ਅਤੇ ਅੰਤ ਵਿਚ ਦਿੱਲੀ ਰੇਲਵੇ ਸਟੇਸ਼ਨ ’ਤੇ ਲਾਵਾਰਸਾਂ ਵਾਂਗ ਉਨ੍ਹਾਂ ਦੀ ਮੌਤ ਹੋ ਗਈ। ਸ਼ੈਰੀ ਨੇ ਇਹ ਸਾਰਾ ਕੁੱਝ ਜਾਇਦਾਦ ਲਈ ਕੀਤਾ ਹੈ। ਸੁਮਨ ਨੇ ਇਕ ਤਸਵੀਰ ਜਾਰੀ ਕਰਦੇ ਹੋਏ ਕਿਹਾ ਕਿ ਸਿੱਧੂ ਦਾਅਵਾ ਕਰਦਾ ਹੈ ਕਿ ਦੋ ਸਾਲ ਦੀ ਉਮਰ ਵਿਚ ਉਨ੍ਹਾਂ ਦੇ ਮਾਤਾ-ਪਿਤਾ ਕਾਨੂੰਨੀ ਤੌਰ ’ਤੇ ਵੱਖ ਹੋ ਗਏ ਸਨ ਪਰ ਇਸ ਤਸਵੀਰ ਵਿਚ ਸਿੱਧੂ 2 ਸਾਲ ਦਾ ਨਹੀਂ ਲੱਗ ਰਿਹਾ ਹੈ। ਸਾਨੂੰ ਸ਼ੈਰੀ ਦੇ ਘਰ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਸੀ। 1990 ਵਿਚ ਮੈਂ ਅਮਰੀਕਾ ਚਲੇ ਗਈ। ਸ਼ੈਰੀ ਨੇ ਮਾਂ ਨਾਲ ਬੇਇਨਸਾਫੀ ਕੀਤੀ ਹੈ।

ਇਹ ਵੀ ਪੜ੍ਹੋ : ਰਾਤ ਦੇ ਹਨ੍ਹੇਰੇ ’ਚ ਨਹਿਰ ਵਿਚ ਡਿੱਗੀ ਗੱਡੀ, ਦੋ ਦੋਸਤਾਂ ਦੀਆਂ ਮਿਲੀਆਂ ਲਾਸ਼ਾਂ, 9 ਭੈਣਾਂ ਦੇ ਸਿਰੋਂ ਉੱਠਿਆ ਭਰਾ ਦਾ ਹੱਥ

ਜਿਸ ਮਾਂ ਨੇ ਜੰਮਿਆ ਉਸ ਨੂੰ ਸ਼ੈਰੀ ਨੇ ਦਿੱਤੀ ਨਾਮੋਸ਼ੀ ਤੇ ਬੇਇਜ਼ਤੀ
ਭੈਣ ਸੁਮਨ ਤੂਰ ਨੇ ਕਿਹਾ ਕਿ ਜਿਹੜੀ ਮਾਂ ਨੇ ਆਪਣੀ ਜਾਨ ’ਤੇ ਖੇਡ ਕੇ ਇਸ (ਸਿੱਧੂ) ਨੂੰ ਜਨਮ ਦਿੱਤਾ, ਇਸ ਨੇ ਉਸ ਦੀ ਕਦਰ ਨਹੀਂ ਕੀਤੀ, ਜਿਸ ਨੇ ਸ਼ੈਰੀ ਨੂੰ ਸਭ ਕੁੱਝ ਦਿੱਤਾ ਪਰ ਉਸ ਬਦਲੇ ਸਿੱਧੂ ਨੇ ਮਾਂ ਨੂੰ ਨਾਮੋਸ਼ੀ ਅਤੇ ਬੇਇਜ਼ਤੀ ਹੀ ਦਿੱਤੀ। ਉਨ੍ਹਾਂ ਕਿਹਾ ਕਿ ਮਾਂ-ਪਿਓ ਅਤੇ ਭੈਣਾਂ ਨੇ ਦੁਆਵਾਂ ਮੰਗ ਕੇ ਸ਼ੈਰੀ ਨੂੰ ਰੱਬ ਤੋਂ ਮੰਗਿਆ ਸੀ ਪਰ ਇਸ ਨੇ ਮਾਂ ਨੂੰ ਸਿਰਫ ਬੇਇਜ਼ਤੀ ਹੀ ਦਿੱਤੀ ਅਤੇ ਕਦੇ ਵੀ ਪਰਿਵਾਰ ਦਾ ਦੁੱਖ-ਸੁੱਖ ਵਿਚ ਸਾਥ ਨਹੀਂ ਦਿੱਤਾ। ਮੈਂ ਸ਼ੈਰੀ ਨਹੀਂ ਹਾਂ ਜੋ ਮੂੰਹ ਵਿਚ ਆਇਆ ਬੋਲੀਂ ਜਾਵਾਂ, ਮੇਰੇ ਕੋਲ ਹਰ ਗੱਲ ਦਾ ਸਬੂਤ ਹੈ। ਮੇਰੀ ਉਮਰ 70 ਸਾਲ ਹੈ, ਮੇਰੇ ਲਈ ਅਜਿਹੀਆਂ ਗੱਲਾਂ ਕਹਿਣੀਆਂ ਬਹੁਤ ਮੁਸ਼ਕਲ ਹਨ ਪਰ ਮਾਂ ਨੂੰ ਇਨਸਾਫ ਦਿਵਾਉਣ ਲਈ ਮੈਨੂੰ ਇਹ ਕਦਮ ਚੁੱਕਣੇ ਪਏ। ਸਿੱਧੂ ਮੀਡੀਆ ਦੇ ਸਾਹਮਣੇ ਮੇਰੇ ਨਾਲ ਬਹਿਸ ਕਰੇ ਅਤੇ ਜਵਾਬ ਦੇਵੇ ਕਿ ਉਸ ਨੇ ਅਜਿਹਾ ਕਿਉਂ ਕੀਤਾ। ਪੰਜਾਬ ਦੀ ਹਰ ਮਾਂ ਅਤੇ ਭੈਣ ਨੂੰ ਜੇਕਰ ਸਿੱਧੂ ਮਿਲੇ ਤਾਂ ਉਸ ਨੂੰ ਜ਼ਰੂਰ ਪੁੱਛੋ ਕਿ ਉਸ ਨੇ ਆਪਣੀ ਮਾਂ ਅਤੇ ਭੈਣਾਂ ਨਾਲ ਧੱਕਾ ਕਿਉਂ ਕੀਤਾ। ਡਾਇਨ ਵੀ ਇਕ ਘਰ ਛੱਡ ਦਿੰਦੀ ਹੈ ਪਰ ਸ਼ੈਰੀ ਨੇ ਕੁੱਝ ਨਹੀਂ ਛੱਡਿਆ।

ਇਹ ਵੀ ਪੜ੍ਹੋ : ਓਵਰਸਪੀਡ ਕਾਰਣ ਵਾਪਰਿਆ ਵੱਡਾ ਹਾਦਸਾ, ਇਕੋ ਪਰਿਵਾਰ ਦੇ 3 ਜਣਿਆਂ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News