ਭੈਣ ਦੇ ਨਿਕਾਹ 'ਤੇ ਜਾਣ ਦੀ ਜ਼ਿੱਦ ਪਤਨੀ ਲਈ ਬਣੀ ਨਾਸੂਰ, ਗੁੱਸੇ 'ਚ ਆਏ ਪਤੀ ਨੇ 3 ਮਾਸੂਮਾਂ ਦੀ ਲਈ ਜਾਨ

Tuesday, Nov 03, 2020 - 10:35 AM (IST)

ਭੈਣ ਦੇ ਨਿਕਾਹ 'ਤੇ ਜਾਣ ਦੀ ਜ਼ਿੱਦ ਪਤਨੀ ਲਈ ਬਣੀ ਨਾਸੂਰ, ਗੁੱਸੇ 'ਚ ਆਏ ਪਤੀ ਨੇ 3 ਮਾਸੂਮਾਂ ਦੀ ਲਈ ਜਾਨ

ਗੁਰਦਾਸਪੁਰ/ਪਾਕਿਸਤਾਨ (ਜ. ਬ.): ਇਕ ਜਨਾਨੀ ਨੂੰ ਆਪਣੀ ਭੈਣ ਦੇ ਨਿਕਾਹ ਸਮਾਗਮ 'ਚ ਜਾਣ ਦੀ ਜ਼ਿੱਦ ਆਪਣੇ 3 ਛੋਟੇ ਬੱਚਿਆਂ ਦੀ ਜਾਨ ਗਵਾ ਕੇ ਅਦਾ ਕਰਨੀ ਪਈ। ਪਤੀ ਦੇ ਵਿਰੋਧ ਦੇ ਬਾਵਜੂਦ ਭੈਣ ਦੇ ਨਿਕਾਹ 'ਚ ਸ਼ਾਮਲ ਹੋਣ ਦੇ ਕਾਰਣ ਗੁੱਸੇ ਵਿਚ ਆਪਣੇ 3 ਛੋਟੇ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਅਤੇ ਦੋਸ਼ੀ ਫਰਾਰ ਹੋ ਗਿਆ ਹੈ।

ਇਹ ਵੀ ਪੜ੍ਹੋ: ਮਾਮੂਲੀ ਝਗੜੇ ਨੇ ਧਾਰਿਆ ਭਿਆਨਕ ਰੂਪ, ਗੁਆਂਢੀ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ

ਸਰਹੱਦ ਪਾਰ ਸੂਤਰਾਂ ਅਨੁਸਾਰ ਇਕ ਜਨਾਨੀ ਸੋਨੀਆ ਬੀਬੀ ਨਿਵਾਸੀ ਵਸਤੀ ਬਹਿਵਾਲਪੁਰ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੋਸ਼ ਲਾਇਆ ਕਿ ਉਸ ਦੀ ਛੋਟੀ ਭੈਣ ਦਾ ਨਿਕਾਹ ਸੀ। ਉਹ ਨਿਕਾਹ 'ਚ ਸ਼ਾਮਲ ਹੋਣ ਲਈ ਜਾਣਾ ਚਾਹੁੰਦੀ ਸੀ, ਜਦਕਿ ਉਸ ਦਾ ਪਤੀ ਸ਼ਹਿਰਾਜ ਸ਼ਾਹ ਇਸ ਦਾ ਵਿਰੋਧ ਕਰਦਾ ਸੀ। ਇਸੇ ਵਿਵਾਦ ਕਾਰਣ 29 ਅਕਤੂਬਰ ਨੂੰ ਉਸ ਦਾ ਭਰਾ ਉਸ ਨੂੰ ਲੈਣ ਲਈ ਆ ਗਿਆ ਅਤੇ ਉਹ ਆਪਣੇ ਪਤੀ ਦੇ ਵਿਰੋਧ ਦੇ ਬਾਵਜੂਦ ਜਦ ਇਕੱਲੇ ਭਰਾ ਨਾਲ ਜਾਣ ਲੱਗੀ ਤਾਂ ਸ਼ਹਿਰਾਜ ਸ਼ਾਹ ਨੇ ਇਨ੍ਹਾਂ ਕਿਹਾ ਸੀ ਕਿ ਜਦ ਤੂੰ ਨਿਕਾਹ ਵਿਚ ਸ਼ਾਮਲ ਹੋਣ ਲਈ ਗਈ ਤਾਂ ਵਾਪਸ ਆਉਣ 'ਤੇ ਆਪਣੇ ਬੱਚਿਆਂ ਨੂੰ ਨਹੀਂ ਵੇਖ ਪਾਏਗੀ ਪਰ ਉੁਸ ਦੇ ਬਾਵਜੂਦ ਉਹ ਇਕੱਲੇ ਹੀ ਆਪਣੇ ਭਰਾ ਦੇ ਨਾਲ ਚਲੀ ਗਈ ਅਤੇ ਆਪਣੀ ਕੁੜੀ ਫਾਤਿਮਾ ਬੀਬੀ (9), ਮੁੰਡਾ ਅਬਦੁਲ ਰਹਿਮਾਨ (7) ਅਤੇ ਲੜਕੀ ਦੁਆ ਫਾਤਿਮ (4) ਨੂੰ ਪਤੀ ਦੇ ਕੋਲ ਛੱਡ ਗਈ।

ਇਹ ਵੀ ਪੜ੍ਹੋ:  ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਈ ਤੇਜ ਕੌਰ ਦੀ ਲਾਸ਼ 22 ਦਿਨਾਂ ਬਾਅਦ ਵਾਰਸਾਂ ਨੂੰ ਕੀਤੀ ਗਈ ਸਪੁਰਦ

ਸੋਨੀਆ ਬੀਬੀ ਨੇ ਪੁਲਸ ਨੂੰ ਦੱਸਿਆ ਕਿ ਅੱਜ ਜਦ ਉਹ ਵਾਪਸ ਘਰ ਆਈ ਤਾਂ ਵੇਖਿਆ ਕਿ ਉਸ ਦੇ 3 ਬੱਚੇ ਮਰੇ ਪਏ ਸਨ ਅਤੇ ਸ਼ਹਿਰਾਜ ਘਰ 'ਚ ਨਹੀਂ ਸੀ। 3 ਬੱਚਿਆਂ ਨੂੰ ਜ਼ਹਿਰ ਦੇ ਕੇ ਹੱਤਿਆ ਕੀਤੀ ਗਈ ਸੀ। ਪੁਲਸ ਨੇ ਸੋਨੀਆ ਬੀਬੀ ਦੇ ਬਿਆਨ ਦੇ ਆਧਾਰ 'ਤੇ ਸ਼ਹਿਰਾਜ ਸ਼ਾਹ ਦੇ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਅਤੇ ਬੱਚਿਆਂ ਦਾ ਪੋਸਟਮਾਰਟਮ ਕਰਵਾਉਣ ਲਈ ਮੁਲਤਾਨ ਹਸਪਤਾਲ ਭੇਜ ਦਿੱਤਾ।


author

Shyna

Content Editor

Related News