ਭੈਣ ਨੇ ਸਹੇਲੀ ਨੂੰ ਬੁਲਾਇਆ ਘਰ, ਭਰਾ ਨੇ ਬੰਦ ਕਮਰੇ ’ਚ ਕੀਤਾ ਜਬਰ-ਜ਼ਿਨਾਹ, 5 ਖ਼ਿਲਾਫ਼ ਮਾਮਲਾ ਦਰਜ

Sunday, Aug 07, 2022 - 04:41 PM (IST)

ਭੈਣ ਨੇ ਸਹੇਲੀ ਨੂੰ ਬੁਲਾਇਆ ਘਰ, ਭਰਾ ਨੇ ਬੰਦ ਕਮਰੇ ’ਚ ਕੀਤਾ ਜਬਰ-ਜ਼ਿਨਾਹ, 5 ਖ਼ਿਲਾਫ਼ ਮਾਮਲਾ ਦਰਜ

ਨਕੋਦਰ (ਪਾਲੀ)-ਲੜਕੀ ਨੂੰ ਘਰ ਬੁਲਾ ਕੇ ਉਸ ਦੇ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ ’ਚ ਸਿਟੀ ਪੁਲਸ ਨੇ ਲੜਕੇ ਅਤੇ  ਉਸ ਦੇ ਪਰਿਵਾਰ ਦੇ ਮੈਂਬਰ, ਜਿਨ੍ਹਾਂ ’ਚ 2 ਭੈਣਾਂ, ਭਰਾ ਅਤੇ ਮਾਤਾ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ। ਸਿਟੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਥਾਣਾ ਮਹਿਤਪੁਰ ਦੇ ਪਿੰਡ ਦੀ ਰਹਿਣ ਵਾਲੀ ਲੜਕੀ ਨੇ ਦੱਸਿਆ ਕਿ ਉਹ ਅੱਠਵੀਂ ਜਮਾਤ ਪਾਸ ਹੈ ਤੇ ਪਿਛਲੇ ਕਾਫੀ ਸਮੇਂ ਉਸ ਦੀ ਜੋਤੀ ਤੇ ਗੀਤਾ ਪੁੱਤਰੀਆਂ ਬਲਦੇਵ ਵਾਸੀਆਨ ਮੁਹੱਲਾ ਗੁਰੂ ਨਾਨਕਪੁਰਾ ਨਕੋਦਰ ਨਾਲ ਦੋਸਤੀ ਸੀ। ਮੇਰਾ ਇਨ੍ਹਾਂ ਦੇ ਘਰ ਆਉਣਾ-ਜਾਣਾ ਰਹਿੰਦਾ ਸੀ। ਬੀਤੀ ਮਾਰਚ 2022 ਨੂੰ  ਮੈਨੂੰ ਗੀਤਾ ਦਾ ਫੋਨ ਆਇਆ ਕਿ ਨਕੋਦਰ ਆ ਜਾ ਆਪਾਂ ਮਿਲਦੇ ਹਾਂ। ਮੈਂ ਦੁਪਹਿਰੇ ਤਕਰੀਬਨ 1 ਵਜੇ ਗੀਤਾ ਦੇ ਘਰ ਪਹੁੰਚ ਗਈ। ਘਰ ’ਚ ਗੀਤਾ, ਜੋਤੀ ਅਤੇ ਉਨ੍ਹਾਂ ਦੀ ਮਾਤਾ ਊਸ਼ਾ ਤੇ ਉਸ ਦੇ ਦੋਵੇਂ ਭਰਾ ਬੰਟੀ ਅਤੇ ਗੋਰਾ ਮੌਜੂਦ ਸਨ। ਜਿਥੇ ਗੀਤਾ ਨੇ ਮੈਨੂੰ ਚਾਹ ਪਿਲਾਈ ਤਾਂ ਮੈਂ ਚਾਹ ਪੀ ਕੇ ਉਨ੍ਹਾਂ ਨਾਲ ਗੱਲ ਕਰ ਰਹੀ ਕਿ ਅਚਾਨਕ ਮੈਨੂੰ ਗੋਰਾ ਨੇ ਅਾਵਾਜ਼ ਮਾਰੀ ਤਾਂ ਮੈਂ ਉਸ ਦੀ ਗੱਲ ਸੁਣਨ ਲਈ ਗਈ ਤਾਂ ਉਸ ਨੇ ਮੇਰੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਮੈਂ ਦਰਵਾਜ਼ਾ ਖੋਲ੍ਹਣ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਪਰ ਘਰ ’ਚ ਮੌਜੂਦ ਕਿਸੇ ਵੀ ਮੈਂਬਰ ਨੇ ਦਰਵਾਜ਼ਾ ਨਹੀਂ ਖੋਲ੍ਹਿਆ।

ਇਹ ਵੀ ਪੜ੍ਹੋ : ਸਹੁੰ ਚੁੱਕਣ ਤੋਂ ਪਹਿਲਾਂ ਹੀ ‘ਆਪ’ ਨੇ ਖਰਚੇ ਲੱਖਾਂ ਰੁਪਏ, CM ਮਾਨ ਤੋਂ ਪ੍ਰਤਾਪ ਬਾਜਵਾ ਨੇ ਮੰਗਿਆ ਜੁਆਬ

ਗੋਰਾ ਨੇ ਮੇਰੇ ਨਾਲ ਮੇਰੀ ਮਰਜ਼ੀ ਦੇ ਖ਼ਿਲਾਫ ਸਰੀਰਕ ਸਬੰਧ ਬਣਾਏ। ਕੁਝ ਸਮੇਂ ਬਾਅਦ ਗੋਰੇ ਨੇ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਕਮਰੇ ਤੋਂ ਬਾਹਰ ਚਲਾ ਗਿਆ ਤੇ ਮੈਂ ਕਮਰੇ ’ਚ ਹੋ ਰਹੀ ਸੀ। ਇਸ ਦੌਰਾਨ ਗੋਰੇ ਦੀ ਮਾਤਾ ਊਸ਼ਾ ਅਤੇ ਭੈਣਾਂ ਗੀਤਾ ਤੇ ਜੋਤੀ ਕਮਰੇ ’ਚ ਆ ਗਈਆਂ, ਜਿਨ੍ਹਾਂ ਨੇ ਮੈਨੂੰ ਧਮਕੀ ਦਿੱਤੀ ਕਿ ਜੇਕਰ ਇਸ ਸਬੰਧੀ ਕਿਸੇ ਨੂੰ ਦੱਸਿਆ ਤਾਂ ਉਹ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰ ਦੇਣਗੇ। ਮੈਂ ਬਹੁਤ ਡਰ ਗਈ ਸੀ। ਉਸ ਤੋਂ ਬਾਅਦ ਗੋਰਾ ਅਤੇ ਉਸ ਦੀ ਭੈਣ ਗੀਤਾ ਮੈਨੂੰ ਘਰ ਛੱਡ ਕੇ ਵਾਪਿਸ ਚਲੇ ਗਏ। ਇਸ ਤੋਂ ਬਾਅਦ ਅਪ੍ਰੈਲ ’ਚ ਮੈਨੂੰ ਗੀਤਾ ਦਾ ਧਮਕੀ ਭਰਿਆ ਫੋਨ ਆਇਆ ਕਿ ਹੁਣੇ ਨਕੋਦਰ ਪਹੁੰਚ, ਨਹੀਂ ਤਾਂ ਅਸੀਂ ਤੇਰੇ ਘਰ ਆ ਕੇ ਸਾਰੇ ਪਰਿਵਾਰ ਨੂੰ ਮਾਰ ਦੇਵਾਂਗੇ, ਜਿਸ ’ਤੇ ਮੈਂ ਡਰਦੀ ਮਾਰੀ ਆਪਣੀ ਮਾਤਾ ਰਜਨੀ ਨੂੰ ਦੱਸ ਕੇ ਨਕੋਦਰ ਗੀਤਾ ਦੇ ਘਰ ਪਹੁੰਚੀ। ਘਰ ’ਚ ਸਾਰਾ ਪਰਿਵਾਰ ਮੌਜੂਦ ਸੀ, ਜਿਨ੍ਹਾਂ ਦੀ ਮੌਜੂਦਗੀ ’ਚ ਗੋਰੇ ਨੇ ਮੈਨੂੰ ਜ਼ਬਰਦਸਤੀ ਕਮਰੇ ’ਚ ਲਿਜਾ ਕੇ ਮੇਰੇ ਨਾਲ ਮੇਰੀ ਮਰਜ਼ੀ ਦੇ ਖ਼ਿਲਾਫ਼ ਸਰੀਰਕ ਸਬੰਧ ਬਣਾਏ ਪਰ ਉਸ ਦੇ ਕਿਸੇ ਵੀ ਪਰਿਵਾਰਕ ਮੈਂਬਰ ਨੇ ਮੈਨੂੰ ਛੁਡਾਇਆ ਨਹੀਂ। ਇਸੇ ਤਰ੍ਹਾਂ ਕਈ ਵਾਰ ਮੇਰੇ ਨਾਲ ਮਈ ਮਹੀਨੇ ’ਚ ਹੁੰਦਾ ਰਿਹਾ ਪਰ ਮੈਂ ਡਰਦੀ ਮਾਰੀ ਇਸ ਬਾਰੇ ਕਿਸੇ ਨੂੰ ਨਾ ਦੱਸਿਆ ਕਿਉਂਕਿ ਉਸ ਸਮੇਂ ਮੈਂ ਨਾਬਾਲਗ ਸੀ ਤੇ ਮੈਨੂੰ ਕਿਸੇ ਵੀ ਗੱਲ ਦੀ ਸਮਝ ਨਹੀਂ ਸੀ। ਹੁਣ ਮੈਨੂੰ ਸਾਰੀ ਗੱਲ ਦੀ ਸਮਝ ਆਈ ਹੈ ਤੇ ਉਕਤ ਸਾਰੀ ਗੱਲ ਆਪਣੇ ਮਾਤਾ-ਪਿਤਾ ਨੂੰ ਦੱਸੀ।

ਮਾਮਲੇ ਦੀ ਜਾਂਚ ਕਰ ਰਹੀ ਪੁਲਸ

ਸਿਟੀ ਥਾਣੇ ’ਚ ਤਾਇਨਾਤ ਸਬ-ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਪੀੜਤ ਲੜਕੀ ਦੇ ਬਿਆਨਾਂ ’ਤੇ ਮੁਲਜ਼ਮ ਗੋਰਾ, ਉਸ ਦੇ ਭਰਾ ਬੰਟੀ, ਭੈਣਾਂ ਗੀਤਾ ਤੇ ਜੋਤੀ ਅਤੇ ਮਾਤਾ ਊਸ਼ਾ ਵਾਸੀਅਾਨ ਮੁਹੱਲਾ ਗੁਰੂ ਨਾਨਕਪੁਰਾ ਨਕੋਦਰ ਖ਼ਿਲਾਫ਼ ਥਾਣਾ ਸਿਟੀ ਵਿਖੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।


author

Manoj

Content Editor

Related News