ਪੰਜਾਬ ਕਾਂਗਰਸ ਦੇ ਆਗੂ ਖ਼ਿਲਾਫ਼ ਪਰਚਾ ਦਰਜ! ਔਰਤ ਨੇ ਲਗਾਏ ਗੰਭੀਰ ਦੋਸ਼

Wednesday, Oct 07, 2026 - 05:57 PM (IST)

ਪੰਜਾਬ ਕਾਂਗਰਸ ਦੇ ਆਗੂ ਖ਼ਿਲਾਫ਼ ਪਰਚਾ ਦਰਜ! ਔਰਤ ਨੇ ਲਗਾਏ ਗੰਭੀਰ ਦੋਸ਼

ਸੁਨਾਮ ਊਧਮ ਸਿੰਘ ਵਾਲਾ (ਬਾਂਸਲ)- ਥਾਣਾ ਸਿਟੀ ਸੁਨਾਮ ਵਿਖੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਖਿਲਾਫ਼ ਜ਼ਬਰ-ਜ਼ਨਾਹ ਦਾ ਪਰਚਾ ਦਰਜ ਹੋਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਔਰਤ ਨੇ ਪੁਲਸ ਕੋਲ ਬਿਆਨ ਦਰਜ ਕਰਵਾਇਆ ਸੀ ਕਿ ਉਹ ਕਾਂਗਰਸ ਦੀ ਇਕ ਅਹੁਦੇਦਾਰ ਹੈ ਅਤੇ ਜਗਦੇਵ ਸਿੰਘ ਪੁੱਤਰ ਜੈਲਾ ਸਿੰਘ ਵਾਸੀ ਗਾਗਾ (ਲਹਿਰਾ) ਦਾ ਉਸ ਦੇ ਘਰ ਆਉਣਾ ਜਾਣਾ ਹੋ ਗਿਆ ਅਤੇ ਉਹ ਪਾਰਟੀ ਦੇ ਪ੍ਰੋਗਰਾਮਾਂ ਵਿਚ ਇਕੱਠੇ ਜਾਣ ਲੱਗੇ।

ਇਸ ਦੌਰਾਨ ਜਗਦੇਵ ਸਿੰਘ ਨੇ ਉਸ ਨੂੰ ਕਿਹਾ ਕਿ ਉਹ ਉਸ ਦੇ ਜਵਾਈ ਨੂੰ ਨੌਕਰੀ ਲਗਵਾ ਦੇਵੇਗਾ ਅਤੇ ਉਸ ਨੂੰ ਚੇਅਰਮੈਨੀ ਦੀ ਸੀਟ ਵੀ ਦਵਾਏਗਾ, ਜਿਸ ਦੇ ਬਦਲੇ ਉਸ ਨੇ ਉਸ ਨਾਲ ਸਰੀਰਕ ਸਬੰਧ ਬਣਾਏ। ਜਗਦੇਵ ਸਿੰਘ ਨੇ ਮੈਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਸ ਨੇ ਇਹ ਮਾਮਲਾ ਕਿਸੇ ਨੂੰ ਦੱਸਿਆ ਤਾਂ ਉਸ ਨੂੰ ਜਾਨੋਂ ਮਾਰ ਦੇਵੇਗਾ। ਜ਼ਿਕਰਯੋਗ ਹੈ ਕਿ ਜਗਦੇਵ ਸਿੰਘ ਗਾਗਾ ਜ਼ਿਲਾ ਸੰਗਰੂਰ ਦੇ ਕਾਂਗਰਸ ਦੇ ਪ੍ਰਧਾਨ ਹਨ। ਥਾਣਾ ਸਿਟੀ ਸੁਨਾਮ ਦੇ ਪੁਲਸ ਅਧਿਕਾਰੀ ਸ਼ਾਮ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਪੁਲਸ ਵਲੋਂ ਜਗਦੇਵ ਸਿੰਘ ਪੁੱਤਰ ਜੈਲਾ ਸਿੰਘ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


author

Anmol Tagra

Content Editor

Related News