ਨਿੱਕੀ ਜਿਹੀ ਗੱਲ ਨੂੰ ਲੈ ਕੇ ਹੋਇਆ ਭਰਾ ਨਾਲ ਝਗੜਾ, 12 ਸਾਲਾ ਭੈਣ ਨੇ ਲੈ ਲਿਆ ਫਾਹਾ

03/13/2018 7:04:55 PM

ਚੰਡੀਗੜ੍ਹ : ਭੈਣ-ਭਰਾ ਵਿਚ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਹੋਏ ਝਗੜੇ ਵਿਚ 12 ਸਾਲਾ ਭੈਣ ਨੇ ਫਾਹਾ ਲਾ ਲਿਆ। ਘਟਨਾ ਤੋਂ ਬਾਅਦ ਭੈਣ ਨੂੰ ਇਲਾਜ ਲਈ ਜੀ. ਐੱਮ. ਐੱਸ. ਐੱਚ.-16 ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਬੱਚੀ ਦੀ ਪਛਾਣ 12 ਸਾਲਾ ਸਾਕਸ਼ੀ ਦੇ ਰੂਪ ਵਿਚ ਹੋਈ ਹੈ। ਸਾਕਸ਼ੀ ਇਕ ਸਰਕਾਰੀ ਸਕੂਲ ਵਿਚ ਸੱਤਵੀਂ ਕਲਾਸ ਵਿਚ ਪੜ੍ਹਦੀ ਸੀ। ਦੱਸਿਆ ਜਾ ਰਿਹਾ ਹੈ ਕਿ ਸਾਕਸ਼ੀ ਦੇ ਪਿਤਾ ਰਾਓ ਨਾਗਰ ਆਟੋਰਿਕਸ਼ਾ ਚਲਾਉਂਦੇ ਹਨ। ਘਰ ਵਿਚ 12 ਸਾਲਾ ਲਾਕਸ਼ੀ ਤੋਂ ਇਲਾਵਾ ਮਾਂ, 10 ਸਾਲਾ ਭਰਾ, 6 ਮਹੀਨੇ ਦੀ ਭੈਣ ਅਤੇ ਦਾਦਾ ਹੈ। ਘਟਨਾ ਸਮੇਂ ਪਿਤਾ ਡਿਊਟੀ 'ਤੇ ਅਤੇ ਮਾਂ ਕਿਸੇ ਕੰਮ ਤੋਂ ਬਾਹਰ ਗਈ ਸੀ।
ਬੱਚੀ ਦੇ ਦਾਦਾ ਮੁਤਾਬਕ ਛੋਟੀ ਭੈਣ ਨੂੰ ਖਿਡਾਉਣ ਲਈ ਦੋਵੇਂ ਭੈਣ-ਭਰਾ ਵਿਚ ਝਗੜਾ ਹੋ ਗਿਆ। ਇਸ ਤੋਂ ਬਾਅਦ ਬੱਚੀ ਕਮਰੇ 'ਚ ਗਈ ਅਤੇ ਉਸ ਨੇ ਸੀਲਿੰਗ ਫੈਨ ਨਾਲ ਫਾਹਾ ਲੈ ਲਿਆ। ਜਦੋਂ ਥੋੜੀ ਦੇਰ ਬਾਅਦ ਮਾਂ ਘਰ ਆਈ ਤਾਂ ਉਨ੍ਹਾਂ ਦੇਖਿਆ ਕਿ ਬੱਚੀ ਫਾਹੇ ਨਾਲ ਲਟਕੀ ਪਈ ਸੀ। ਘਟਨਾ ਤੋਂ ਬਾਅਦ ਉਹ ਬੱਚੀ ਨੂੰ ਜੀ. ਐੱਮ. ਐੱਸ. ਐੱਚ.-16 ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।
ਉਥੇ ਹੀ ਪੁਲਸ ਨੂੰ ਬੱਚੀ ਕੋਲੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਮਲੋਆ ਥਾਣਾ ਪੁਲਸ ਐੱਸ. ਐੱਚ. ਓ. ਪ੍ਰਦੀਪ ਮੁਤਾਬਕ ਮੰਗਲਵਾਰ ਨੂੰ ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਬਾਅਦ ਵਿਚ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।


Related News