ਦੱਖਣੀ ਕੈਰੋਲੀਨਾ ਦੀ ਸਾਬਕਾ ਭਾਰਤੀ ਮੂਲ ਦੀ ਗਵਰਨਰ ਨਿੱਕੀ ਹੈਲੀ ਦੇ ਪਿਤਾ ਅਜੀਤ ਸਿੰਘ ਰੰਧਾਵਾ ਦਾ ਹੋਇਆ ਦਿਹਾਂਤ

Wednesday, Jun 19, 2024 - 12:50 PM (IST)

ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਦੇ ਦੱਖਣੀ ਕੈਰੋਲੀਨਾ ਦੇ ਭਾਰਤੀ ਮੂਲ ਦੀ ਸਾਬਕਾ ਗਵਰਨਰ ਨਿੱਕੀ ਹੈਲੀ ਦੇ ਪਿਤਾ ਅਜੀਤ ਸਿੰਘ ਰੰਧਾਵਾ ਦਾ ਬੀਤੇਂ ਦਿਨ ਦਿਹਾਂਤ ਹੋ ਗਿਆ। ਹੈਲੀ ਨੇ ਆਪਣੇ ਪਿਤਾ ਬਾਰੇ ਐਕਸ (ਟਵਿੱਟਰ) 'ਤੇ ਇਹ ਦੁੱਖਦਾਈ ਜਾਣਕਾਰੀ  ਸਾਂਝੀ ਕੀਤੀ ਹੈ। ਜਿਸ 'ਚ ਉਨ੍ਹਾਂ ਲਿਖਿਆ ਹੈ ਕਿ ਉਹ ਇਕ ਸਾਬਕਾ ਪ੍ਰੋਫੈਸਰ, ਸਭ ਤੋਂ ਹੁਸ਼ਿਆਰ, ਮਿੱਠ ਬੋਲੜੇ, ਸਾਊ ਅਤੇ ਦਿਆਲੂ ਇਨਸਾਨ ਸਨ। ਸਾਬਕਾ ਗਵਰਨਰ ਨਿੱਕੀ ਹੈਲੀ ਜਿਸ ਦਾ ਪਿਛੋਕੜ ਪੰਜਾਬ ਭਾਰਤ ਤੋਂ ਹੈ। ਜੋ ਦੱਖਣੀ ਕੈਰੋਲੀਨਾ ਦੀ ਗਵਰਨਰ ਵੀ ਰਹੀ ਅਤੇ ਨਿੱਕੀ ਹੇਲੀ ਨੇ ਅਧਿਕਾਰਤ ਤੌਰ 'ਤੇ 2024 ਦੀ ਰਾਸ਼ਟਰਪਤੀ ਚੋਣ ਦੀ ਘੋਸ਼ਣਾ ਵੀ ਕੀਤੀ ਸੀ। ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੇਲੀ ਨੇ ਸੋਸ਼ਲ ਮੀਡੀਆ 'ਤੇ ਛੂਹ ਲੈਣ ਵਾਲੀ ਪੋਸਟ 'ਚ ਐਲਾਨ ਕੀਤਾ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਹੈ। ਹੈਲੀ ਵਲੋਂ ਆਪਣੇ ਪਿਤਾ ਬਾਰੇ ਕੀਤੀ ਪੋਸਟ 'ਚ ਲਿਖਿਆ,''ਅੱਜ ਸਵੇਰੇ ਮੈਨੂੰ ਸਭ ਤੋਂ ਚੁਸਤ, ਸਭ ਤੋਂ ਮਿੱਠੇ, ਦਿਆਲੂ, ਸਭ ਤੋਂ ਵਧੀਆ ਇਨਸਾਨ ਨੂੰ ਅਲਵਿਦਾ ਕਹਿਣਾ ਪਿਆ, ਜਿਸ ਨੂੰ ਮੈਂ ਕਦੇ ਜਾਣਿਆ ਹਾਂ। ਮੇਰਾ ਦਿਲ ਬਹੁਤ ਭਾਰੀ ਹੈ ਅਤੇ ਇਹ ਜਾਣ ਕੇ ਕਿ ਉਹ ਇਸ ਦੁਨੀਆ ਤੋਂ ਚਲੇ ਗਏ ਹਨ।'' ਉਨ੍ਹਾਂ ਦੀ ਉਮਰ 64 ਸਾਲਾ ਸੀ। ਉਹ ਇਕ ਸ਼ਾਨਦਾਰ ਪਤੀ, ਇਕ ਪਿਆਰ ਕਰਨ ਵਾਲਾ ਦਾਦਾ ਅਤੇ ਪੜਦਾਦਾ ਅਤੇ ਆਪਣੇ ਚਾਰ ਬੱਚਿਆਂ ਦਾ ਸਭ ਤੋਂ ਵਧੀਆ ਪਿਤਾ ਸਨ।'' ਉਸ ਨੇ ਅੱਗੇ ਲਿਖਿਆ,''ਉਹ ਸਾਡੇ ਸਾਰਿਆਂ ਲਈ ਇਕ ਬਰਕਤ ਸੀ। ਅਸੀਂ ਤੁਹਾਨੂੰ ਜਿਉਂਦੇ ਜੀਅ ਯਾਦ ਕਰਦੇ ਹੀ ਰਹਾਂਗੇ।'' 

PunjabKesari

ਦੱਸਣਯੋਗ ਹੈ ਕਿ ਹੈਲੀ ਨੇ ਆਪਣੇ ਸਿਆਸੀ ਕਰੀਅਰ ਦੌਰਾਨ ਆਪਣੇ ਮਾਤਾ-ਪਿਤਾ ਬਾਰੇ ਅਕਸਰ ਗੱਲ ਕਰਦੀ ਹੀ ਰਹਿੰਦੀ ਸੀ। ਆਪਣੀ 2024 ਦੀ ਚੋਣ ਮੁਹਿੰਮ ਦੀ  ਲਾਂਚ ਵੀਡੀਓ ਵਿੱਚ, ਹੇਲੀ ਨੇ ਕਿਹਾ ਸੀ ਕਿ "ਮੈਂ ਭਾਰਤੀ ਪ੍ਰਵਾਸੀਆਂ ਦੀ ਇਕ ਮਾਣਮੱਤੀ ਧੀ ਹਾਂ ਅਤੇ ਉਸ ਨੇ ਇਹ ਵੀ ਚਰਚਾ ਕੀਤੀ ਸੀ ਕਿ ਕਿਵੇਂ ਉਸ ਦੇ ਮਾਤਾ-ਪਿਤਾ, ਦੋਵੇਂ ਸਿੱਖ, ਭਾਰਤ ਤੋਂ ਕੈਨੇਡਾ ਚਲੇ ਗਏ, ਜਿੱਥੇ ਰੰਧਾਵਾ ਆਪਣੀ ਪੀਐੱਚਡੀ ਪੂਰੀ ਕਰ ਸਕੇ ਅਤੇ ਉਸ ਦਾ ਕਰੀਅਰ ਆਖਰਕਾਰ ਉਸ ਨੂੰ ਡੈਨਮਾਰਕ, ਦੱਖਣੀ ਕੈਰੋਲੀਨਾ ਵਿਚ ਵੂਰਹੀਸ ਯੂਨੀਵਰਸਿਟੀ ਲੈ ਗਿਆ, ਜਿੱਥੇ ਉਸ ਨੇ ਇਕ ਪ੍ਰੋਫੈਸਰ ਵਜੋਂ ਪੜ੍ਹਾਇਆ ਸੀ। ਆਪਣੀ ਯਾਦਾਂ ਵਿੱਚ, ਸੰਯੁਕਤ ਰਾਸ਼ਟਰ ਦੀ ਸਾਬਕਾ ਰਾਜਦੂਤ ਨਿੱਕੀ ਹੈਲੀ ਨੇ ਲਿਖਿਆ,“ਇਸ ਤੱਥ ਨੇ ਕਿ ਮੈਂ ਉਨ੍ਹਾਂ ਦੀ ਧੀ ਸੀ, ਮੈਨੂੰ ਸ਼ੁਰੂ ਤੋਂ ਉਨ੍ਹਾਂ ਕਮਜ਼ੋਰ ਨਹੀਂ ਸਗੋਂ ਇਕ ਮਜ਼ਬੂਤ ​​ਔਰਤ ਬਣਾਇਆ ਸੀ। ਦੱਖਣੀ ਕੈਰੋਲੀਨਾ ਦੀ ਭਾਰਤੀ ਸਾਬਕਾ ਗਵਰਨਰ ਨਿੱਕੀ ਹੈਲੀ ਨੇ ਰਾਸ਼ਟਰਪਤੀ ਨਾਮਜ਼ਦਗੀ ਦੀ ਦੌੜ 'ਚ ਦੌੜਨ ਵਾਲੀ ਪਹਿਲੀ ਔਰਤ ਵਜੋਂ ਇਤਿਹਾਸ ਰਚਿਆ ਸੀ ਪਰ ਉਹ ਮਾਰਚ ਮਹੀਨੇ ਵਿਚ ਦੌੜ 'ਚੋਂ ਬਾਹਰ ਹੋ ਗਈ ਸੀ ਅਤੇ ਪਿਛਲੇ ਮਹੀਨੇ ਉਸ ਨੇ ਇਹ ਵੀ ਐਲਾਨ ਕੀਤਾ ਸੀ ਕਿ ਉਹ ਰਾਸ਼ਟਰਪਤੀ ਲਈ ਡੋਨਾਲਡ ਟਰੰਪ ਨੂੰ ਵੋਟ ਦੇਵੇਗੀ।

PunjabKesari

 


DIsha

Content Editor

Related News